ਸਿਰਫ 11 ਦਿਨਾਂ ਵਿਚ 4000 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋਇਆ ਸੋਨਾ, ਜਾਣੋ ਚਾਂਦੀ 'ਤੇ ਕੀ ਹੋਇਆ ਅਸਰ

08/21/2020 5:22:57 PM

ਮੁੰਬਈ — ਅਮਰੀਕਾ 'ਚ ਕਮਜ਼ੋਰ ਬੇਰੁਜ਼ਗਾਰੀ ਦੀ ਦਰ ਦੇ ਅੰਕੜਿਆਂ ਕਾਰਨ ਸੋਨੇ ਦੀਆਂ ਕੀਮਤਾਂÎ ਵਿਚ ਫਿਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅੰਤਰਰਾਸ਼ਟਰੀ ਪੱਧਰ 'ਤੇ ਸੋਨੇ ਦੀਆਂ ਕੀਮਤਾਂ ਫਿਰ 1940 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈਆਂ ਹਨ। ਹਾਲਾਂਕਿ ਮਾਹਰ ਆਉਣ ਵਾਲੇ ਦਿਨਾਂ ਵਿਚ ਫਿਰ ਸੋਨੇ ਦੀਆਂ ਕੀਮਤਾਂ ਵਿਚ ਕਮੀ ਦੀ ਭਵਿੱਖਬਾਣੀ ਕਰ ਰਹੇ ਹਨ। ਪਿਛਲੇ ਸੈਸ਼ਨ ਵਿਚ ਸ਼ੁਰੂਆਤੀ ਕਾਰੋਬਾਰ 'ਚ ਡਾਲਰ ਇੰਡੈਕਸ 'ਚ ਮਜ਼ਬੂਤੀ ਦੇ ਕਾਰਨ ਸੋਨੇ ਅਤੇ ਚਾਂਦੀ ਦੀ ਕੀਮਤ ਵਿਚ ਕਮੀ ਆਈ। ਪਰ ਬੇਰੁਜ਼ਗਾਰੀ ਅਤੇ ਨਿਰਮਾਣ ਇੰਡੈਕਸ ਦੇ ਕਮਜ਼ੋਰ ਅੰਕੜਿਆਂ ਕਾਰਨ ਆਰਥਿਕ ਸੁਧਾਰ ਦੀ ਉਮੀਦ ਨੂੰ ਝਟਕਾ ਲੱਗਾ ਹੈ।

ਕੀ ਭਾਰਤ ਵਿਚ ਸੋਨੇ ਦੀਆਂ ਕੀਮਤਾਂ ਘਟਣਗੀਆਂ?

ਮਾਹਰ ਮੰਨਦੇ ਹਨ ਕਿ ਸੋਨੇ ਦੀਆਂ ਕੀਮਤਾਂ ਮੌਜੂਦਾ ਪੱਧਰ ਤੋਂ ਹੋਰ ਹੇਠਾਂ ਆ ਸਕਦੀਆਂ ਹਨ। ਤਕਨੀਕੀ ਚਾਰਟ 'ਤੇ ਵੀ ਸੋਨਾ ਹੁਣ ਕਮਜ਼ੋਰ ਲੱਗ ਰਿਹਾ ਹੈ। ਹਾਲਾਂਕਿ ਅੱਜ ਸੋਨੇ ਦੀਆਂ ਕੀਮਤਾਂ ਸਥਿਰ ਰਹਿ ਸਕਦੀਆਂ ਹਨ ਜਾਂ ਥੋੜ੍ਹੀ ਤਬਦੀਲੀ ਦੀ ਉਮੀਦ ਹੈ।

ਤੁਹਾਨੂੰ ਦੱਸ ਦੇਈਏ ਕਿ ਵੀਰਵਾਰ ਨੂੰ ਦਿੱਲੀ ਸਰਾਫ਼ਾ ਬਾਜ਼ਾਰ ਵਿਚ 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 54,311 ਰੁਪਏ ਪ੍ਰਤੀ 10 ਗ੍ਰਾਮ ਤੋਂ ਘਟ ਕੇ 52,819 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਇਸ ਮਿਆਦ ਦੇ ਦੌਰਾਨ ਕੀਮਤਾਂ ਵਿਚ ਪ੍ਰਤੀ 10 ਗ੍ਰਾਮ 1,492 ਰੁਪਏ ਦੀ ਗਿਰਾਵਟ ਆਈ। ਮੁੰਬਈ ਵਿਚ 99.9 ਪ੍ਰਤੀਸ਼ਤ ਸੋਨੇ ਦੀ ਕੀਮਤ 52528 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ।

