ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਾ ਦੌਰ ਜਾਰੀ, ਜਾਣੋ ਕੀਮਤੀ ਧਾਤੂਆਂ ਦੇ ਅੱਜ ਦੇ ਭਾਅ

Tuesday, Oct 20, 2020 - 12:36 PM (IST)

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਾ ਦੌਰ ਜਾਰੀ, ਜਾਣੋ ਕੀਮਤੀ ਧਾਤੂਆਂ ਦੇ ਅੱਜ ਦੇ ਭਾਅ

ਮੁੰਬਈ — ਇਸ ਕਾਰੋਬਾਰੀ ਹਫਤੇ ਦੇ ਦੂਜੇ ਦਿਨ ਸੋਨਾ ਗਿਰਾਵਟ ਨਾਲ ਖੁੱਲ੍ਹਿਆ ਹੈ। ਕੱਲ੍ਹ ਸੋਨਾ ਖੁੱਲ੍ਹਿਆ ਤਾਂ ਮਾਮੂਲੀ ਵਾਧੇ ਨਾਲ ਸੀ, ਪਰ ਉਸ ਨੇ ਜਲਦੀ ਹੀ ਗਿਰਾਵਟ ਦਰਜ ਕਰਨੀ ਸ਼ੁਰੂ ਕਰ ਦਿੱਤੀ ਸੀ। ਕੌਮਾਂਤਰੀ ਸੰਕੇਤਾਂ ਤੋਂ ਮਿਲੇ ਕਮਜ਼ੋਰ ਰੁਖ਼ ਕਾਰਨ ਮੰਗਲਵਾਰ ਨੂੰ ਘਰੇਲੂ ਬਾਜ਼ਾਰ ਵਿਚ ਸੋਨਾ-ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ। ਕਮੋਡਿਟੀ ਐਕਸਚੇਂਜ ਐਮ.ਸੀ.ਐਕਸ. 'ਤੇ ਦਸੰਬਰ ਡਿਲਵਿਰੀ ਵਾਲਾ ਸੋਨਾ ਵਾਇਦਾ 0.2 ਫ਼ੀਸਦੀ ਡਿੱਗ ਕੇ 50,584 ਰੁਪਏ ਪ੍ਰਤੀ ਗ੍ਰਾਮ 'ਤੇ ਪਹੁੰਚ ਗਿਆ ਜਦੋਂਕਿ ਚਾਂਦੀ ਵਾਇਦਾ 0.35% ਡਿੱਗ ਕੇ 61,882 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਸੈਸ਼ਨ ਵਿਚ ਸੋਨੇ ਦੀਆਂ ਕੀਮਤਾਂ 0.24 ਫ਼ੀਸਦੀ ਵਧ ਗਈਆਂ ਸਨ ਜਦੋਂਕਿ ਚਾਂਦੀ 0.6% ਵਧੀ ਸੀ।

ਸਰਾਫਾ ਬਾਜ਼ਾਰ ਵਿਚ ਸੋਨਾ-ਚਾਂਦੀ ਦਾ ਹਾਲ

ਦਿੱਲੀ ਸਰਾਫਾ ਬਾਜ਼ਾਰ ਵਿਚ ਸੋਮਵਾਰ ਨੂੰ ਸੋਨੇ ਦੀ ਕੀਮਤ 182 ਰੁਪਏ ਦੀ ਤੇਜ਼ੀ ਨਾਲ 51,740 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਐਚ.ਡੀ.ਐਫ.ਸੀ. ਸਿਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 51,558 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਵੀ 805 ਰੁਪਏ ਦੀ ਤੇਜ਼ੀ ਨਾਲ 63,714 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। 

