ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਫਿਰ ਆਈ ਗਿਰਾਵਟ, ਜਾਣੋ 10 ਗ੍ਰਾਮ ਦਾ ਭਾਅ

10/13/2020 5:55:40 PM

ਮੁੰਬਈ — ਵਿਦੇਸ਼ਾਂ ਵਿਚ ਦੋਵੇਂ ਕੀਮਤੀ ਧਾਤੂਆਂ 'ਚ ਰਹੀ ਨਰਮੀ ਕਾਰਨ ਘਰੇਲੂ ਵਾਇਦਾ ਬਾਜ਼ਾਰ ਵਿਚ ਵੀ ਅੱਜ ਇਨ੍ਹਾਂ ਧਾਤੂਆਂ 'ਤੇ ਦਬਾਅ ਰਿਹਾ। ਘਰੇਲੂ ਵਾਇਦਾ ਬਾਜ਼ਾਰ ਐਮ.ਸੀ.ਐਕਸ. 'ਚ ਸੋਨਾ ਵਾਇਦਾ 93 ਭਾਵ 0.18 ਫ਼ੀਸਦੀ ਚੜ੍ਹ ਕੇ 51,014 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਸੋਨਾ ਮਿਨੀ ਵੀ 0.20 ਫ਼ੀਸਦੀ ਦੀ ਗਿਰਾਵਟ ਨਾਲ 51,063 ਰੁਪਏ ਪ੍ਰਤੀ 10 ਗ੍ਰਾਮ ਬੋਲਿਆ ਗਿਆ। ਇਸ ਦੌਰਾਨ ਚਾਂਦੀ ਵਾਇਦਾ 309 ਰੁਪਏ ਭਾਵ 0.49 ਫ਼ੀਸਦੀ ਟੁੱਟ ਕੇ 62,789 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਚਾਂਦੀ ਮਿਨੀ 0.47 ਫੀਸਦੀ ਟੁੱਟ ਕੇ 62,809 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।

ਅੰਤਰਰਾਸ਼ਟਰੀ ਬਾਜ਼ਾਰ ਵਿਚ ਡਾਲਰ 'ਚ ਰਹੀ ਮਜ਼ਬੂਤੀ ਕਾਰਨ ਪੀਲੀ ਧਾਤ 'ਤੇ ਦਬਾਅ ਰਿਹਾ। ਸੋਨਾ ਹਾਜਿਰ 3.25 ਡਾਲਰ ਫਿਸਲ ਕੇ 1,921 ਡਾਲਰ ਪ੍ਰਤੀ ਔਂਸ ਰਹਿ ਗਿਆ। ਚਾਂਦੀ ਹਾਜਿਰ ਵੀ 1.45 ਡਾਲਰ ਟੁੱਟ ਕੇ 25.01 ਡਾਲਰ ਪ੍ਰਤੀ ਔਂਸ 'ਤੇ ਆ ਗਈ। ਦਿਸੰਬਰ ਦਾ ਅਮਰੀਕੀ ਸੋਨਾ ਵਾਇਦਾ 1.70 ਡਾਲਰ ਦੀ ਗਿਰਾਵਟ ਨਾਲ 1,927.20 ਡਾਲਰ ਪ੍ਰਤੀ ਔਂਸ ਬੋਲਿਆ ਗਿਆ।

ਇਹ ਵੀ ਪੜ੍ਹੋ : ਸੋਨੇ 'ਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ, ਬੈਂਕ ਤੋਂ ਭੁੱਲ ਕੇ ਵੀ ਨਾ ਖਰੀਦੋ ਸੋਨੇ ਦੇ ਸਿੱਕੇ

ਦਿੱਲੀ ਸਰਾਫ਼ਾ ਬਾਜ਼ਾਰ

ਦਿੱਲੀ ਸਰਾਫ਼ਾ ਬਾਜ਼ਾਰ ਵਿਚ ਮੰਗਲਵਾਰ ਨੂੰ ਸੋਨਾ 133 ਰੁਪਏ ਦੀ ਗਿਰਾਵਟ ਦੇ ਨਾਲ 51,989 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਤਿੰਨ ਸੈਸ਼ਨਾਂ ਦੀ ਤੇਜ਼ੀ ਤੋਂ ਬਾਅਦ ਇਹ ਗਿਰਾਵਟ ਆਈ ਹੈ। ਇਸ ਤੋਂ ਪਹਿਲਾਂ ਦੇ ਕਾਰੋਬਾਰੀ ਸੈਸ਼ਨ ਦੌਰਾਨ ਸੋਨਾ 52,122 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ 875 ਰੁਪਏ ਡਿੱਗ ਕੇ 63,860 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਿਕੀ। ਪਿਛਲੇ ਦਿਨ ਬੰਦ ਭਾਅ 64,735 ਰੁਪਏ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ 1,919 ਡਾਲਰ ਪ੍ਰਤੀ ਔਂਸ 'ਤੇ ਨਰਮ ਸੀ ਅਤੇ ਚਾਂਦੀ 24.89 ਡਾਲਰ ਪ੍ਰਤੀ ਔਂਸ 'ਤੇ ਲਗਭਗ ਪਿਛਲੇ ਪੱਧਰ 'ਤੇ ਬਣੀ ਹੋਈ ਸੀ। ਐਚ.ਡੀ.ਐਫ.ਸੀ. ਸਕਿਊੁਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਤਪਨ ਪਟੇਲ ਨੇ ਕਿਹਾ, 'ਡਾਲਰ 'ਚ ਸੁਧਾਰ ਅਤੇ ਅਮਰੀਕੀ ਪੈਕੇਜ ਦੀ ਉਮੀਦ 'ਚ ਸ਼ੇਅਰ ਬਾਜ਼ਾਰ 'ਚ ਮਜ਼ਬੂਤੀ ਨਾਲ ਸੋਨੇ 'ਤੇ ਦਬਾਅ ਬਣਿਆ ਰਿਹਾ।'

ਇਹ ਵੀ ਪੜ੍ਹੋ : 1 ਰੁਪਏ ਦਾ ਸਿੱਕਾ ਤੁਹਾਨੂੰ ਬਣਾ ਸਕਦਾ ਹੈ ਲੱਖਪਤੀ, ਬਸ ਕਰਨਾ ਹੋਵੇਗਾ ਇਹ ਕੰਮ


Harinder Kaur

Content Editor

Related News