Gold Price Today: ਮੁੜ ਸਸਤਾ ਹੋਇਆ ਸੋਨਾ, ਜਾਣੋ 22 ਕੈਰੇਟ ਸੋਨੇ ਦਾ ਅੱਜ ਦਾ ਰੇਟ
Thursday, Feb 15, 2024 - 05:01 PM (IST)
ਬਿਜ਼ਨੈੱਸ ਡੈਸਕ: ਕਮਜ਼ੋਰ ਸਪਾਟ ਮੰਗ ਦੇ ਵਿਚਕਾਰ ਸੱਟੇਬਾਜ਼ਾਂ ਨੇ ਆਪਣੇ ਸੌਦਿਆਂ ਦਾ ਆਕਾਰ ਘਟਾ ਦਿੱਤਾ, ਜਿਸ ਕਾਰਨ ਵੀਰਵਾਰ ਨੂੰ ਫਿਊਚਰਜ਼ ਵਪਾਰ ਵਿੱਚ ਸੋਨੇ ਦੀ ਕੀਮਤ 58 ਰੁਪਏ ਡਿੱਗ ਕੇ 61,385 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਮਲਟੀ ਕਮੋਡਿਟੀ ਐਕਸਚੇਂਜ 'ਤੇ ਅਪ੍ਰੈਲ ਮਹੀਨੇ 'ਚ ਡਿਲੀਵਰੀ ਲਈ ਕੰਟਰੈਕਟ ਦੀ ਕੀਮਤ 58 ਰੁਪਏ ਭਾਵ 0.09 ਫ਼ੀਸਦੀ ਡਿੱਗ ਕੇ 61,385 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਇਸ 'ਚ 13,762 ਲਾਟ ਦਾ ਕਾਰੋਬਾਰ ਹੋਇਆ। ਇਸ ਤੋਂ ਪਹਿਲਾਂ ਸੋਨੇ ਦੀ ਕੀਮਤ 61,590 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 69,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ।
ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ
ਸੋਨੇ ਦਾ ਭਾਅ
ਇੰਡੀਅਨ ਬੁਲਿਅਨ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਵੱਲੋਂ ਜਾਰੀ ਕੀਤੀਆਂ ਗਈਆਂ ਕੀਮਤਾਂ ਅਨੁਸਾਰ 22 ਕੈਰੇਟ ਸੋਨੇ ਦੀ ਕੀਮਤ 59,980 ਰੁਪਏ ਪ੍ਰਤੀ 10 ਗ੍ਰਾਮ, 20 ਕੈਰੇਟ ਸੋਨੇ ਦੀ ਕੀਮਤ 54,690 ਰੁਪਏ ਪ੍ਰਤੀ 10 ਗ੍ਰਾਮ, 18 ਕੈਰੇਟ ਸੋਨੇ ਦੀ ਕੀਮਤ 49,780 ਰੁਪਏ ਪ੍ਰਤੀ 10 ਗ੍ਰਾਮ ਅਤੇ 14 ਕੈਰੇਟ ਸੋਨੇ ਦੀ ਕੀਮਤ 39,640 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ।
ਇਹ ਵੀ ਪੜ੍ਹੋ - Paytm ਦਾ FASTag ਇਸਤੇਮਾਲ ਕਰਨ ਵਾਲੇ ਸਾਵਧਾਨ! ਦੇਣਾ ਪੈ ਸਕਦੈ ਦੁੱਗਣਾ ਟੋਲ
ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ
ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। 24 ਕੈਰੇਟ ਸੋਨੇ ਦੀ ਕੀਮਤ 0.14 ਫ਼ੀਸਦੀ ਵਧ ਕੇ 2006.95 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਦੀ ਕੀਮਤ ਲਗਭਗ ਇਕ ਫ਼ੀਸਦੀ ਵਧ ਕੇ 22.62 ਡਾਲਰ ਪ੍ਰਤੀ ਔਂਸ 'ਤੇ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਫੇਡ ਦੁਆਰਾ ਵਿਆਜ ਦਰਾਂ ਨੂੰ ਸਥਿਰ ਰੱਖਣ ਤੋਂ ਬਾਅਦ ਸੋਨਾ ਅਤੇ ਚਾਂਦੀ ਸੀਮਤ ਦਾਇਰੇ ਵਿੱਚ ਕਾਰੋਬਾਰ ਕਰ ਰਹੇ ਹਨ।
ਇਹ ਵੀ ਪੜ੍ਹੋ - ਬਿਨਾਂ ਹੈਲਮੇਟ ਦੇ ਬਾਈਕ ਸਵਾਰ ਰੋਕਣਾ ਪਿਆ ਭਾਰੀ, ਗੁੱਸੇ ’ਚ ਆਏ ਨੇ ਦੰਦੀਆਂ ਵੱਢ ਖਾ ਲਿਆ ਮੁਲਾਜ਼ਮ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8