ਸੋਨਾ-ਚਾਂਦੀ ਹੋਏ ਮਹਿੰਗੇ, ਜਾਣੋ ਅੱਜ ਦੇ ਰੇਟ

Saturday, Oct 14, 2017 - 03:46 PM (IST)

ਨਵੀਂ ਦਿੱਲੀ— ਤਿਉਹਾਰੀ ਮੌਸਮ ਵਿੱਚ ਗਾਹਕੀ ਵਧਣ ਅਤੇ ਸੰਸਾਰਕ ਪੱਧਰ 'ਤੇ 1,300 ਡਾਲਰ ਪ੍ਰਤੀ ਔਂਸ ਦੇ ਪਾਰ ਪਹੁੰਚਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ ਵਿੱਚ ਸੋਨਾ 50 ਰੁਪਏ ਚਮਕ ਕੇ ਤਿੰਨ ਹਫਤੇ ਤੋਂ ਜ਼ਿਆਦਾ ਦੇ ਉੱਚੇ ਪੱਧਰ 30,850 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ।ਸਿੱਕਾ ਨਿਰਮਾਤਾਵਾਂ ਵਲੋਂ ਮੰਗ ਆਉਣ ਨਾਲ ਚਾਂਦੀ ਵੀ 300 ਰੁਪਏ ਦੀ ਛਲਾਂਗ ਲਗਾ ਕੇ ਕਰੀਬ ਇਕ ਮਹੀਨੇ ਦੇ ਉੱਚੇ ਪੱਧਰ 41,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। 

ਸੋਨੇ ਦੀ ਕੀਮਤ ਇਸ ਹਫਤੇ 300 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ 900 ਰੁਪਏ ਪ੍ਰਤੀ ਕਿਲੋਗ੍ਰਾਮ ਵੱਧ ਚੁੱਕੀ ਹੈ।ਵਿਦੇਸ਼ਾਂ ਵਿੱਚ ਸੋਨੇ ਦੀ ਕੀਮਤ 1,300 ਡਾਲਰ ਦੇ ਪਾਰ ਨਿਕਲਣ ਨਾਲ ਵੀ ਬਾਜ਼ਾਰ ਵਿੱਚ ਤੇਜ਼ੀ ਆਈ ਹੈ।ਹਫਤੇ ਦੇ ਆਖੀਰ 'ਤੇ ਕੌਮਾਂਤਰੀ ਬਾਜ਼ਾਰ ਵਿੱਚ ਸੋਨਾ 9.70 ਡਾਲਰ ਦੀ ਮਜ਼ਬੂਤੀ ਨਾਲ 1,303.75 ਡਾਲਰ ਪ੍ਰਤੀ ਔਂਸ ਰਿਹਾ ਜੋ ਢਾਈ ਹਫਤਿਆਂ ਦਾ ਇਸ ਦਾ ਉੱਚਾ ਪੱਧਰ ਹੈ।
ਦਸੰਬਰ ਦਾ ਅਮਰੀਕੀ ਸੋਨਾ ਵਾਅਦਾ 9.6 ਡਾਲਰ ਦੀ ਤੇਜ਼ੀ ਨਾਲ 1,306.10 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। ਬਾਜ਼ਾਰ ਮਾਹਰਾਂ ਮੁਤਾਬਕ, ਅਮਰੀਕਾ ਵਿੱਚ ਮਹਿੰਗਾਈ ਦਰ ਸੁਸਤ ਬਣੀ ਰਹਿਣ ਨਾਲ ਸੋਨੇ ਦੀਆਂ ਕੀਮਤਾਂ ਵਧੀਆਂ ਹਨ।ਉੱਥੇ ਹੀ ਮਹਿੰਗਾਈ ਦਰ ਦੇ ਅੰਕੜੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ।ਕੌਮਾਂਤਰੀ ਬਾਜ਼ਾਰ ਵਿੱਚ ਚਾਂਦੀ 0.15 ਡਾਲਰ ਵੱਧ ਕੇ 17.37 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


Related News