ਤਿਉਹਾਰਾਂ ਦੇ ਸੀਜ਼ਨ ''ਚ ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਭਾਰੀ ਹਲਚਲ ਦੀ ਤਿਆਰੀ, ਜਾਣੋ ਮਾਹਰਾਂ ਦੀ ਭਵਿੱਖਬਾਣੀ

Monday, Sep 14, 2026 - 11:35 AM (IST)

ਤਿਉਹਾਰਾਂ ਦੇ ਸੀਜ਼ਨ ''ਚ ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਭਾਰੀ ਹਲਚਲ ਦੀ ਤਿਆਰੀ, ਜਾਣੋ ਮਾਹਰਾਂ ਦੀ ਭਵਿੱਖਬਾਣੀ

ਬਿਜ਼ਨੈੱਸ ਡੈਸਕ : ਪਿਛਲੇ ਹਫਤੇ ਸੋਨੇ ਨੇ ਇਕ ਰੇਂਜ ’ਚ ਕੰਮ ਕੀਤਾ, ਜਦੋਂਕਿ ਚਾਂਦੀ ਕੁਝ ਹੱਦ ਤਕ ਹਲਕੀ ਕਮਜ਼ੋਰ ਰਹੀ। ਅਗਲੇ ਹਫ਼ਤੇ ਸੋਨਾ ਅਤੇ ਚਾਂਦੀ ਦੀ ਦਿਸ਼ਾ ਤੈਅ ਕਰਨ ’ਚ ਅਮਰੀਕੀ ਬਾਂਡ ਯੀਲਡ, ਮਹਿੰਗਾਈ ਸਬੰਧੀ ਅੰਕੜੇ, ਫੈੱਡ ਨਾਲ ਜੁੜੇ ਸੰਕੇਤ ਅਤੇ ਡਾਲਰ ਇੰਡੈਕਸ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਜੇਕਰ ਬਾਂਡ ਯੀਲਡ ’ਚ ਨਰਮੀ ਆਉਂਦੀ ਹੈ ਤਾਂ ਸੋਨਾ ਅਤੇ ਚਾਂਦੀ ਦੋਵਾਂ ਨੂੰ ਸਪੋਰਟ ਮਿਲ ਸਕਦਾ ਹੈ। ਉੱਥੇ ਹੀ ਯੀਲਡ ’ਚ ਹੋਰ ਤੇਜ਼ੀ ਆਉਣ ’ਤੇ ਸ਼ਾਰਟ ਟਰਮ ਦਬਾਅ ਜਾਰੀ ਰਹਿ ਸਕਦਾ ਹੈ।

ਇਹ ਵੀ ਪੜ੍ਹੋ : ਬਦਲ ਜਾਵੇਗਾ ਜ਼ਮੀਨਾਂ ਦੀ ਰਜਿਸਟਰੀ ਕਰਵਾਉਣ ਦਾ ਪੂਰਾ ਸਿਸਟਮ ! ਸਰਕਾਰ ਨੇ ਲਾਂਚ ਕੀਤਾ 'ਭੂ-ਆਧਾਰ'

ਤਕਨੀਕੀ ਤੌਰ ’ਤੇ ਐੱਮ. ਸੀ. ਐਕਸ. ਗੋਲਡ ਦਾ ਰੋਜ਼ਾਨਾ ਚਾਰਟ ਫਿਲਹਾਲ ਇਕ ਅਹਿਮ ਸਪੋਰਟ ਜ਼ੋਨ ਕੋਲ ਖੜ੍ਹਾ ਹੈ। ਸੋਨਾ ਲੱਗਭਗ 1,52,800 ਰੁਪਏ ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ ਹੈ ਅਤੇ 1,49,800 ਰੁਪਏ ਤੋਂ 1,50,000 ਰੁਪਏ ਦਾ ਖੇਤਰ ਬਹੁਤ ਮਹੱਤਵਪੂਰਨ ਸਪੋਰਟ ਬਣ ਗਿਆ ਹੈ। ਜਦੋਂ ਤਕ ਸੋਨਾ ਇਸ ਪੱਧਰ ਦੇ ਉੱਪਰ ਬਣਿਆ ਰਹਿੰਦਾ ਹੈ, ਮੱਧ ਮਿਆਦ ਦਾ ਹਾਂ-ਪੱਖੀ ਢਾਂਚਾ ਬਰਕਰਾਰ ਮੰਨਿਆ ਜਾ ਸਕਦਾ ਹੈ। ਉੱਪਰ ਵੱਲ ਸਭ ਤੋਂ ਪਹਿਲਾਂ 1,53,900 ਤੋਂ ਲੈ ਕੇ 1,54,200 ਰੁਪਏ ਦਾ ਖੇਤਰ ਪਾਰ ਕਰਨਾ ਜ਼ਰੂਰੀ ਹੋਵੇਗਾ। ਇਸ ਤੋਂ ਬਾਅਦ 1,56,000 ਰੁਪਏ ਦੇ ਆਲੇ-ਦੁਆਲੇ ਰੁਕਾਵਟ ਦਿਖਾਈ ਦਿੰਦੀ ਹੈ।

ਇਹ ਵੀ ਪੜ੍ਹੋ : ਬਿਪਾਸ਼ਾ ਬਾਸੂ ਦੇ ਪ੍ਰੋਟੀਨ ਪਾਊਡਰ 'ਚੋਂ ਨਿਕਲੇ ਕੀੜੇ, IAS ਅਧਿਕਾਰੀ ਤੁਕਾਰਾਮ ਮੁੰਡੇ ਨੂੰ ਕੀਤੀ ਇਹ ਅਪੀਲ

