ਗਲੋਬਲ ਰਿਜ਼ਰਵ ’ਚ ਗੋਲਡ ਦੀ ਹਿੱਸੇਦਾਰੀ 23 ਫੀਸਦੀ ’ਤੇ ਪਹੁੰਚੀ, 30 ਸਾਲਾਂ ’ਚ ਸਭ ਤੋਂ ਜ਼ਿਆਦਾ

Wednesday, Jun 11, 2025 - 12:14 PM (IST)

ਗਲੋਬਲ ਰਿਜ਼ਰਵ ’ਚ ਗੋਲਡ ਦੀ ਹਿੱਸੇਦਾਰੀ 23 ਫੀਸਦੀ ’ਤੇ ਪਹੁੰਚੀ, 30 ਸਾਲਾਂ ’ਚ ਸਭ ਤੋਂ ਜ਼ਿਆਦਾ

ਨਵੀਂ ਦਿੱਲੀ (ਇੰਟ.) - ਗਲੋਬਲ ਰਿਜ਼ਰਵ ’ਚ ਗੋਲਡ ਦੀ ਹਿੱਸੇਦਾਰੀ 2025 ਦੀ ਦੂਜੀ ਤਿਮਾਹੀ ’ਚ 23 ਫੀਸਦੀ ਪਹੁੰਚ ਗਈ, ਜੋ 30 ਸਾਲਾਂ ’ਚ ਸਭ ਤੋਂ ਜ਼ਿਆਦਾ ਹੈ। ਪਿਛਲੇ 6 ਸਾਲਾਂ ’ਚ ਗਲੋਬਲ ਰਿਜ਼ਰਵ ’ਚ ਗੋਲਡ ਦੀ ਹਿੱਸੇਦਾਰੀ ਦੁੱਗਣੀ ਹੋ ਚੁੱਕੀ ਹੈ।

ਇਹ ਵੀ ਪੜ੍ਹੋ :     ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗਾ Gold, ਜਾਣੋ ਹੋਰ ਕਿੰਨੀ ਘਟੇਗੀ ਕੀਮਤ

ਚੀਨ, ਤੁਰਕੀ, ਭਾਰਤ ਅਤੇ ਪੋਲੈਂਡ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੇ ਸੈਂਟਰਲ ਬੈਂਕ ਤੇਜ਼ੀ ਨਾਲ ਆਪਣਾ ਗੋਲਡ ਰਿਜ਼ਰਵ ਵਧਾ ਰਹੇ ਹਨ। ਚੀਨ ਦੇ ਕੇਂਦਰੀ ਬੈਂਕ ਨੇ ਮਈ ’ਚ ਲਗਾਤਾਰ 7ਵੇਂ ਮਹੀਨੇ ਸੋਨੇ ਦੀ ਖਰੀਦਦਾਰੀ ਕੀਤੀ। ਇੰਨਾ ਹੀ ਨਹੀਂ ਚੀਨ ਆਪਣੇ ਨਾਗਰਿਕਾਂ ਨੂੰ ਵੀ ਸੋਨੇ ਦੀ ਹੋਲਡਿੰਗ ਵਧਾਉਣ ਲਈ ਉਤਸ਼ਾਹਿਤ ਕਰ ਰਿਹਾ ਹੈ।

ਇਹ ਵੀ ਪੜ੍ਹੋ :     Gold Loan ਲੈਣ ਸਮੇਂ ਨਹੀਂ ਹੋਵੇਗੀ ਕੋਈ ਪਰੇਸ਼ਾਨੀ, ਆਸਾਨ ਨਿਯਮਾਂ ਨਾਲ ਗਾਹਕਾਂ ਨੂੰ ਮਿਲਣਗੇ ਜ਼ਿਆਦਾ ਫ਼ਾਇਦੇ

ਸਾਲ ਦੀ ਦੂਜੀ ਤਿਮਾਹੀ ’ਚ ਗਲੋਬਲ ਰਿਜ਼ਰਵ ’ਚ ਅਮਰੀਕੀ ਡਾਲਰ ਦੀ ਹਿੱਸੇਦਾਰੀ 10 ਫੀਸਦੀ ਘੱਟ ਕੇ 44 ਫੀਸਦੀ ਰਹਿ ਗਈ ਹੈ, ਜੋ 1993 ਤੋਂ ਬਾਅਦ ਸਭ ਤੋਂ ਘੱਟ ਹੈ। ਇਸੇ ਤਰ੍ਹਾਂ ਯੂਰੋ ਦੀ ਹਿੱਸੇਦਾਰੀ ਵੀ 2 ਫੀਸਦੀ ਡਿੱਗ ਕੇ 16 ਫੀਸਦੀ ਰਹਿ ਗਈ ਹੈ, ਜੋ 16 ਸਾਲਾਂ ’ਚ ਸਭ ਤੋਂ ਘੱਟ ਹੈ। ਰੂਸ-ਯੂਕ੍ਰੇਨ ਜੰਗ ਤੋਂ ਬਾਅਦ ਦੁਨੀਆ ਦੇ ਕਈ ਦੇਸ਼ ਡਾਲਰ ’ਤੇ ਨਿਰਭਰਤਾ ਘੱਟ ਕਰ ਰਹੇ ਹਨ ਅਤੇ ਸੋਨੇ ਦਾ ਹਿੱਸਾ ਵਧਾ ਰਹੇ ਹਨ । ਪਿਛਲੇ ਕੁਝ ਸਾਲਾਂ ’ਚ ਗੋਲਡ ਦੀ ਕੀਮਤ ’ਚ ਕਾਫੀ ਤੇਜ਼ੀ ਆਈ ਹੈ।

