ਗਾਹਕਾਂ ਨੂੰ ਮਿਲੀ ਰਾਹਤ, ਇਸ ਹਫਤੇ ਸੋਨਾ ਤੇ ਚਾਂਦੀ ਹੋਏ ਸਸਤੇ

Sunday, May 05, 2019 - 10:57 AM (IST)

ਗਾਹਕਾਂ ਨੂੰ ਮਿਲੀ ਰਾਹਤ, ਇਸ ਹਫਤੇ ਸੋਨਾ ਤੇ ਚਾਂਦੀ ਹੋਏ ਸਸਤੇ

ਨਵੀਂ ਦਿੱਲੀ—  ਵਿਦੇਸ਼ੀ ਬਾਜ਼ਾਰਾਂ 'ਚ ਰਹੀ ਗਿਰਾਵਟ ਤੇ ਸਥਾਨਕ ਜਿਊਲਰਾਂ ਦੀ ਖਰੀਦਦਾਰੀ ਫਿੱਕੀ ਰਹਿਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਇਸ ਹਫਤੇ ਸੋਨੇ ਦੀ ਕੀਮਤ 375 ਰੁਪਏ ਸਸਤੀ ਹੋਈ। ਉੱਥੇ ਹੀ, ਚਾਂਦੀ ਖਰੀਦਣ ਵਾਲੇ ਗਾਹਕਾਂ ਨੂੰ ਵੀ ਰਾਹਤ ਮਿਲੀ।
 

 

ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ ਪਿਛਲੇ ਹਫਤੇ ਦੀ ਤੁਲਨਾ 'ਚ 375 ਰੁਪਏ ਘੱਟ ਕੇ 32,645 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ। ਪਿਛਲੇ ਹਫਤੇ ਸੋਨੇ ਦੀ ਕੀਮਤ 33,020 ਰੁਪਏ ਪ੍ਰਤੀ ਦਸ ਗ੍ਰਾਮ ਰਹੀ ਸੀ। ਉੱਥੇ ਹੀ, ਉਦਯੋਗਿਕ ਤੇ ਸਿੱਕਾ ਨਿਰਮਾਤਾਵਾਂ ਦੀ ਮੰਗ 'ਚ ਕਮੀ ਹੋਣ ਕਾਰਨ ਚਾਂਦੀ ਵੀ 550 ਰੁਪਏ ਦੀ ਗਿਰਾਵਟ ਨਾਲ 38,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਬੀਤੇ ਹਫਤੇ ਚਾਂਦੀ 38,750 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।

ਬਾਜ਼ਾਰ ਮਾਹਰਾਂ ਮੁਤਾਬਕ, ਅਗਲੇ ਹਫਤੇ ਅਕਸ਼ੈ ਤ੍ਰਿਤੀਆ ਦਾ ਤਿਉਹਾਰ ਹੈ ਤੇ ਉਸ ਵਕਤ ਸੋਨੇ ਦੀ ਖਰੀਦ ਸ਼ੁੱਭ ਮੰਨੀ ਜਾਂਦੀ ਹੈ, ਜਿਸ ਕਾਰਨ ਇਸ ਦੀ ਕੀਮਤ ਵੱਧ ਸਕਦੀ ਹੈ।
ਵਿਦੇਸ਼ੀ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਲੰਡਨ ਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ, ਬੀਤੇ ਹਫਤੇ ਉੱਥੇ ਸੋਨਾ ਹਾਜ਼ਰ 7.10 ਡਾਲਰ ਦੀ ਹਫਤਾਵਾਰੀ ਗਿਰਾਵਟ ਨਾਲ 1,278.85 ਡਾਲਰ ਪ੍ਰਤੀ ਔਸ 'ਤੇ ਆ ਡਿੱਗਾ। ਜੂਨ ਦਾ ਅਮਰੀਕੀ ਸੋਨਾ ਵਾਇਦਾ ਵੀ 8.10 ਡਾਲਰ ਦੀ ਗਿਰਾਵਟ ਨਾਲ 1,280.20 ਡਾਲਰ ਪ੍ਰਤੀ ਔਂਸ 'ਤੇ ਰਿਹਾ। ਸੋਨੇ ਦੀ ਤਰ੍ਹਾਂ ਚਾਂਦੀ ਵੀ ਕੌਮਾਂਤਰੀ ਬਾਜ਼ਾਰ 'ਚ 0.14 ਡਾਲਰ ਡਿੱਗ ਕੇ 14.90 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ।


Related News