ਗੋਲਡ ਬਾਂਡ ਦੀ ਅਗਲੀ ਲੜੀ ਲਈ 3,124 ਰੁਪਏ ਪ੍ਰਤੀ ਦੀ ਦਰ ਨਿਰਧਾਰਿਤ

Saturday, Jan 12, 2019 - 03:27 PM (IST)

ਗੋਲਡ ਬਾਂਡ ਦੀ ਅਗਲੀ ਲੜੀ ਲਈ 3,124 ਰੁਪਏ ਪ੍ਰਤੀ ਦੀ ਦਰ ਨਿਰਧਾਰਿਤ

ਨਵੀਂ ਦਿੱਲੀ—ਸਰਕਾਰ ਨੇ ਸੋਮਵਾਰ ਨੂੰ ਖੁੱਲ੍ਹਣ ਵਾਲੀ ਸਾਵਰੇਨ ਗੋਲਡ ਬਾਂਡ ਯੋਜਨਾ ਦੀ ਨਵੀਂ ਲੜੀ ਲਈ 3,214 ਰੁਪਏ ਪ੍ਰਤੀ ਗ੍ਰਾਮ ਦਾ ਮੁੱਲ ਤੈਅ ਕੀਤਾ ਹੈ। ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਸਾਵਰੇਨ ਗੋਲਡ ਬਾਂਡ 2018-19 (5ਵੀਂ ਲੜੀ) ਨੂੰ 14-18 ਜਨਵਰੀ ਦੇ ਦੌਰਾਨ ਖੋਲ੍ਹਿਆ ਜਾਵੇਗਾ। ਭਾਰਤੀ ਰਿਜ਼ਰਵ ਬੈਂਕ ਦੇ ਨਾਲ ਸਲਾਹ-ਮਸ਼ਵਰੇ ਨਾਲ, ਭਾਰਤ ਸਰਕਾਰ ਨੇ ਆਨਲਾਈਨ ਅਰਜ਼ੀ ਕਰਨ ਵਾਲੇ ਅਤੇ ਡਿਜੀਟਲ ਤਰੀਕੇ ਨਾਲ ਭੁਗਤਾਨ ਕਰਨ ਵਾਲੇ ਨਿਵੇਸ਼ਕਾਂ ਨੂੰ ਅੰਕਿਤ ਮੁੱਲ 'ਤੇ ਪ੍ਰਤੀ ਗ੍ਰਾਮ 50 ਰੁਪਏ ਦੀ ਛੂਟ ਪੇਸ਼ਕਸ਼ ਦਾ ਫੈਸਲਾ ਕੀਤਾ ਹੈ। ਅਜਿਹੇ ਨਿਵੇਸ਼ਕਾਂ ਦੇ ਲਈ, ਗੋਲਡ ਬਾਂਡ ਦਾ ਨਿਰਮਾਣ ਮੁੱਲ 3,164 ਰੁਪਏ ਪ੍ਰਤੀ ਗ੍ਰਾਮ ਹੋਵੇਗਾ।
ੂਬਾਂਡ ਦੀ ਵਿਕਰੀ ਬੈਂਕਾਂ, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਐੱਸ.ਐੱਚ.ਸੀ.ਆਈ.ਐੱਲ.), ਨਾਮਿਤ ਡਾਕ ਘਰਾਂ ਅਤੇ ਐੱਨ.ਐੱਸ.ਈ. ਅਤੇ ਬੀ.ਐੱਸ.ਈ. ਵਰਗੇ ਸਟਾਕ ਐਕਸਚੇਂਜਾਂ ਦੇ ਮਾਧਿਅਮ ਨਾਲ ਕੀਤੀ ਜਾਵੇਗੀ। ਸਰਕਾਰੀ ਗੋਲਡ ਬਾਂਡ ਯੋਜਨਾ ਨਵੰਬਰ 2015 'ਚ ਸ਼ੁਰੂ ਕੀਤੀ ਗਈ ਸੀ ਜਿਸ ਦੀ ਉਦੇਸ਼ ਭੌਤਿਤ ਸੋਨੇ ਦੀ ਮੰਗ ਨੂੰ ਘਟ ਕਰਨਾ ਅਤੇ ਘਰੇਲੂ ਬਚਨ 'ਚ ਕੁਝ ਹਿੱਸਾ ਵਿੱਤ ਸੰਪਤੀਆਂ 'ਚ ਬਦਲਨਾ ਸੀ। ਬਾਂਡ 'ਚ ਘੱਟੋ-ਘੱਟ ਨਿਵੇਸ਼ ਇਕ ਗ੍ਰਾਮ ਹੈ ਜਿਸ ਦੀ ਜ਼ਿਆਦਾਤਰ ਸੀਮਾ 500 ਗ੍ਰਾਮ ਪ੍ਰਤੀ ਵਿਅਕਤੀ ਹੈ।


author

Aarti dhillon

Content Editor

Related News