ਇਹ ਵੀ ਪੜ੍ਹੋ : ਟੈਲੀਕਾਮ ਕੰਪਨੀਆਂ ਨੂੰ ਦਿੱਲੀ ਅਤੇ ਮੁੰਬਈ ’ਚ 5ਜੀ ਸ਼ੁਰੂ ਕਰਨ ਲਈ 18,700 ਕਰੋੜ ਰੁਪਏ ਦੀ ਹੋਵੇਗੀ ਲੋੜ

ਗਲੋਬਲ ਪੱਧਰ 'ਤੇ ਬਹੁਮੁੱਲੀ ਧਾਤਾਂ ਦੀਆਂ ਕੀਮਤਾਂ

ਗਲੋਬਲ ਪੱਧਰ 'ਤੇ ਡਾਲਰ ਦੀ ਰਿਕਵਰੀ ਅਤੇ ਅਮਰੀਕੀ ਪ੍ਰੋਤਸਾਹਨ ਪੈਕੇਜ ਵਾਰਤਾ 'ਤੇ ਅਨਿਸ਼ਿਤਤਾ ਵਿਚਕਾਰ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ। ਗਲੋਬਲ ਪੱਧਰ 'ਤੇ ਹਾਜਿਰ ਸੋਨਾ 0.1% ਡਿੱਗ ਕੇ 1,903.16 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਹੋਰ ਕੀਮਤੀ ਧਾਤੂਆਂ ਵਿਚ ਚਾਂਦੀ 0.3% ਡਿੱਗ ਕੇ 24.43 ਡਾਲਰ ਪ੍ਰਤੀ ਔਂਸ 'ਤੇ ਆ ਗਈ। ਪਲੈਟਿਨਮ ਅਤੇ ਪਲੈਡਿਅਮ 0.1 ਫੀਸਦੀ ਵਧ ਕੇ 857.85 ਡਾਲਰ ਪ੍ਰਤੀ ਡਾਲਰ 'ਤੇ ਪਹੁੰਚ ਗਏ। ਦੂਜੇ ਪਾਸੇ ਨਿਵੇਸ਼ਕਾਂ ਨੇ ਅਮਰੀਕੀ ਪ੍ਰੋਸਸਾਹਨ ਵਾਰਤਾ 'ਤੇ ਸਮਝੌਤਾ ਦੀ ਉਮੀਦ ਜ਼ਾਹਰ ਕੀਤੀ।
ਦੂਜੇ ਪਾਸੇ ਦੁਨੀਆ ਦੇ ਸਭ ਤੋਂ ਵੱਡੇ ਸੋਨਾ ਸਮਰਥਕ ਐਕਸਚੇਂਜ ਟ੍ਰੇਡਿਡ ਫੰਡ ਜਾਂ ਗੋਲਡ ਈ.ਟੀ.ਐਫ. ਦੇ ਐਸ.ਪੀ.ਡੀ.ਆਰ ਗੋਲਡ ਟਰੱਸਟ ਨੇ ਕਿਹਾ ਕਿ ਸੋਮਵਾਰ ਨੂੰ ਉਸਦੀ ਹੋਲਡਿੰਗ 0.02 ਫੀਸਦੀ ਵਧ ਕੇ 1,272.85 ਟਨ ਹੋ ਗਈ। 

ਇਹ ਵੀ ਪੜ੍ਹੋ : ਜੇਕਰ ਤੁਹਾਡੇ ਕੋਲ ਹੈ ਇਹ 10 ਰੁਪਏ ਵਾਲਾ ਨੋਟ, ਤਾਂ ਅੱਜ ਹੀ ਮਿਲ ਸਕਦੇ ਹਨ 25 ਹਜ਼ਾਰ ਰੁਪਏ

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖਬਰੀ, ਹੁਣ ਇਨ੍ਹਾਂ ਰੂਟਾਂ 'ਤੇ ਟਿਕਟ ਹੋਵੇਗੀ ਸਸਤੀ ਤੇ ਸਮੇਂ ਦੀ ਹੋਵੇਗੀ ਬਚਤ


author

Harinder Kaur

Content Editor

Related News