ਸੋਨੇ ਦੀ ਕੀਮਤ ਫਿਸਲੀ, ਚਾਂਦੀ ਦੀਆਂ ਕੀਮਤਾਂ ''ਚ ਟਿਕਾਅ
Friday, Nov 16, 2018 - 02:49 PM (IST)

ਨਵੀਂ ਦਿੱਲੀ—ਵਿਦੇਸ਼ੀ ਬਾਜ਼ਾਰਾਂ 'ਚ ਰਹੀ ਤੇਜ਼ੀ ਦੇ ਦੌਰਾਨ ਖੁਦਰਾ ਗਹਿਣਾ ਮੰਗ ਦੀ ਸੁਸਤੀ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨਾ 235 ਰੁਪਏ ਫਿਸਲ ਕੇ 32,015 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਇਸ ਦੌਰਾਨ ਆਮ ਉਦਯੋਗਿਕ ਮੰਗ ਨਾਲ ਚਾਂਦੀ 37,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਿਕੀ ਰਹੀ।
ਕੌਮਾਂਤਰੀ ਬਾਜ਼ਾਰ 'ਚ ਲੰਡਨ ਦਾ ਸੋਨਾ ਹਾਜ਼ਿਰ ਅੱਜ 3.60 ਡਾਲਰ ਦੀ ਤੇਜ਼ੀ 'ਚ 1,217.05 ਡਾਲਰ ਪ੍ਰਤੀ ਔਂਸ ਬੋਲਿਆ ਗਿਆ ਹੈ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 3.40 ਡਾਲਰ ਦੀ ਤੇਜ਼ੀ 'ਚ 1,218.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਇਸ ਦੌਰਾਨ ਚਾਂਦੀ 0.07 ਡਾਲਰ ਦੇ ਵਾਧੇ 'ਚ 14.32 ਡਾਲਰ ਪ੍ਰਤੀ ਔਂਸ ਬੋਲੀ ਗਈ।
ਬਾਜ਼ਾਰ ਵਿਸ਼ਲੇਸ਼ਕਾਂ ਦੇ ਮੁਤਾਬਕ ਯੂਰਪੀ ਨਾਲ ਬ੍ਰਿਟੇਨ ਦੇ ਅਲਗਾਵ ਦੇ ਕਾਰਨ ਆਈ ਰਾਜਨੀਤਿਕ ਅਸਥਿਰਤਾ ਨਾਲ ਵਿਦੇਸ਼ੀ ਬਾਜ਼ਾਰਾਂ 'ਚ ਪੀਲੀ ਧਾਤੂ ਦੀ ਮੰਗ ਵਧੀ ਹੈ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਕੀ ਬ੍ਰੇਗਜਿਟ ਯੋਜਨਾ ਉਦੋਂ ਵਿਵਾਦ 'ਚ ਆ ਗਈ ਜਦੋਂ ਉਨ੍ਹਾਂ ਦੀ ਸਰਕਾਰ ਦੇ ਕਈ ਪ੍ਰਮੁੱਖ ਮੰਤਰੀਆਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹਾਲਾਂਕਿ ਦਸੰਬਰ 'ਚ ਅਮਰੀਕੀ ਫੈਡਰਲ ਰਿਜ਼ਰਵ ਵਲੋਂ ਵਿਆਜ ਦਰ ਵਧਾਉਣ ਦੀ ਸੰਭਾਵਨਾ ਅਤੇ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੀ ਮਜ਼ਬੂਤ ਸਥਿਤੀ ਦੇ ਕਾਰਨ ਪੀਲੀ ਧਾਤੂ ਦੀ ਚਮਕ ਸੀਮਿਤ ਰਹੀ ਹੈ।