ਇਹ ਵੀ ਪੜ੍ਹੋ :     12,000 ਰੁਪਏ ਸਸਤਾ ਹੋਣ ਜਾ ਰਿਹੈ Gold, ਵੱਡੀ ਗਿਰਾਵਟ ਦੀ ਚਿਤਾਵਨੀ! ਮਾਹਿਰਾਂ ਨੇ ਦੱਸਿਆ ਕਾਰਨ

ਚੀਨ ਦਾ ਗੋਲਡ ਰਿਜ਼ਰਵ

ਚੀਨ ਤੇਜ਼ੀ ਨਾਲ ਆਪਣਾ ਗੋਲਡ ਰਿਜ਼ਰਵ ਵਧਾ ਰਿਹਾ ਹੈ। ਸਾਲ 2000 ’ਚ ਚੀਨ ਦੇ ਸੈਂਟਰਲ ਬੈਂਕ ਦੇ ਕੋਲ 395 ਟਨ ਸੋਨਾ ਸੀ, ਜੋ ਹੁਣ ਵਧ ਕੇ ਕਰੀਬ 2,280 ਟਨ ਹੋ ਗਿਆ ਹੈ। ਹਾਲਾਂਕਿ ਜਾਣਕਾਰਾਂ ਦਾ ਕਹਿਣਾ ਹੈ ਕਿ ਚੀਨ ਕੋਲ 5,000 ਟਨ ਸੋਨਾ ਹੈ। ਉਸ ਨੇ ਗੁਪਤ ਤਰੀਕੇ ਨਾਲ ਕਾਫੀ ਸੋਨਾ ਖਰੀਦਿਆ ਹੈ। ਚੀਨ ਹੁਣ ਆਪਣੇ ਨਾਗਰਿਕਾਂ ਨੂੰ ਸੋਨਾ ਖਰੀਣ ਲਈ ਪ੍ਰੇਰਿਤ ਕਰ ਰਿਹਾ ਹੈ, ਜਦੋਂਕਿ ਭਾਰਤ ’ਚ ਸਦੀਆਂ ਤੋਂ ਇਹ ਪ੍ਰੰਪਰਾ ਰਹੀ ਹੈ। ਇਕ ਅੰਦਾਜ਼ੇ ਮੁਤਾਬਕ ਭਾਰਤੀ ਘਰਾਂ ’ਚ 25,000 ਟਨ ਤੋਂ ਜ਼ਿਆਦਾ ਸੋਨਾ ਹੈ।

ਇਹ ਵੀ ਪੜ੍ਹੋ :     ਸਰਕਾਰੀ ਬੈਂਕ 'ਚੋਂ 52 ਕਰੋੜ ਦਾ ਸੋਨਾ ਗਾਇਬ, ਚੋਰੀ ਵਾਲੀ ਥਾਂ 'ਤੇ ਮਿਲੀ ਕਾਲੀ...

ਹਾਲਾਂਕਿ ਲਗਾਤਾਰ ਸੋਨਾ ਖਰੀਦਣ ਦੇ ਬਾਵਜੂਦ ਚੀਨ ਗੋਲਡ ਰਿਜ਼ਰਵ ਦੇ ਮਾਮਲੇ ’ਚ ਅਜੇ ਕਈ ਦੇਸ਼ਾਂ ਤੋਂ ਪਿੱਛੇ ਹੈ। ਦੁਨੀਆ ਦੀ ਸਭ ਤੋਂ ਵੱਡੀ ਇਕਾਨਮੀ ਵਾਲੇ ਦੇਸ਼ ਅਮਰੀਕਾ ਦਾ ਗੋਲਡ ਰਿਜ਼ਰਵ 8,133.46 ਟਨ ਹੈ। ਉਸ ਤੋਂ ਬਾਅਦ ਯੂਰਪ ਦੀ ਸਭ ਤੋਂ ਵੱਡੀ ਇਕਾਨਮੀ ਜਰਮਨੀ (3,351.53 ਟਨ), ਇਟਲੀ (2,451.84 ਟਨ) ਅਤੇ ਫਰਾਂਸ (2,437 ਟਨ) ਦਾ ਨੰਬਰ ਹੈ। ਚੀਨ 2,279.56 ਟਨ ਦੇ ਨਾਲ ਇਸ ਲਿਸਟ ’ਚ 5ਵੇਂ, ਸਵਿਟਜ਼ਰਲੈਂਡ (1,039.94 ਟਨ) 6ਵੇਂ ਅਤੇ ਭਾਰਤ (876.18 ਟਨ) 7ਵੇਂ ਨੰਬਰ ’ਤੇ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News