ਗੋਲਡ ETF ਨੂੰ ਨਵੰਬਰ ਵਿੱਚ ਓਮਾਈਕਰੋਨ ਦੀਆਂ ਚਿੰਤਾਵਾਂ ਵਿਚਾਲੇ 683 ਕਰੋੜ ਰੁਪਏ ਦਾ ਮਿਲਿਆ ਨਿਵੇਸ਼

Sunday, Dec 12, 2021 - 12:54 PM (IST)

ਗੋਲਡ ETF ਨੂੰ ਨਵੰਬਰ ਵਿੱਚ ਓਮਾਈਕਰੋਨ ਦੀਆਂ ਚਿੰਤਾਵਾਂ ਵਿਚਾਲੇ 683 ਕਰੋੜ ਰੁਪਏ ਦਾ ਮਿਲਿਆ ਨਿਵੇਸ਼

ਨਵੀਂ ਦਿੱਲੀ : ਗੋਲਡ ਐਕਸਚੇਂਜ ਟਰੇਡਡ ਫੰਡ (ਈ.ਟੀ.ਐੱਫ.) ਪ੍ਰਤੀ ਨਿਵੇਸ਼ਕਾਂ ਦਾ ਆਕਰਸ਼ਨ ਜਾਰੀ ਹੈ। ਨਵੰਬਰ ਵਿੱਚ ਗੋਲਡ ਈਟੀਐਫ ਵਿੱਚ 683 ਕਰੋੜ ਰੁਪਏ ਦਾ ਨਿਵੇਸ਼ ਆਇਆ। ਪੀਲੀ ਧਾਤੂ ਦੀਆਂ ਕੀਮਤਾਂ ਵਿੱਚ 'ਸੁਧਾਰ' ਅਤੇ ਨਾਵਲ ਕੋਰੋਨਾਵਾਇਰਸ ਪ੍ਰਕੋਪ, ਓਮਾਈਕਰੋਨ ਨੂੰ ਲੈ ਕੇ ਵੱਧ ਰਹੀਆਂ ਚਿੰਤਾਵਾਂ ਦੇ ਵਿਚਕਾਰ ਨਿਵੇਸ਼ਕ ਤੇਜ਼ੀ ਨਾਲ ਗੋਲਡ ਈਟੀਐਫ ਵੱਲ ਮੁੜ ਰਹੇ ਹਨ। ਇਹ ਜਾਣਕਾਰੀ ਐਸੋਸੀਏਸ਼ਨ ਆਫ ਮਿਉਚੁਅਲ ਫੰਡ ਇਨ ਇੰਡੀਆ (Amfi) ਦੇ ਅੰਕੜਿਆਂ ਤੋਂ ਮਿਲੀ ਹੈ।

ਅਕਤੂਬਰ 'ਚ ਗੋਲਡ ਈਟੀਐੱਫ 'ਚ 303 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਹੋਇਆ ਸੀ, ਜਦਕਿ ਸਤੰਬਰ 'ਚ ਇਹ 446 ਕਰੋੜ ਰੁਪਏ ਸੀ। ਪਿਛਲੇ ਮਹੀਨੇ ਗੋਲਡ ਈਟੀਐਫ ਵਿੱਚ 24 ਕਰੋੜ ਰੁਪਏ ਦਾ ਨਿਵੇਸ਼ ਆਇਆ ਸੀ।  LXME ਦੀ ਸੰਸਥਾਪਕ ਪ੍ਰੀਤੀ ਰਾਠੀ ਗੁਪਤਾ, ਨੇ ਕਿਹਾ, “ਗੋਲਡ ETFs ਵਿੱਚ ਨਵੰਬਰ ਵਿੱਚ ਮਹੱਤਵਪੂਰਨ ਪ੍ਰਵਾਹ ਦੇਖਣ ਨੂੰ ਮਿਲਿਆ। ਕੋਵਿਡ-19 ਦੇ ਨਵੇਂ ਰੂਪ ਕਾਰਨ ਅਰਥਵਿਵਸਥਾ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਨਿਵੇਸ਼ਕ ਬਜ਼ਾਰ ਦੀ ਉਤਰਾਅ-ਚੜ੍ਹਾਅ ਤੋਂ ਬਚਣ ਲਈ ਬੱਚਤ ਦੇ ਰਵਾਇਤੀ ਢੰਗ ਵੱਲ ਮੁੜ ਰਹੇ ਹਨ।

ਮੌਰਨਿੰਗਸਟਾਰ ਇੰਡੀਆ ਦੇ ਐਸੋਸੀਏਟ ਡਾਇਰੈਕਟਰ-ਮੈਨੇਜਰ ਰਿਸਰਚ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ, "ਨਵੰਬਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ 'ਸੁਧਾਰ' ਅਤੇ ਓਮਾਈਕਰੋਨ ਨੂੰ ਲੈ ਕੇ ਚਿੰਤਾਵਾਂ ਨੇ ਸੁਰੱਖਿਅਤ ਨਿਵੇਸ਼ ਵਿਕਲਪ ਵਜੋਂ ਸੋਨੇ ਦੀ ਖਿੱਚ ਨੂੰ ਵਧਾ ਦਿੱਤਾ ਹੈ।" ਗੋਲਡ ਈਟੀਐਫ ਵਿੱਚ ਨਿਵੇਸ਼ ਦਾ ਅੰਕੜਾ  ਇਸ ਸਾਲ 4,500 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।। ਇਸ ਸਾਲ ਜੁਲਾਈ 'ਚ ਹੀ ਗੋਲਡ ਈਟੀਐੱਫ ਤੋਂ 61.5 ਕਰੋੜ ਰੁਪਏ ਦੀ ਨਿਕਾਸੀ ਹੋਈ ਸੀ।


author

Harinder Kaur

Content Editor

Related News