ਕੌਮਾਂਤਰੀ ਸਰਾਫਾ ਐਕਸਚੇਂਜ ਖੋਲ੍ਹਣ ਦੀ ਘੋਸ਼ਣਾ ਨਾਲ ਸੋਨਾ ਰਿਕਾਰਡ ਪੱਧਰ ''ਤੇ

Saturday, Feb 01, 2020 - 04:53 PM (IST)

ਕੌਮਾਂਤਰੀ ਸਰਾਫਾ ਐਕਸਚੇਂਜ ਖੋਲ੍ਹਣ ਦੀ ਘੋਸ਼ਣਾ ਨਾਲ ਸੋਨਾ ਰਿਕਾਰਡ ਪੱਧਰ ''ਤੇ

ਨਵੀਂ ਦਿੱਲੀ—ਦੇਸ਼ ਦੇ ਕੌਮਾਂਤਰੀ ਸਰਾਫਾ ਐਕਸਚੇਂਜ ਖੋਲ੍ਹਣ ਦੀ ਸਰਕਾਰ ਦੀ ਘੋਸ਼ਣਾ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਅੱਜ 350 ਰੁਪਏ ਚਮਕ ਕੇ ਹੁਣ ਤੱਕ ਰਿਕਾਰਡ ਪੱਧਰ 42,370 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ ਵੀ 500 ਰੁਪਏ ਚਮਕ ਕੇ 48,200 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ ਹੈ। ਦੋਵਾਂ ਕੀਮਤੀ ਧਾਤੂਆਂ 'ਚ ਭਾਅ ਲਗਾਤਾਰ ਤੀਜੇ ਦਿਨ ਵਧੇ ਹਨ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਸੰਸਦ 'ਚ ਵਿੱਤੀ ਸਾਲ 2020-21 ਦਾ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਗੁਜਰਾਤ ਦੀ 'ਗਿਫਟੀ ਸਿਟੀ' 'ਚ ਕੌਮਾਂਤਰੀ ਸਰਾਫਾ ਐਕਸਚੇਂਜ ਖੋਲ੍ਹਿਆ ਜਾਵੇਗਾ। ਸਰਕਾਰ ਦੀ ਇਸ ਘੋਸ਼ਣਾ ਨਾਲ ਸਰਾਫਾ ਬਾਜ਼ਾਰ 'ਚ ਤੇਜ਼ੀ ਰਹੀ। ਵਰਣਨਯੋਗ ਹੈ ਕਿ ਭਾਰਤ ਚੀਨ ਦੇ ਨਾਲ ਦੁਨੀਆ ਦੇ ਟਾਪ ਦੋ ਸੋਨਾ ਉਪਭੋਕਤਾ ਦੇਸ਼ਾਂ 'ਚੋਂ ਹੈ।


author

Aarti dhillon

Content Editor

Related News