ਸੋਨਾ ਹੋਇਆ ਮਹਿੰਗਾ, ਚਾਂਦੀ 58 ਹਜ਼ਾਰ ਤੋਂ ਪਾਰ, ਜਾਣੋ ਨਵੇਂ ਰੇਟ

07/29/2022 12:37:52 PM

ਨਵੀਂ ਦਿੱਲੀ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਗਲੋਬਲ ਬਾਜ਼ਾਰ 'ਚ ਤੇਜ਼ੀ ਕਾਰਨ ਸ਼ੁੱਕਰਵਾਰ ਸਵੇਰੇ ਚਾਂਦੀ ਦੀ ਕੀਮਤ 'ਚ 400 ਰੁਪਏ ਤੋਂ ਜ਼ਿਆਦਾ ਦਾ ਉਛਾਲ ਦੇਖਣ ਨੂੰ ਮਿਲਿਆ ਅਤੇ ਇਸ ਦੀ ਕੀਮਤ 58 ਹਜ਼ਾਰ ਦੇ ਪਾਰ ਚਲੀ ਗਈ, ਜਦਕਿ ਇਸ ਹਫਤੇ ਸੋਨੇ ਦੀ ਕੀਮਤ 1200 ਰੁਪਏ ਵਧ ਕੇ 51 ਹਜ਼ਾਰ ਤੋਂ ਉੱਪਰ ਪਹੁੰਚ ਗਈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਅੱਜ ਸਵੇਰੇ 24 ਕੈਰੇਟ ਸ਼ੁੱਧ ਸੋਨੇ ਦੀ ਕੀਮਤ 96 ਰੁਪਏ ਵਧ ਕੇ 51,400 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਇਸ ਤੋਂ ਪਹਿਲਾਂ ਸੋਨੇ ਦਾ ਕਾਰੋਬਾਰ 51,490 ਰੁਪਏ 'ਤੇ ਖੁੱਲ੍ਹ ਕੇ ਸ਼ੁਰੂ ਹੋਇਆ ਸੀ ਪਰ ਮੰਗ 'ਚ ਗਿਰਾਵਟ ਦੇ ਮੱਦੇਨਜ਼ਰ ਕੀਮਤਾਂ 'ਚ ਜਲਦੀ ਹੀ ਕੁਝ ਗਿਰਾਵਟ ਆ ਗਈ। ਸੋਨਾ ਇਸ ਸਮੇਂ ਆਪਣੀ ਪਿਛਲੀ ਬੰਦ ਕੀਮਤ ਤੋਂ 0.19 ਪ੍ਰਤੀਸ਼ਤ ਦੇ ਵਾਧੇ ਨਾਲ ਵਪਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ : ਮਾਰਕ ਜ਼ੁਕਰਬਰਗ ਨੇ ਤਿੰਨ ਗੁਣਾ ਕਮਾਇਆ ਮੁਨਾਫ਼ਾ , ਭਾਰੀ ਕੀਮਤ ਲੈ ਕੇ ਵੇਚਿਆ 80 ਕਰੋੜ 'ਚ ਖਰੀਦਿਆ ਘਰ

ਚਾਂਦੀ ਦੀ ਜ਼ੋਰਦਾਰ ਛਾਲ

ਚਾਂਦੀ ਦੀਆਂ ਕੀਮਤਾਂ 'ਚ ਵੀ ਉਛਾਲ ਦੇਖਣ ਨੂੰ ਮਿਲਿਆ ਅਤੇ ਇਸ ਦੀਆਂ ਕੀਮਤਾਂ 58 ਹਜ਼ਾਰ ਨੂੰ ਪਾਰ ਕਰ ਗਈਆਂ। MCX 'ਤੇ, ਚਾਂਦੀ ਦਾ ਵਾਇਦਾ ਭਾਅ ਸਵੇਰੇ 418 ਰੁਪਏ ਚੜ੍ਹ ਕੇ 58,037 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ। ਇਸ ਤੋਂ ਪਹਿਲਾਂ ਚਾਂਦੀ ਦਾ ਕਾਰੋਬਾਰ 57,830 ਰੁਪਏ 'ਤੇ ਖੁੱਲ੍ਹ ਕੇ ਸ਼ੁਰੂ ਹੋਇਆ ਸੀ ਪਰ ਮੰਗ ਵਧਣ ਨਾਲ ਕੀਮਤਾਂ 'ਚ ਤੇਜ਼ੀ ਆਈ।

ਗਲੋਬਲ ਮਾਰਕੀਟ ਵਿੱਚ ਕੀ ਹੈ ਕੀਮਤ 

ਅੱਜ ਗਲੋਬਲ ਬਾਜ਼ਾਰ 'ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਅਮਰੀਕੀ ਬਾਜ਼ਾਰ 'ਚ ਅੱਜ ਸੋਨੇ ਦੀ ਸਪਾਟ ਕੀਮਤ 1,762.02 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ, ਜੋ ਪਿਛਲੀ ਬੰਦ ਕੀਮਤ ਨਾਲੋਂ 0.36 ਫੀਸਦੀ ਵੱਧ ਹੈ। ਇਸ ਦੇ ਨਾਲ ਹੀ ਚਾਂਦੀ ਦੀ ਹਾਜ਼ਿਰ ਕੀਮਤ ਅੱਜ 20.08 ਡਾਲਰ ਪ੍ਰਤੀ ਔਂਸ 'ਤੇ ਰਹੀ, ਜੋ ਪਿਛਲੀ ਬੰਦ ਕੀਮਤ ਨਾਲੋਂ 0.62 ਫੀਸਦੀ ਵੱਧ ਹੈ। ਇਹੀ ਕਾਰਨ ਹੈ ਕਿ ਅੱਜ ਭਾਰਤੀ ਵਾਇਦਾ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਛਾਲ ਆਇਆ ਹੈ।

ਇਹ ਵੀ ਪੜ੍ਹੋ : ਗੂਗਲ ਦੇ ਕੋ-ਫਾਊਂਡਰ ਦੀ ਪਤਨੀ ਦੇ ਨਾਲ ਮੇਰਾ ਕੋਈ ਚੱਕਰ ਨਹੀਂ : ਮਸਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News