ਸੋਨੇ ''ਚ ਮਾਮੂਲੀ ਗਿਰਾਵਟ, ਚਾਂਦੀ ਦੀਆਂ ਕੀਮਤਾਂ ਨੇ ਛੂਹਿਆ ਆਸਮਾਨ

10/11/2017 3:35:17 PM

ਨਵੀਂ ਦਿੱਲੀ—ਸੰਸਾਰਿਕ ਪੱਧਰ 'ਤੇ ਪੀਲੀ ਧਾਤੂ ਦੇ ਕਮਜ਼ੋਰ ਪੈਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 15 ਰੁਪਏ ਦੀ ਮਾਮੂਲੀ ਗਿਰਾਵਟ ਨਾਲ 30,600 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਆ ਗਿਆ। ਸਿੱਕਾ ਨਿਰਮਾਤਾਵਾਂ ਵਲੋਂ ਮੰਗ ਆਉਣ ਨਾਲ ਚਾਂਦੀ 75 ਰੁਪਏ ਚਮਕ ਕੇ ਦੋ ਹਫਤੇ ਦੇ ਉੱਚ ਪੱਧਰ 'ਤੇ 41,065 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਕੌਮਾਂਤਰੀ ਬਾਜ਼ਾਰਾਂ 'ਚ ਵੀ ਸੋਨੇ 'ਚ ਮਾਮੂਲੀ ਗਿਰਾਵਟ ਰਹੀ। ਸੋਨਾ ਹਾਜ਼ਿਰ 0.45 ਡਾਲਰ ਦੀ ਗਿਰਾਵਟ ਨਾਲ 1,288.45 ਡਾਲਰ ਪ੍ਰਤੀ ਓਂਸ 'ਤੇ ਰਿਹਾ। ਦਸੰਬਰ ਦਾ ਅਮਰੀਕੀ ਸੋਨਾ ਵਾਅਦਾ ਵੀ 2.3 ਡਾਲਰ ਫਿਸਲ ਕੇ 1,291.5 ਡਾਲਰ ਪ੍ਰਤੀ ਓਂਸ ਬੋਲਿਆ ਗਿਆ। 
ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕੀ ਫੈਡਰਲ ਰਿਜ਼ਰਵ ਦੀ ਸਤੰਬਰ 'ਚ ਹੋਈ ਮੀਟਿੰਗ ਦਾ ਵੇਰਵਾ ਜਾਰੀ ਹੋਣ ਤੋਂ ਪਹਿਲਾਂ ਨਿਵੇਸ਼ਕ ਸਾਵਧਾਨੀ ਵਰਤ ਰਹੇ ਹਨ। ਇਸ ਨਾਲ ਸੋਨੇ 'ਚ ਜ਼ਿਆਦਾ ਬਦਲਾਅ ਨਹੀਂ ਹੋਇਆ ਹੈ। ਚਾਂਦੀ ਹਾਜ਼ਿਰ ਵੀ ਪਿਛਲੀ ਦਸੰਬਰ ਦੇ 17.20 ਡਾਲਰ ਪ੍ਰਤੀ ਓਂਸ 'ਤੇ ਸਥਿਰ ਰਹੀ।


Related News