ਟਾਟਾ ਮੋਟਰਜ਼ ਦੇ ਯਾਤਰੀ ਵਾਹਨ 22 ਸਤੰਬਰ ਤੋਂ 1.45 ਲੱਖ ਰੁਪਏ ਤੱਕ ਹੋਣਗੇ ਸਸਤੇ
Friday, Sep 05, 2025 - 11:45 PM (IST)

ਨਵੀਂ ਦਿੱਲੀ (ਭਾਸ਼ਾ)-ਟਾਟਾ ਮੋਟਰਜ਼ ਨੇ ਕਿਹਾ ਕਿ ਉਹ ਜੀ. ਐੱਸ. ਟੀ. ਦਰ ’ਚ ਹੋਈ ਕਟੌਤੀ ਦਾ ਪੂਰਾ ਲਾਭ ਗਾਹਕਾਂ ਨੂੰ ਦੇਣ ਦੇ ਇਰਾਦੇ ਨਾਲ ਆਪਣੇ ਯਾਤਰੀ ਵਾਹਨਾਂ ਦੀਆਂ ਕੀਮਤਾਂ ’ਚ 65,000 ਤੋਂ ਲੈ ਕੇ 1.45 ਲੱਖ ਰੁਪਏ ਤੱਕ ਦੀ ਕਟੌਤੀ ਕਰੇਗੀ। ਕੰਪਨੀ ਨੇ ਕਿਹਾ ਕਿ ਯਾਤਰੀ ਵਾਹਨਾਂ ਦੀਆਂ ਕੀਮਤਾਂ ’ਚ ਇਹ ਕਟੌਤੀ 22 ਸਤੰਬਰ ਤੋਂ ਲਾਗੂ ਹੋ ਜਾਵੇਗੀ।
ਕੰਪਨੀ ਨੇ ਕਿਹਾ ਕਿ ਟਾਟਾ ਮੋਟਰਜ਼ ਦੀ ਛੋਟੀ ਕਾਰ ਟਿਆਗੋ ਹੁਣ 75,000 ਰੁਪਏ ਸਸਤੀ ਹੋ ਜਾਵੇਗੀ ਜਦੋਂ ਕਿ ਟਿਗੋਰ ਦੇ ਮੁੱਲ ’ਚ 80,000 ਰੁਪਏ ਅਤੇ ਅਲਟਰੋਜ਼ ਦੇ ਮੁੱਲ ’ਚ 1.10 ਲੱਖ ਰੁਪਏ ਦੀ ਕਟੌਤੀ ਹੋਣ ਜਾ ਰਹੀ ਹੈ। ਇਸੇ ਤਰ੍ਹਾਂ ਕੰਪੈਕਟ ਐੱਸ. ਯੂ. ਵੀ. ਪੰਚ ਦੀ ਕੀਮਤ 85,000 ਰੁਪਏ ਅਤੇ ਨੈਕਸਾਨ ਦੀ ਕੀਮਤ 1.55 ਲੱਖ ਰੁਪਏ ਤੱਕ ਘਟ ਜਾਵੇਗੀ। ਕੰਪਨੀ ਦੇ ਮਿਡ-ਸਾਈਜ਼ ਮਾਡਲ ਕਰਵ ਦੀ ਕੀਮਤ ’ਚ 65,000 ਰੁਪਏ ਦੀ ਕਮੀ ਹੋਵੇਗੀ। ਉੱਥੇ ਹੀ, ਪ੍ਰੀਮੀਅਮ ਐੱਸ. ਯੂ. ਵੀ. ਮਾਡਲ ਹੈਰੀਅਰ ਅਤੇ ਸਫਾਰੀ ਦੀਆਂ ਕੀਮਤਾਂ ’ਚ ਕ੍ਰਮਵਾਰ 1.40 ਲੱਖ ਅਤੇ 1.45 ਲੱਖ ਰੁਪਏ ਤੱਕ ਦੀ ਕਟੌਤੀ ਕੀਤੀ ਜਾਵੇਗੀ।