ਸੋਨੇ 'ਚ ਗਿਰਾਵਟ, ਚਾਂਦੀ 150 ਰੁਪਏ ਹੋਈ ਮਹਿੰਗੀ

09/04/2018 4:57:05 PM

ਨਵੀਂ ਦਿੱਲੀ— ਕੌਮਾਂਤਰੀ ਬਾਜ਼ਾਰਾਂ ਦੇ ਕਮਜ਼ੋਰ ਰੁਖ਼ ਦੇ ਮੱਦੇਨਜ਼ਰ ਮੰਗਲਵਾਰ ਨੂੰ ਸਥਾਨਕ ਸਰਾਫਾ ਬਾਜ਼ਾਰ 'ਚ ਸੋਨੇ ਦਾ ਮੁੱਲ 50 ਰੁਪਏ ਡਿੱਗ ਕੇ 31,200 ਰੁਪਏ ਪ੍ਰਤੀ ਦਸ ਗ੍ਰਾਮ ਰਿਹਾ। ਹਾਲਾਂਕਿ ਚਾਂਦੀ ਦੇ ਮੁੱਲ 'ਚ ਹਲਕਾ ਸੁਧਾਰ ਦਿਸਿਆ। ਸਿੱਕਾ ਨਿਰਮਾਤਾਵਾਂ ਅਤੇ ਉਦਯੋਗਿਕ ਮੰਗ ਵਧਣ ਨਾਲ ਚਾਂਦੀ ਦਾ ਮੁੱਲ 150 ਰੁਪਏ ਵਧ ਕੇ 37,800 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ। ਸਰਾਫਾ ਕਾਰੋਬਾਰੀਆਂ ਨੇ ਦੱਸਿਆ ਕਿ ਕਮਜ਼ੋਰ ਕੌਮਾਂਤਰੀ ਰੁਖ਼ ਵਿਚਕਾਰ ਸੋਨਾ ਡਿੱਗਿਆ ਹੈ। ਕੌਮਾਂਤਰੀ ਬਾਜ਼ਾਰ 'ਚ ਵੀ ਇਸ ਦੇ ਮੁੱਲ 'ਚ ਨਰਮੀ ਦੇਖੀ ਗਈ ਹੈ। ਸਿੰਗਾਪੁਰ 'ਚ ਸੋਨਾ 0.57 ਫੀਸਦੀ ਡਿੱਗ ਕੇ 1,194 ਡਾਲਰ ਪ੍ਰਤੀ ਔਂਸ ਰਿਹਾ। ਉੱਥੇ ਹੀ ਚਾਂਦੀ ਮੁੱਲ 1.25 ਫੀਸਦੀ ਘਟ ਕੇ 14.28 ਡਾਲਰ ਪ੍ਰਤੀ ਔਂਸ ਹੋ ਗਿਆ।

ਸਥਾਨਕ ਗਹਿਣਾ ਨਿਰਮਾਤਾਵਾਂ ਅਤੇ ਪ੍ਰਚੂਨ ਵਿਕਰੇਤਾਵਾਂ ਵੱਲੋਂ ਮੰਗ ਕਮਜ਼ੋਰ ਹੋਣ ਦੇ ਮੱਦੇਨਜ਼ਰ ਵੀ ਹਾਜ਼ਰ ਬਾਜ਼ਾਰ 'ਚ ਸੋਨੇ ਦੀ ਕੀਮਤ ਘਟ ਰਹੀ। ਦਿੱਲੀ ਦੇ ਸਰਾਫਾ ਬਾਜ਼ਾਰ 'ਚ 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 'ਚ 50-50 ਰੁਪਏ ਦੀ ਗਿਰਾਵਟ ਦੇਖੀ ਗਈ ਅਤੇ ਮੁੱਲ ਕ੍ਰਮਵਾਰ 31,200 ਅਤੇ 31,050 ਰੁਪਏ ਪ੍ਰਤੀ ਦਸ ਗ੍ਰਾਮ ਰਹੇ। ਕੱਲ ਸੋਨਾ 100 ਰੁਪਏ ਸਸਤਾ ਹੋਇਆ ਸੀ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,500 ਰੁਪਏ 'ਤੇ ਸਥਿਰ ਰਹੀ।


Related News