ਸੋਨੇ-ਚਾਂਦੀ ਦੇ ਭਾਅ ਵਧੇ

Wednesday, Jan 15, 2020 - 04:04 PM (IST)

ਸੋਨੇ-ਚਾਂਦੀ ਦੇ ਭਾਅ ਵਧੇ


ਨਵੀਂ ਦਿੱਲੀ—ਵਿਦੇਸ਼ਾਂ 'ਚ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਦੇ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਬੁੱਧਵਾਰ ਨੂੰ ਸੋਨਾ 150 ਰੁਪਏ ਚਮਕ ਕੇ 40,970 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ ਵੀ 150 ਰੁਪਏ ਦੇ ਵਾਧੇ ਨਾਲ 47,350 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ ਅੱਜ 0.3 ਫੀਸਦੀ ਚੜ੍ਹ ਕੇ 1,551.90 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਹੈ। ਫਰਵਰੀ ਦਾ ਅਮਰੀਕਾ ਸੋਨਾ ਵਾਇਦਾ ਵੀ 8.20 ਡਾਲਰ ਦੀ ਤੇਜ਼ੀ ਦੇ ਨਾਲ 1,552.80 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਚੀਨ ਅਤੇ ਅਮਰੀਕਾ ਦੇ ਵਿਚਕਾਰ ਵਪਾਰ ਸਮਝੌਤੇ ਦੀ ਪ੍ਰਾਸੰਗਕਿਤਾ ਨੂੰ ਲੈ ਕੇ ਉਪਜੇ ਸੰਦੇਸ਼ ਤੋਂ ਸੁਰੱਖਿਆ ਨਿਵੇਸ਼ ਦੇ ਰੂਪ 'ਚ ਸੋਨੇ ਦਾ ਆਕਰਸ਼ਕ ਵਧਿਆ ਹੈ। ਅਮਰੀਕੀ ਵਿੱਤੀ ਮੰਤਰੀ ਸਟੀਵਨ ਨੂਚਿਨ ਨੇ ਮੰਗਲਵਾਰ ਨੂੰ ਕਿਹਾ ਕਿ ਪਹਿਲੇ ਪੜ੍ਹਾਅ ਦੇ ਸਮਝੌਤੇ ਦੇ ਬਾਅਦ ਵੀ ਚੀਨੀ ਸਾਮਾਨਾਂ 'ਤੇ ਟੈਕਸ ਚਾਰਜ 'ਚ ਕੀਤਾ ਗਿਆ ਵਾਧਾ ਕਾਇਮ ਰਹੇਗਾ। ਉਨ੍ਹਾਂ ਨੇ ਦੱਸਿਆ ਕਿ ਇਹ ਵਾਧਾ ਦੂਜੇ ਪੜ੍ਹਾਅ ਤੱਕ ਪ੍ਰਭਾਵ 'ਚ ਰਹੇਗਾ। ਇਸ ਤੋਂ ਇਸ ਗੱਲ 'ਤੇ ਸਵਾਲ ਉਠਣ ਲੱਗੇ ਹਨ ਕਿ ਸਮਝੌਤਾ ਕਿੰਨਾ ਪ੍ਰਭਾਵੀ ਹੋਵੇਗਾ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ ਵੀ 0.03 ਡਾਲਰ ਚਮਕ ਕੇ 17.81 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


author

Aarti dhillon

Content Editor

Related News