US ਫੈਡ ਦੇ ਨਤੀਜੇ ਪਿੱਛੋਂ ਸੋਨੇ 'ਚ ਭਾਰੀ ਗਿਰਾਵਟ, ਚਾਂਦੀ 1,860 ਰੁ: ਡਿੱਗੀ

Thursday, Jun 17, 2021 - 01:30 PM (IST)

US ਫੈਡ ਦੇ ਨਤੀਜੇ ਪਿੱਛੋਂ ਸੋਨੇ 'ਚ ਭਾਰੀ ਗਿਰਾਵਟ, ਚਾਂਦੀ 1,860 ਰੁ: ਡਿੱਗੀ

ਨਵੀਂ ਦਿੱਲੀ- ਸੋਨੇ-ਚਾਂਦੀ ਦੀ ਖ਼ਰੀਦਦਾਰੀ ਦਾ ਸ਼ਾਨਦਾਰ ਮੌਕਾ ਹੈ। ਸੋਨੇ ਦੀ ਕੀਮਤ 48 ਹਜ਼ਾਰ ਰੁਪਏ ਤੋਂ ਥੱਲ੍ਹੇ ਆ ਗਈ ਹੈ। ਯੂ. ਐੱਸ. ਫੈਡਰਲ ਰਿਜ਼ਰਵ ਨੇ ਸੰਕੇਤ ਦਿੱਤਾ ਹੈ ਕਿ ਉਹ ਬਾਜ਼ਾਰ ਉਮੀਦ ਨਾਲੋਂ ਜਲਦੀ ਵਿਆਜ ਦਰਾਂ ਵਧਾ ਸਕਦਾ ਹੈ। ਇਸ ਪਿੱਛੋਂ ਡਾਲਰ ਤੇ ਯੂ. ਐੱਸ. ਬਾਂਡ ਰਿਟਰਨ ਵਿਚ ਤੇਜ਼ੀ ਕਾਰਨ ਗਲੋਬਲ ਪੱਧਰ 'ਤੇ ਬਹੁਮੁੱਲੀ ਧਾਤਾਂ ਵਿਚ ਕਮਜ਼ੋਰੀ ਦੇਖਣ ਨੂੰ ਮਿਲੀ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸੋਨਾ ਦੁਪਹਿਰ ਲਗਭਗ 1 ਵਜੇ 1,058 ਰੁਪਏ ਦੀ ਗਿਰਾਵਟ ਨਾਲ 47,448 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ।

ਉੱਥੇ ਹੀ, ਚਾਂਦੀ ਲਗਭਗ 1,860 ਰੁਪਏ ਸਸਤੀ ਹੋ ਕੇ 69,608 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਪਿਛਲੇ ਸੈਸ਼ਨ ਵਿਚ ਸੋਨਾ 48,506 ਰੁਪਏ ਪ੍ਰਤੀ ਦਸ ਗ੍ਰਾਮ, ਜਦੋਂ ਕਿ ਚਾਂਦੀ 71,468 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ। ਕੌਮਾਂਤਰੀ ਬਾਜ਼ਾਰ ਵਿਚ ਸੋਨਾ ਇਸ ਦੌਰਾਨ 52 ਡਾਲਰ ਯਾਨੀ 2.81 ਫ਼ੀਸਦੀ ਡਿੱਗ ਕੇ 1,809 ਡਾਲਰ ਪ੍ਰਤੀ ਔਸ ਅਤੇ ਚਾਂਦੀ 3.2 ਫ਼ੀਸਦੀ ਦੀ ਗਿਰਾਵਟ ਨਾਲ 26.91 ਡਾਲਰ ਪ੍ਰਤੀ ਔਂਸ 'ਤੇ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ- ਵੱਡਾ ਝਟਕਾ ਸਹਿਣ ਲਈ ਰਹੋ ਤਿਆਰ, ਪੈਟਰੋਲ ਹੋ ਸਕਦਾ ਹੈ 100 ਰੁ: ਤੋਂ ਪਾ

ਬੁੱਧਵਾਰ ਯੂ. ਐੱਸ. ਫੈਡਰਲ ਰਿਜ਼ਰਵ ਨੇ ਇਸ ਸਾਲ ਮਹਿੰਗਾਈ ਦਾ ਜੋਖਮ ਵਧਣ ਦੀ ਸੰਭਾਵਨਾ ਜਤਾਉਂਦੇ ਹੋਏ ਸੰਕੇਤ ਦਿੱਤਾ ਕਿ ਜਿੰਨੀ ਜਲਦ ਹੋ ਸਕਿਆ 2023 ਵਿਚ ਵਿਆਜ ਦਰਾਂ ਵਿਚ ਵਾਧਾ ਕੀਤਾ ਜਾ ਸਕਦਾ ਹੈ, ਜਦੋਂ ਕਿ ਪਿਛਲੀ ਮਾਰਚ ਦੀ ਬੈਠਕ ਵਿਚ ਫੈਡਰਲ ਰਿਜ਼ਰਵ ਨੇ ਕਿਹਾ ਸੀ ਕਿ ਘੱਟੋ-ਘੱਟ 2024 ਤੱਕ ਦਰਾਂ ਵਧਾਉਣ ਲੋੜ ਨਹੀਂ ਹੋਵੇਗੀ। ਇਸ ਮਗਰੋਂ ਵਿਸ਼ਵ ਦੀਆਂ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ ਵਿਚ ਡਾਲਰ ਇੰਡੈਕਸ ਚੜ੍ਹ ਕੇ ਆਪਣੇ ਦੋ ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਿਆ। ਉੱਥੇ ਹੀ, 10 ਸਾਲਾ ਅਮਰੀਕੀ ਬਾਂਡ ਦੀ ਯੀਲਡ 4 ਜੂਨ ਤੋਂ ਬਾਅਦ ਆਪਣੇ ਉੱਚ ਪੱਧਰ 1.594 ਫ਼ੀਸਦੀ 'ਤੇ ਪਹੁੰਚ ਗਈ, ਜਿਸ ਨਾਲ ਸੋਨੇ ਦੀ ਨਿਵੇਸ਼ ਪੱਖੋਂ ਚਮਕ ਫਿੱਕੀ ਪੈ ਗਈ। 

ਇਹ ਵੀ ਪੜ੍ਹੋ- ਕਿਸਾਨਾਂ ਲਈ ਵੱਡੀ ਰਾਹਤ, ਡੀ. ਏ. ਪੀ. 'ਤੇ ਸਰਕਾਰ ਨੇ ਦਿੱਤੀ ਇਹ ਮਨਜ਼ੂਰੀ

 


author

Sanjeev

Content Editor

Related News