ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਤੇਜ਼ੀ, ਜਾਣੋ ਅੱਜ ਦਾ ਮੁੱਲ

Saturday, Aug 19, 2017 - 03:34 PM (IST)

ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਤੇਜ਼ੀ, ਜਾਣੋ ਅੱਜ ਦਾ ਮੁੱਲ

ਨਵੀਂ ਦਿੱਲੀ—ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਦੋਵੇ ਕੀਮਤੀ ਧਾਤੂਆਂ ਦੀ ਗਾਹਕੀ ਵਧਣ ਨਾਲ ਸੋਨਾ 90 ਰੁਪਏ ਚਮਕ ਕੇ 29,950 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਅਤੇ ਚਾਂਦੀ 200 ਰੁਪਏ ਵਾਧੇ ਨਾਲ 40,200 ਰੁਪਏ ਕਿਲੋਗ੍ਰਾਮ 'ਤੇ ਪਹੁੰਚ ਗਈ। 
ਸੰਸਾਰਿਕ ਪੱਧਰ 'ਤੇ ਹਫਤਾਵਰੀ ਦੌਰਾਨ ਸ਼ੁੱਕਰਵਾਰ ਨੂੰ ਕਰੀਬ ਨੌ ਮਹੀਨੇ ਦੇ ਉੱਚਤਮ ਪੱਧਰ 'ਤੇ ਪਹੁੰਚਣ ਤੋਂ ਬਾਅਦ ਸੋਨੇ 'ਤੇ ਦਬਾਅ ਰਿਹਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਉਨ੍ਹਾਂ ਦੇ ਵਿਵਾਦਪੂਰਨ ਮੁੱਖ ਰਣਨੀਤੀਕਾਰ ਸਟੀਫਨ ਬੈਨਨ ਨੂੰ ਹਟਾਏ ਜਾਣ ਤੋਂ ਬਾਅਦ ਅਮਰੀਕੀ ਡਾਲਰ ਅਤੇ ਸ਼ੇਅਰ ਬਾਜ਼ਾਰਾਂ 'ਚ ਆਈ ਤੇਜ਼ੀ ਦੇ ਦਬਾਅ 'ਚ ਸੋਨਾ-ਚਾਂਦੀ ਫਿਸਲ ਗਿਆ। 
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਹਫਤਾਵਰ 'ਤੇ ਸੋਨਾ ਹਾਜ਼ਿਰ 4.75 ਡਾਲਰ ਦੀ ਗਿਰਾਵਟ ਨਾਲ 1,283.85 ਡਾਲਰ ਪ੍ਰਤੀ ਓਂਸ ਬੋਲਿਆ ਗਿਆ। ਚਾਂਦੀ ਹਾਜ਼ਿਰ ਵੀ 0.06 ਡਾਲਰ ਫਿਸਲ ਕੇ 16.95 ਡਾਲਰ ਪ੍ਰਤੀ ਓਂਸ 'ਤੇ ਆ ਗਈ।


Related News