ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਾ ਦੌਰ ਜਾਰੀ , ਜਾਣੋ ਅੱਜ ਇੰਨ੍ਹਾਂ ਕੀਮਤੀ ਧਾਤੂਆਂ ਦੇ ਭਾਅ

10/29/2020 3:55:31 PM

ਨਵੀਂ ਦਿੱਲੀ — ਸੋਨਾ ਅੱਜ ਐਮ.ਸੀ.ਐਕਸ. 'ਤੇ 49 ਰੁਪਏ ਟੁੱਟ ਕੇ ਖੁੱਲ੍ਹਿਆ ਹੈ। 4 ਦਸੰਬਰ ਦੀ ਡਿਲਵਰੀ ਵਾਲਾ ਸੋਨਾ ਸਵੇਰੇ 84 ਰੁਪਏ ਦੀ ਗਿਰਾਵਟ ਦੇ ਨਾਲ 50411 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ। ਇਹ ਕੱਲ੍ਹ 50495 ਰੁਪਏ ਦੀ ਕੀਮਤ 'ਤੇ ਬੰਦ ਹੋਇਆ ਸੀ ਅਤੇ ਅੱਜ 49 ਰੁਪਏ ਦੀ ਗਿਰਾਵਟ ਨਾਲ 50446 ਰੁਪਏ 'ਤੇ ਖੁੱਲ੍ਹਿਆ ਹੈ। ਇਸ ਤੋਂ ਬਾਅਦ ਲਗਾਤਾਰ ਇਸ ਵਿਚ ਗਿਰਾਵਟ ਦਾ ਦੌਰ ਜਾਰੀ ਹੈ। ਸ਼ੁਰੂਆਤੀ ਕਾਰੋਬਾਰ ਵਿਚ ਹੀ ਇਹ 50405 ਰੁਪਏ ਦੇ ਹੇਠਲੇ ਪੱਧਰ ਅਤੇ 50488 ਰੁਪਏ ਦੇ ਉੱਚ ਪੱਧਰ 'ਤੇ ਪਹੁੰਚ ਗਿਆ। ਫਰਵਰੀ ਡਿਲੀਵਰੀ ਲਈ ਸੋਨਾ ਵੀ 49 ਰੁਪਏ ਦੀ ਗਿਰਾਵਟ ਦੇ ਨਾਲ 50545 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ : ਆਮ ਆਦਮੀ ਨੂੰ ਲੱਗੇਗਾ ਇੱਕ ਹੋਰ ਝਟਕਾ, ਗੰਢਿਆਂ ਤੋਂ ਬਾਅਦ ਹੁਣ ਵਧਣਗੀਆਂ ਸਰੋਂ ਦੇ ਤੇਲ ਦੀਆਂ ਕੀਮਤਾਂ

ਸਰਾਫਾ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ 

ਰੁਪਏ ਦੀ ਵਟਾਂਦਰਾ ਦਰ 'ਚ ਗਿਰਾਵਟ ਦਰਮਿਆਨ ਦਿੱਲੀ ਸਰਾਫ਼ਾ ਬਾਜ਼ਾਰ 'ਚ ਬੁੱਧਵਾਰ ਨੂੰ ਸੋਨਾ 188 ਰੁਪਏ ਦੀ ਤੇਜ਼ੀ ਨਾਲ 51,220 ਰੁਪਏ ਪ੍ਰਤੀ 10 ਗ੍ਰਾਮ ਰਿਹਾ। ਐਚ.ਡੀ.ਐਫ.ਸੀ. ਸਿਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 51,032 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਰੁਪਿਆ 16 ਪੈਸੇ ਕਮਜ਼ੋਰ ਹੋ ਕੇ ਅਮਰੀਕੀ ਕਰੰਸੀ ਦੇ ਮੁਕਾਬਲੇ 73.87 ਦੇ ਪੱਧਰ 'ਤੇ ਬੰਦ ਹੋਇਆ। ਗਿਰਾਵਟ ਦਾ ਕਾਰਨ ਘਰੇਲੂ ਸਟਾਕ ਮਾਰਕੀਟ ਵਿਚ ਭਾਰੀ ਵਿਕਰੀ ਦੇ ਨਾਲ-ਨਾਲ ਅਮਰੀਕੀ ਮੁਦਰਾ ਦੀ ਮਜ਼ਬੂਤੀ ਸੀ, ਜਿਸ ਨਾਲ ਨਿਵੇਸ਼ਕਾਂ ਦੀ ਭਾਵਨਾ ਪ੍ਰਭਾਵਤ ਹੋਈ।

ਇਹ ਵੀ ਪੜ੍ਹੋ : ਹਾਂਗ-ਕਾਂਗ ਨੇ ਚੌਥੀ ਵਾਰ ਏਅਰ ਇੰਡੀਆ ਦੀਆਂ ਉਡਾਣਾਂ 'ਤੇ ਇਸ ਕਾਰਨ ਲਗਾਈ ਪਾਬੰਦੀ

ਵਾਇਦਾ ਕੀਮਤਾਂ 'ਚ ਗਿਰਾਵਟ

ਹਾਜਿਰ ਮੰਗ ਵਿਚ ਕਮਜ਼ੋਰ ਮੰਗ ਕਾਰਨ ਵਪਾਰੀਆਂ ਆਪਣੇ ਸੌਦੇ ਵਿਚ ਕਟੌਤੀ ਕੀਤੀ, ਜਿਸ ਕਾਰਨ ਵਾਇਦਾ ਬਾਜ਼ਾਰ ਵਿਚ ਬੁੱਧਵਾਰ ਨੂੰ ਸੋਨੇ ਦੀ ਕੀਮਤ 0.09% ਦੀ ਗਿਰਾਵਟ ਨਾਲ 50,915 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਮਲਟੀ ਕਮੋਡਿਟੀ ਐਕਸਚੇਂਜ ਵਿਚ ਦਸੰਬਰ ਵਿਚ ਸੋਨੇ ਦੀ ਸਪੁਰਦਗੀ ਕੀਮਤ 46 ਰੁਪਏ ਭਾਵ 0.09% ਦੀ ਗਿਰਾਵਟ ਦੇ ਨਾਲ 50,915 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਇਕਰਾਰਨਾਮੇ ਵਿਚ 13,717 ਲਾਟ ਦਾ ਕਾਰੋਬਾਰ ਹੋਇਆ। ਨਿਊਯਾਰਕ ਵਿਚ ਸੋਨਾ 0.20 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1,908.10 ਡਾਲਰ ਪ੍ਰਤੀ ਔਂਸ ਰਹਿ ਗਿਆ।

ਇਹ ਵੀ ਪੜ੍ਹੋ : ਫੇਸਲੈੱਸ ਅਸੈੱਸਮੈਂਟ ਸਿਸਟਮ ਲਾਗੂ ਕਰਨ ਵਿਚ ਆ ਰਹੀਆਂ ਮੁਸ਼ਕਲਾਂ ਨੂੰ ਸੁਧਾਰਨ ’ਚ ਲੱਗਾ CBIC


Harinder Kaur

Content Editor

Related News