ਇਹ ਵੀ ਦੇਖੋ : ਐਪਲ ਦੀ ਮਾਰਕੀਟ ਕੈਪ ਕਈ ਦੇਸ਼ਾਂ ਦੇ GDP ਨਾਲੋਂ ਵਧ, ਜਾਣੋ ਰਿਲਾਇੰਸ ਦੀ ਵਰਤਮਾਨ ਸਥਿਤੀ

ਚਾਂਦੀ ਦੀਆਂ ਕੀਮਤਾਂ

ਵੀਰਵਾਰ ਨੂੰ ਇਕ ਕਿਲੋਗ੍ਰਾਮ ਚਾਂਦੀ ਦੀ ਕੀਮਤ ਦਿੱਲੀ ਵਿਚ 69,400 ਰੁਪਏ ਤੋਂ ਘਟ ਕੇ 67,924 ਰੁਪਏ ਰਹੀ। ਇਸ ਮਿਆਦ ਦੌਰਾਨ ਕੀਮਤਾਂ ਵਿਚ 1,476 ਰੁਪਏ ਦੀ ਘਾਟ ਦਰਜ ਕੀਤੀ ਗਈ। ਮੁੰਬਈ ਵਿਚ ਚਾਂਦੀ ਦੀਆਂ ਕੀਮਤਾਂ ਘਟ ਕੇ 66448.00 ਰੁਪਏ ਪ੍ਰਤੀ ਕਿੱਲੋ ਹੋ ਗਈਆਂ।

ਸੋਨਾ 4000 ਰੁਪਏ ਤੋਂ ਜ਼ਿਆਦਾ  ਹੋਇਆ ਸਸਤਾ

ਅਗਸਤ ਦੇ ਦੂਜੇ ਕਾਰੋਬਾਰੀ ਹਫ਼ਤੇ (10 ਅਗਸਤ ਤੋਂ 14 ਅਗਸਤ) ਵਿਚਕਾਰ ਸੋਨੇ ਦੀਆਂ ਕੀਮਤਾਂ ਵਿਚ ਭਾਰੀ ਕਮੀ ਆਈ। 10 ਅਗਸਤ ਨੂੰ ਸੋਨੇ ਦੀ ਸਪਾਟ ਕੀਮਤ 56000 ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਈ ਸੀ, ਜੋ 17 ਅਗਸਤ ਤੱਕ 2641 ਰੁਪਏ ਦੀ ਘਾਟ ਨਾਲ 52874 ਰੁਪਏ 'ਤੇ ਆ ਗਈ ਸੀ।
ਰੂਸ ਵਲੋਂ ਕੋਰੋਨਾ ਲਾਗ ਦਾ ਟੀਕਾ ਬਣਾਉਣ ਅਤੇ ਅਮਰੀਕੀ ਡਾਲਰ ਦੇ ਮਜ਼ਬੂਤ ​​ਹੋਣ ਦੀ ਘੋਸ਼ਣਾ ਕਰਨ ਤੋਂ ਬਾਅਦ ਇਸ ਹਫਤੇ ਸੋਨੇ ਦੀਆਂ ਕੀਮਤਾਂ ਵਿਚ ਬਹੁਤ ਉਤਾਰ-ਚੜਾਅ ਦੇਖਣ ਨੂੰ ਮਿਲਿਆ ਹੈ। ਇਸ ਹਫਤੇ 20 ਅਗਸਤ ਤੱਕ ਸੋਨਾ 2100 ਰੁਪਏ ਸਸਤਾ ਹੋ ਗਿਆ ਹੈ।

ਇਹ ਵੀ ਦੇਖੋ : ਕੋਰੋਨਾ ਆਫ਼ਤ 'ਚ ਬੇਰੁਜ਼ਗਾਰ ਕਾਮਿਆਂ ਲਈ ਵੱਡਾ ਐਲਾਨ: ਸਰਕਾਰ ਦੇਵੇਗੀ 3 ਮਹੀਨਿਆਂ ਦੀ ਅੱਧੀ ਤਨਖ਼ਾਹ


Harinder Kaur

Content Editor

Related News