ਸੋਨੇ ''ਚ ਗਿਰਾਵਟ, 10 ਗ੍ਰਾਮ ਫਿਰ 47 ਹਜ਼ਾਰ ਦੇ ਨਜ਼ਦੀਕ, ਚਾਂਦੀ ਇੰਨੀ ਡਿੱਗੀ

Wednesday, May 12, 2021 - 05:31 PM (IST)

ਨਵੀਂ ਦਿੱਲੀ- ਗਲੋਬਲ ਬਾਜ਼ਾਰ ਵਿਚ ਬਹੁਮੁੱਲੀ ਧਾਤਾਂ ਦੀ ਕੀਮਤ ਵਿਚ ਆਈ ਗਿਰਾਵਟ ਕਾਰਨ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਸੋਨੇ ਅਤੇ ਚਾਂਦੀ ਦੀ ਕੀਮਤ ਵਿਚ ਕਮੀ ਦਰਜ ਕੀਤੀ ਗਈ। ਰਾਸ਼ਟਰੀ ਰਾਜਧਾਨੀ ਵਿਚ ਅੱਜ ਸੋਨੇ ਦੀ ਕੀਮਤ 221 ਰੁਪਏ ਦੀ ਗਿਰਾਵਟ ਨਾਲ 47,074 ਰੁਪਏ ਪ੍ਰਤੀ 10 ਗ੍ਰਾਮ' ਤੇ ਬੰਦ ਹੋਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਅਨੁਸਾਰ, ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨਾ 47,303 ਰੁਪਏ ਪ੍ਰਤੀ 10 ਗ੍ਰਾਮ 'ਤੇ ਸੀ।

ਚਾਂਦੀ ਦੀ ਗੱਲ ਕਰੀਏ ਤਾਂ ਇਹ 717 ਰੁਪਏ ਦੀ ਗਿਰਾਵਟ ਨਾਲ 70,807 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਪਿਛਲੇ ਕਾਰੋਬਾਰੀ ਦਿਨ ਚਾਂਦੀ 71,524 ਰੁਪਏ 'ਤੇ ਬੰਦ ਹੋਈ ਸੀ। ਕੌਮਾਂਤਰੀ ਬਾਜ਼ਾਰ ਵਿਚ ਸੋਨਾ 1,832 ਡਾਲਰ ਪ੍ਰਤੀ ਔਸ' ਤੇ, ਜਦੋਂ ਕਿ ਚਾਂਦੀ 27.38 ਡਾਲਰ ਪ੍ਰਤੀ ਔਂਸ 'ਤੇ ਸਨ। ਭਾਰਤ ਸੋਨੇ ਦਾ ਵਿਸ਼ਵ ਦਾ ਸਭ ਤੋਂ ਵੱਡਾ ਦਰਾਮਦ ਕਰਨ ਵਾਲਾ ਦੇਸ਼ ਹੈ। ਸੋਨਾ ਆਮ ਤੌਰ 'ਤੇ ਗਹਿਣਾ ਉਦਯੋਗ ਦੀ ਮੰਗ ਨੂੰ ਪੂਰਾ ਕਰਨ ਲਈ ਦਰਾਮਦ ਕੀਤਾ ਜਾਂਦਾ ਹੈ। ਭਾਰਤ ਪ੍ਰਤੀ ਸਾਲ 800 ਤੋਂ 900 ਟਨ ਸੋਨਾ ਦਰਾਮਦ ਕਰਦਾ ਹੈ। ਸਰਕਾਰ ਨੇ ਬਜਟ ਵਿਚ ਸੋਨੇ 'ਤੇ ਦਰਾਮਦ ਡਿਊਟੀ ਨੂੰ 12.5 ਤੋਂ ਘਟਾ ਕੇ 10 ਫ਼ੀਸਦੀ ਕਰ ਦਿੱਤਾ ਸੀ।

ਚਾਲੂ ਖਾਤਾ ਘਾਟਾ ਹੁੰਦੈ ਪ੍ਰਭਾਵਿਤ
ਸੋਨੇ ਦੀ ਦਰਾਮਦ ਚਾਲੂ ਖਾਤੇ ਦੇ ਘਾਟੇ (ਸੀ. ਏ. ਡੀ.) ਨੂੰ ਪ੍ਰਭਾਵਿਤ ਕਰਦੀ ਹੈ। ਪਿਛਲੇ ਵਿੱਤੀ ਸਾਲ 2020-21 ਵਿਚ ਸੋਨੇ ਦੀ ਦਰਾਮਦ 22.58 ਫ਼ੀਸਦੀ ਵੱਧ ਕੇ 34.6 ਅਰਬ ਡਾਲਰ ਜਾਂ 2.54 ਲੱਖ ਕਰੋੜ ਰੁਪਏ 'ਤੇ ਪਹੁੰਚ ਗਈ ਸੀ। ਵਣਜ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਘਰੇਲੂ ਮੰਗ ਵਿਚ ਵਾਧੇ ਕਾਰਨ ਸੋਨੇ ਦੀ ਦਰਾਮਦ ਵਧੀ। ਉੱਥੇ ਹੀ, ਐੱਮ. ਸੀ. ਐਕਸ. 'ਤੇ ਸ਼ਾਮ ਤਕਰੀਬਨ 5.30 ਵਜੇ ਦੇ ਕਰੀਬ ਜੂਨ ਡਿਲਿਵਰੀ ਵਾਲਾ ਸੋਨਾ 47,623 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਜੁਲਾਈ ਡਿਲਿਵਰੀ ਵਾਲੀ ਚਾਂਦੀ 71,471 ਰੁਪਏ ਪ੍ਰਤੀ ਕਿਲੋ 'ਤੇ ਸੀ।
 


Sanjeev

Content Editor

Related News