ਸੋਨੇ ਦੀ ਦਰਾਮਦ ''ਚ ਆਈ ਗਿਰਾਵਟ ! ਅਪ੍ਰੈਲ-ਅਕਤੂਬਰ ''ਚ 40 ਫ਼ੀਸਦੀ ਤੱਕ ਆਈ ਹੇਠਾਂ ; CTI

Tuesday, Nov 24, 2026 - 05:27 PM (IST)

ਸੋਨੇ ਦੀ ਦਰਾਮਦ ''ਚ ਆਈ ਗਿਰਾਵਟ ! ਅਪ੍ਰੈਲ-ਅਕਤੂਬਰ ''ਚ 40 ਫ਼ੀਸਦੀ ਤੱਕ ਆਈ ਹੇਠਾਂ ; CTI

ਨਵੀਂ ਦਿੱਲੀ- ਭਾਰਤ ’ਚ ਸੋਨੇ ਦੀ ਦਰਾਮਦ ਇਸ ਸਾਲ ਅਪ੍ਰੈਲ-ਅਕਤੂਬਰ ਦੌਰਾਨ ਸਾਲਾਨਾ ਆਧਾਰ ’ਤੇ ਲੱਗਭਗ 40 ਫੀਸਦੀ ਘਟ ਗਈ। ਇਨ੍ਹਾਂ 7 ਮਹੀਨਿਆਂ ਦੌਰਾਨ ਦੇਸ਼ ਨੇ 24.7 ਅਰਬ ਡਾਲਰ ਮੁੱਲ ਦਾ ਸੋਨਾ ਖਰੀਦਿਆ ਹੈ। ਉਦਯੋਗ ਸੰਸਥਾ ਚੈਂਬਰ ਆਫ ਟਰੇਡ ਐਂਡ ਇੰਡਸਟਰੀ (ਸੀ. ਟੀ. ਆਈ.) ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਨੇ ਇਹ ਜਾਣਕਾਰੀ ਦਿੱਤੀ।

ਗੋਇਲ ਅਨੁਸਾਰ ਭਾਰਤ ਨੇ ਅਪ੍ਰੈਲ ਤੋਂ ਅਕਤੂਬਰ 2025 ਦਰਮਿਆਨ 41.24 ਅਰਬ ਡਾਲਰ ਮੁੱਲ ਦਾ ਸੋਨਾ ਦਰਾਮਦ ਕੀਤਾ ਸੀ, ਜਦਕਿ ਇਸ ਸਾਲ ਇਸੇ ਮਿਆਦ ’ਚ ਇਹ ਅੰਕੜਾ 24.7 ਅਰਬ ਡਾਲਰ ਰਿਹਾ, ਭਾਵ ਇਸ ’ਚ 16.46 ਅਰਬ ਡਾਲਰ ਦੀ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜੇ ਚਾਲੂ ਵਿੱਤੀ ਸਾਲ ਦੌਰਾਨ ਸੋਨੇ ਦੀ ਖਰੀਦ ’ਚ ਆਈ ਵੱਡੀ ਕਮੀ ਨੂੰ ਦਰਸਾਉਂਦੇ ਹਨ।

ਗੋਇਲ ਨੇ ਦੱਸਿਆ ਕਿ ਵਿੱਤੀ ਸਾਲ 2025-26 ’ਚ ਸੋਨੇ ਦੀ ਦਰਾਮਦ ਲੱਗਭਗ 72 ਅਰਬ ਡਾਲਰ ਰਹੀ ਸੀ, ਜਦਕਿ 2026-27 ਲਈ ਇਸ ਦੇ 35 ਅਰਬ ਡਾਲਰ ਤੋਂ 40 ਅਰਬ ਡਾਲਰ ਦੇ ਵਿਚਕਾਰ ਰਹਿਣ ਦਾ ਅੰਦਾਜ਼ਾ ਹੈ। ਗੋਇਲ ਨੇ ਸੋਨੇ ਦੀ ਖਰੀਦ ’ਚ ਆਈ ਇਸ ਗਿਰਾਵਟ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਨੂੰ ਦਿੰਦਿਆਂ ਕਿਹਾ ਕਿ ਇਹ ਕਮੀ ਵਪਾਰਕ ਅੰਕੜਿਆਂ ’ਚ ਸਾਫ਼ ਦਿਖਾਈ ਦੇ ਰਹੀ ਹੈ। ਉਨ੍ਹਾਂ ਸੋਨੇ ਦੀਆਂ ਕੀਮਤਾਂ ’ਚ ਆਈ ਗਿਰਾਵਟ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨਾਲ ਗਾਹਕਾਂ ਅਤੇ ਵਪਾਰੀਆਂ ਲਈ ਇਸ ਕੀਮਤੀ ਧਾਤ ਨੂੰ ਖਰੀਦਣ ਦੀ ਲਾਗਤ ਘਟੀ ਹੈ।


author

Harpreet SIngh

Content Editor

Related News