40 ਹਜ਼ਾਰ ''ਤੇ ਪਹੁੰਚ ਸਕਦਾ ਹੈ ਸੋਨਾ

08/25/2019 2:22:09 PM

ਨਵੀਂ ਦਿੱਲੀ—ਵਿਦੇਸ਼ਾਂ 'ਚ ਰਹੀ ਤੇਜ਼ੀ ਅਤੇ ਘਰੇਲੂ ਮੰਗ ਵਧਣ ਕਾਰਨ ਸੋਨੇ 'ਚ ਲਗਾਤਾਰ ਚੌਥੇ ਹਫਤੇ ਤੇਜ਼ੀ ਦੇਖੀ ਗਈ ਅਤੇ ਇਹ 39 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਦੇ ਕਰੀਬ ਪਹੁੰਚ ਗਿਆ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜੇਕਰ ਸੰਸਾਰਕ ਪਰਿਸੰਪਤੀਆਂ ਅਜਿਹੇ ਹੀ ਬਣੀਆਂ ਰਹੀਆਂ ਤਾਂ ਆਉਣ ਵਾਲੇ ਦੋ ਤਿੰਨ ਹਫਤੇ 'ਚ ਇਹ 40 ਹਜ਼ਾਰ ਰੁਪਏ ਦਾ ਪੱਧਰ ਵੀ ਪਾਰ ਕਰ ਸਕਦਾ ਹੈ। ਪਿਛਲੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 325 ਰੁਪਏ ਚੜ੍ਹ ਕੇ  38,995 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਜੋ ਹੁਣ ਤੱਕ ਦਾ ਰਿਕਾਰਡ ਸਭ ਤੋਂ ਉੱਚਾ ਪੱਧਰ ਹੈ। ਚਾਂਦੀ ਵੀ 50 ਰੁਪਏ ਦੀ ਹਫਤਾਵਾਰ ਵਾਧੇ 'ਚ ਹਫਤਾਵਾਰੀ 'ਤੇ 45,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਹਫਤੇ ਦੇ ਦੌਰਾਨ ਵਿਦੇਸ਼ਾਂ 'ਚ ਦੋਵਾਂ ਪੀਲੀ ਧਾਤੂ ਦੀਆਂ ਕੀਮਤਾਂ 'ਚ ਤੇਜ਼ੀ ਰਹੀ। ਲੰਡਨ ਅਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੋਨਾ ਹਾਜ਼ਿਰ 14.08 ਡਾਲਰ ਵਧ ਕੇ 1,527.15 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 13.30 ਡਾਲਰ ਚੜ੍ਹ ਕੇ ਸ਼ੁੱਕਰਵਾਰ ਨੂੰ ਬਾਜ਼ਾਰ ਬੰਦ ਹੁੰਦੇ ਸਮੇਂ 1,536.90 ਡਾਲਰ ਪ੍ਰਤੀ ਔਂਸ 'ਤੇ ਰਿਹਾ। ਅਮਰੀਕਾ ਅਤੇ ਚੀਨ ਦੇ ਵਪਾਰ ਯੁੱਧ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਨਾਲ ਤਣਾਅ ਹੋਰ ਗਹਿਰਾਉਣ ਦਾ ਖਦਸ਼ਾ ਬਣਿਆ ਹੈ। ਨਾਲ ਹੀ ਅਮਰੀਕੀ ਫੈਡਰਲ ਰਿਜ਼ਰਵ ਜੇਰੋਮ ਪਾਵੇਲ ਨੇ ਇਹ ਸੰਕੇਤ ਦਿੱਤਾ ਹੈ ਕਿ ਅੱਗੇ ਵੀ ਨੀਤੀਗਤ ਦਰਾਂ 'ਚ ਕਟੌਤੀ ਜਾਰੀ ਰਹਿ ਸਕਦੀ ਹੈ। ਇਨ੍ਹਾਂ ਦੋਵਾਂ ਕਾਰਕਾਂ ਨਾਲ ਵਿਦੇਸ਼ਾਂ 'ਚ ਸੋਨਾ ਚੜ੍ਹਿਆ ਹੈ ਅਤੇ ਆਉਣ ਵਾਲੇ ਹਫਤੇ 'ਚ ਇਸ 'ਚ ਤੇਜ਼ੀ ਆਉਣ ਦੀ ਉਮੀਦ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਘਰੇਲੂ ਬਾਜ਼ਾਰ 'ਚ ਕੀਮਤ ਹੋਰ ਵਧ ਸਕਦੀ ਹੈ। ਕੌਮਾਂਤਰੀ ਪੱਧਰ 'ਤੇ ਚਾਂਦੀ ਹਾਜ਼ਿਰ ਵੀ ਬੀਤੇ ਹਫਤੇ 0.29 ਡਾਲਰ ਚੜ੍ਹ ਕੇ 17.37 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


Aarti dhillon

Content Editor

Related News