ਪੰਜਵੇਂ ਹਫਤੇ ਜਾਰੀ ਰਹੀ ਸੋਨੇ ''ਚ ਤੇਜ਼ੀ

01/12/2020 3:42:26 PM

ਨਵੀਂ ਦਿੱਲੀ—ਵਿਦੇਸ਼ਾਂ 'ਚ ਪੀਲੀ ਧਾਤੂ 'ਚ ਰਹੀ ਤੇਜ਼ੀ ਦਾ ਅਸਰ ਪਿਛਲੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਤੇ ਵੀ ਦੇਖਿਆ ਗਿਆ ਅਤੇ ਸੋਨਾ 380 ਰੁਪਏ ਦੀ ਹਫਤਾਵਾਰੀ ਵਾਧੇ 'ਚ 41,670 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇਹ ਲਗਾਤਾਰ ਪੰਜਵਾਂ ਹਫਤਾ ਹੈ ਜਦੋਂ ਸਥਾਨਕ ਬਾਜ਼ਾਰ 'ਚ ਸੋਨੇ ਦੀ ਕੀਮਤ ਵਧੀ ਹੈ। ਇਨ੍ਹਾਂ ਪੰਜ ਹਫਤੇ ਦੇ ਦੌਰਾਨ ਇਹ 2,570 ਰੁਪਏ ਮਹਿੰਗਾ ਹੋ ਚੁੱਕਾ ਹੈ। ਬੀਤੇ ਹਫਤੇ ਇਸ 'ਚ ਭਾਰੀ ਉਤਾਰ-ਚੜ੍ਹਾਅ ਦੇਖਿਆ ਗਿਆ। ਬੁੱਧਵਾਰ ਨੂੰ ਇਹ 42,300 ਰੁਪਏ ਪ੍ਰਤੀ ਦਸ ਗ੍ਰਾਮ ਤੱਕ ਪਹੁੰਚ ਗਿਆ ਸੀ। ਹਾਲਾਂਕਿ ਅਮਰੀਕਾ ਅਤੇ ਈਰਾਨ ਦੇ ਵਿਚਕਾਰ ਤਣਾਅ ਘੱਟ ਹੋਣ ਨਾਲ ਅਗਲੇ ਹੀ ਦਿਨ 1,160 ਰੁਪਏ ਟੁੱਟ ਗਿਆ। ਚਾਂਦੀ 'ਚ ਵਿਦੇਸ਼ਾਂ 'ਚ ਨਰਮੀ ਰਹੀ ਜਿਸ ਨਾਲ ਸਥਾਨਕ ਬਾਜ਼ਾਰ 'ਚ ਵੀ ਇਹ 475 ਰੁਪਏ ਫਿਸਲ ਕੇ ਹਫਤਾਵਾਰ 'ਤੇ 48,025 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਹਫਤੇ ਸੋਨਾ ਹਾਜ਼ਿਰ 9.80 ਡਾਲਰ ਮਹਿੰਗਾ ਹੋ ਕੇ 1,561.80 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਹਫਤਾਵਾਰ ਦੇ ਦੌਰਾਨ ਇਕ ਸਮੇਂ ਇਹ 1,600 ਡਾਲਰ ਪ੍ਰਤੀ ਔਂਸ ਦੇ ਪਾਰ ਨਿਕਲ ਗਿਆ ਸੀ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ ਅੱਠ ਡਾਲਰ ਦੇ ਵਾਧੇ 'ਚ ਅੰਤਿਮ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ 1,563.20 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜ਼ਿਰ 0.21 ਡਾਲਰ ਟੁੱਟ ਕੇ 18.09 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।


Aarti dhillon

Content Editor

Related News