ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਉਛਾਲ, ਫਿਰ ਸਾਢੇ 47 ਹਜ਼ਾਰ ਤੋਂ ਪਾਰ ਗੋਲਡ

09/06/2021 2:23:09 PM

ਨਵੀਂ ਦਿੱਲੀ- ਪਿਛਲੇ ਹਫ਼ਤੇ ਦੀ ਗਿਰਾਵਟ ਪਿੱਛੋਂ ਅੱਜ ਯਾਨੀ ਸੋਮਵਾਰ ਨੂੰ ਸੋਨੇ-ਚਾਂਦੀ ਵਿਚ ਤੇਜ਼ੀ ਦੇਖਣ ਨੂੰ ਮਿਲੀ ਹੈ। ਭਾਰਤੀ ਸਰਾਫਾ ਤੇ ਜਿਊਲਰਜ਼ ਸੰਗਠਨ ਦੀ ਵੈੱਬਸਾਈਟ ਅਨੁਸਾਰ, ਅੱਜ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 327 ਰੁਪਏ ਚੜ੍ਹ ਕੇ 47,573 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਹਾਲਾਂਕਿ, ਵਾਇਦਾ ਬਾਜ਼ਾਰ ਵਿਚ ਸੋਨੇ ਵਿਚ ਗਿਰਾਵਟ ਦੇਖਣ ਨੂੰ ਮਿਲੀ। 1 ਵਜੇ ਐੱਮ. ਸੀ. ਐਕਸ. 'ਤੇ ਸੋਨਾ 79 ਰੁਪਏ ਦੀ ਗਿਰਾਵਟ ਨਾਲ 47,445 ਰੁਪਏ 'ਤੇ ਟ੍ਰੇਡ ਕਰ ਰਿਹਾ ਸੀ।

ਉੱਥੇ ਹੀ, ਚਾਂਦੀ ਦੀ ਗੱਲ ਕਰੀਏ ਤਾਂ ਸਰਾਫਾ ਬਾਜ਼ਾਰ ਵਿਚ 1,641 ਰੁਪਏ ਦੀ ਬੜ੍ਹਤ ਨਾਲ ਇਹ 65,116 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। 

ਉਧਰ, ਐੱਮ. ਸੀ. ਐਕਸ. 'ਤੇ ਚਾਂਦੀ ਦੁਪਹਿਰ 1 ਵਜੇ 277 ਰੁਪਏ ਦੀ ਬੜ੍ਹਤ ਨਾਲ 65,486 ਰੁਪਏ 'ਤੇ ਕਾਰੋਬਾਰ ਕਰ ਰਹੀ ਸੀ। ਇਸ ਤੋਂ ਇਲਾਵਾ ਪਿਛਲੇ ਹਫ਼ਤਤੇ ਸੋਨਾ 301 ਰੁਪਏ ਅਤੇ ਚਾਂਦੀ 135 ਰੁਪਏ ਸਸਤੀ ਹੋਈ ਸੀ। ਸੋਨੇ ਦੀ ਮੰਗ ਦੀ ਗੱਲ ਕਰੀਏ ਤਾਂ ਇਸ ਨੂੰ ਲੈ ਕੇ ਦੇਸ਼ ਵਿਚ ਇਕ ਵਾਰ ਫਿਰ ਮਾਹੌਲ ਬਣਿਆ ਹੈ। ਅਗਸਤ ਮਹੀਨੇ 121 ਟਨ ਸੋਨਾ ਇੰਪੋਰਟ ਕੀਤਾ ਗਿਆ ਹੈ, ਜੋ ਅਗਸਤ 2020 ਦੇ ਮੁਕਾਬਲੇ ਦੁੱਗਣਾ ਹੈ। ਅਗਸਤ 2020 ਵਿਚ 63 ਟਨ ਗੋਲਡ ਇੰਪੋਰਟ ਕੀਤਾ ਸੀ। ਮਾਹਰਾਂ ਦਾ ਮੰਨਣਾ ਹੈ ਕਿ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਅਤੇ ਤਾਲਾਬੰਦੀ ਤੋਂ ਰਾਹਤ ਮਿਲਣ ਨਾਲ ਸੋਨੇ ਦੀ ਮੰਗ ਫਿਰ ਵਧਣ ਲੱਗੀ ਹੈ। ਗੌਰਤਲਬ ਹੈ ਕਿ ਭਾਰਤ ਵਿਚ ਹਰ ਸਾਲ 700-800 ਟਨ ਸੋਨੇ ਦੀ ਖ਼ਪਤ ਹੁੰਦੀ ਹੈ, ਜਿਸ ਵਿਚ 1 ਟਨ ਦਾ ਉਤਾਦਨ ਭਾਰਤ ਵਿਚ ਹੀ ਹੁੰਦਾ ਹੈ ਅਤੇ ਬਾਕੀ ਦਰਾਮਦ ਕੀਤਾ ਜਾਂਦਾ ਹੈ। 


Sanjeev

Content Editor

Related News