ਸੋਨੇ ’ਚ ਅਸਲੀ ਤੇਜ਼ੀ ਦਾ ਅਗਲਾ ਵੱਡਾ ਪੜਾਅ ਉਦੋਂ ਸ਼ੁਰੂ ਹੋ ਸਕਦਾ ਹੈ, ਜਦੋਂ ਕੀਮਤ 1,62,400 ਰੁਪਏ ਦੇ ਉੱਪਰ ਮਜ਼ਬੂਤੀ ਨਾਲ ਟਿਕਣ ’ਚ ਸਫ਼ਲ ਹੋਵੇ। ਇਸ ਤੋਂ ਬਾਅਦ 1,67,650 ਰੁਪਏ ਅਤੇ ਲੰਮੀ ਮਿਆਦ ’ਚ 1,76,000 ਰੁਪਏ ਦੇ ਆਲੇ-ਦੁਆਲੇ ਦੇ ਪੱਧਰ ਬਾਜ਼ਾਰ ਦੀ ਨਜ਼ਰ ’ਚ ਆ ਸਕਦੇ ਹਨ। ਇਸ ਦੇ ਉਲਟ ਜੇਕਰ 1,49,800 ਰੁਪਏ ਦਾ ਸਪੋਰਟ ਫ਼ੈਸਲਾਕੁੰਨ ਤੌਰ ’ਤੇ ਟੁੱਟਦਾ ਹੈ ਤਾਂ ਗਿਰਾਵਟ 1,45,400 ਰੁਪਏ ਅਤੇ ਉਸ ਤੋਂ ਬਾਅਦ ਲੱਗਭਗ 1,40,200 ਰੁਪਏ ਤੱਕ ਵਧ ਸਕਦੀ ਹੈ।

ਇਹ ਵੀ ਪੜ੍ਹੋ :  ਗਣਪਤੀ ਬੱਪਾ ਦੀ ਸਜਾਵਟ ਨੇ ਵਧਾਈ ਸੋਨੇ-ਚਾਂਦੀ ਦੀ ਚਮਕ, 4,000 ਕਰੋੜ ਦੇ ਕਾਰੋਬਾਰ ਦਾ ਅੰਦਾਜ਼ਾ

ਐੱਮ. ਸੀ. ਐਕਸ. ਸਿਲਵਰ ਕਰੀਬ 2,35,000 ਰੁਪਏ ਦੇ ਆਲੇ-ਦੁਆਲੇ ਹੈ। ਉੱਪਰ ਵੱਲ 2,42,500 ਰੁਪਏ ਤੋਂ 2,45,000 ਰੁਪਏ ਦਾ ਖੇਤਰ ਬੇਹੱਦ ਮਹੱਤਵਪੂਰਨ ਹੈ। ਜੇਕਰ ਚਾਂਦੀ ਇਸ ਖੇਤਰ ਦੇ ਉੱਪਰ ਵੀਕਲੀ ਕਲੋਜ਼ਿੰਗ ਦੇਣ ’ਚ ਸਫਲ ਰਹਿੰਦੀ ਹੈ ਤਾਂ ਤੇਜ਼ੀ ਦਾ ਅਗਲਾ ਪੜਾਅ ਸ਼ੁਰੂ ਹੋ ਸਕਦਾ ਹੈ। ਅਜਿਹੀ ਸਥਿਤੀ ’ਚ ਪਹਿਲਾਂ 2,55,000 ਤੋਂ ਲੈ ਕੇ 2,60,000 ਰੁਪਏ ਦਾ ਖੇਤਰ ਮਹੱਤਵਪੂਰਨ ਹੋ ਸਕਦਾ ਹੈ। ਹੇਠਾਂ ਵੱਲ 2,30,000 ਰੁਪਏ ਪਹਿਲਾ ਮਹੱਤਵਪੂਰਨ ਸਪੋਰਟ ਹੈ। ਜੇਕਰ ਇਹ ਪੱਧਰ ਟੁੱਟਦਾ ਹੈ ਤਾਂ ਚਾਂਦੀ 2,13,000 ਰੁਪਏ ਦੇ ਆਲੇ-ਦੁਆਲੇ ਦੇ ਵੱਡੇ ਸਪੋਰਟ ਵੱਲ ਡਿੱਗ ਸਕਦੀ ਹੈ।

ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ ਦਰਮਿਆਨ ਦਿੱਲੀ 'ਚ 56 ਗਹਿਣਿਆਂ ਦੀਆਂ ਦੁਕਾਨਾਂ ਸੀਲ, ਕਾਰੋਬਾਰੀਆਂ 'ਚ ਵਧਿਆ ਰੋਸ

ਇਹ ਵੀ ਪੜ੍ਹੋ : Toll Plaza 'ਤੇ ਕਰੋੜਾਂ ਦੀ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਮਾਮਲਾ ਜਾਣ ਉੱਡਣਗੇ ਹੋਸ਼

ਇਹ ਵੀ ਪੜ੍ਹੋ :  ਜਲਦ ਸਸਤੀ ਹੋਵੇਗੀ ਖੰਡ, ਜਾਣੋ ਤਿਉਹਾਰਾਂ ਤੋਂ ਪਹਿਲਾਂ ਕੀ ਹੈ ਸਰਕਾਰ ਦੀ ਯੋਜਨਾ

ਇਹ ਵੀ ਪੜ੍ਹੋ : 'ਆਪਣੀ-ਆਪਣੀ ਕਰੰਸੀ 'ਚ ਕਰੋ ਵਪਾਰ..!' BRICS 'ਚ ਡਾਲਰ ਨੂੰ ਕੀਤਾ ਗਿਆ Ignore

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News