68000 ਰੁਪਏ ਤੱਕ ਪਹੁੰਚ ਸਕਦੀ ਹੈ 10 ਗ੍ਰਾਮ ਸੋਨੇ ਦੀ ਕੀਮਤ

06/27/2020 12:34:05 PM

ਨਵੀਂ ਦਿੱਲੀ (ਏਜੰਸੀ) : ਕੋਰੋਨਾ ਮਹਾਮਾਰੀ ਅਤੇ ਲਾਕਡਾਊਨ ਨੂੰ ਲੈ ਕੇ ਦੁਨੀਆ ਆਰਥਿਕ ਮੰਦੀ ਦੀ ਲਪੇਟ 'ਚ ਹੈ। ਸ਼ੇਅਰ ਬਾਜ਼ਾਰਾਂ 'ਚ ਅਨਿਸ਼ਚਿਤਤਾ ਦਾ ਮਾਹੌਲ ਹੈ। ਅਜਿਹੇ 'ਚ ਨਿਵੇਸ਼ਕ ਸੁਰੱਖਿਅਤ ਨਿਵੇਸ਼ ਦੇ ਰੂਪ 'ਚ ਸੋਨੇ ਨੂੰ ਤਰਜ਼ੀਹ ਦੇ ਰਹੇ ਹਨ। ਇਸ ਨਾਲ ਸੋਨੇ ਦੇ ਰੇਟ 'ਚ ਬੇਮਿਸਾਲ ਤੇਜ਼ੀ ਵੇਖੀ ਜਾ ਰਹੀ ਹੈ। ਪਿਛਲੇ ਦਿਨੀਂ ਸੋਨੇ ਦੀ ਕੀਮਤ ਰਿਕਾਰਡ ਉਚਾਈ 'ਤੇ ਪਹੁੰਚ ਗਈ। ਬਾਜ਼ਾਰ ਦੇ ਜਾਣਕਾਰਾਂ ਮੁਤਾਬਕ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਜਾਰੀ ਰਹੇਗੀ ਅਤੇ ਅਗਲੇ 2 ਸਾਲ 'ਚ ਇਸ ਦੀ ਕੀਮਤ 68,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ।

ਦੱਸ ਦੇਈਏ ਬੁੱਧਵਾਰ ਨੂੰ ਐੱਮ. ਸੀ. ਐੱਕਸ. 'ਤੇ ਸੋਨੇ ਦੀ ਅਗਸਤ ਵਾਅਦਾ 48,589 ਰੁਪਏ ਪ੍ਰਤੀ 10 ਗ੍ਰਾਮ ਦੀ ਰਿਕਾਰਡ ਉਚਾਈ 'ਤੇ ਪਹੁੰਚ ਗਿਆ। ਉਥੇ ਹੀ ਸਰਾਫਾ ਬਾਜ਼ਾਰ 'ਚ ਵੀ ਸੋਨੇ ਦਾ ਹਾਜ਼ਰ ਭਾਅ ਆਲ ਟਾਈਮ ਹਾਈ 'ਤੇ ਸੀ। ਬਾਜ਼ਾਰ ਮਾਹਿਰਾਂ ਮੁਤਾਬਕ ਅਗਲੇ ਇਕ ਤੋਂ 2 ਮਹੀਨਿਆਂ 'ਚ ਸੋਨਾ 50,000 ਤੋਂ 51,000 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਸਕਦਾ ਹੈ। ਉਥੇ ਹੀ ਅਗਲੇ ਇਕ ਤੋਂ ਡੇਢ ਸਾਲ 'ਚ ਸੋਨੇ ਦਾ ਭਾਅ 65,000 ਤੋਂ 68,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦਾ ਹੈ।

ਤਾਲਾਬੰਦੀ ਦਾ ਅਰਥਵਿਵਸਥਾ 'ਤੇ ਪਿਆ ਅਸਰ
ਆਈ. ਐੱਮ. ਐੱਫ. ਨੇ ਵੱਡੀ ਮੰਦੀ ਦਾ ਅਨੁਮਾਨ ਵਿਅਕਤ ਕੀਤਾ ਹੈ। ਕੌਮਾਂਤਰੀ ਅਰਥਵਿਵਸਥਾ 'ਚ ਰਿਕਵਰੀ 2 ਮਹੀਨੇ ਪਹਿਲਾਂ ਦੇ ਉਸ ਦੇ ਅਨੁਮਾਨ ਦੇ ਮੁਕਾਬਲੇ ਸੁਸਤ ਰਹੇਗੀ। ਆਈ. ਐੱਮ. ਐੱਫ. ਨੇ ਇਸ ਸਾਲ ਕੌਮਾਂਤਰੀ ਉਤਪਾਦਨ 'ਚ 4.9 ਫੀਸਦੀ ਅਤੇ ਉੱਭਰਦੇ ਬਾਜ਼ਾਰਾਂ ਦੇ ਉਤਪਾਦਨ 'ਚ 3 ਫੀਸਦੀ ਦੀ ਕਮੀ ਆਉਣ ਦਾ ਅਨੁਮਾਨ ਵਿਅਕਤ ਕੀਤਾ ਹੈ। ਉਥੇ ਹੀ ਉਸ ਨੇ ਭਾਰਤ ਦੀ ਜੀ. ਡੀ. ਪੀ. 'ਚ ਵੀ 4.5 ਫੀਸਦੀ ਦੀ ਕਮੀ ਆਉਣ ਦਾ ਅਨੁਮਾਨ ਵਿਅਕਤ ਕੀਤਾ ਹੈ। ਆਈ. ਐੱਮ. ਐੱਫ. ਦਾ ਮੰਨਣਾ ਹੈ ਕਿ ਮਹਾਮਾਰੀ ਅਤੇ ਤਾਲਾਬੰਦੀ ਦਾ ਅਰਥ ਵਿਵਸਥਾ 'ਤੇ ਵੱਡਾ ਅਸਰ ਪੈਣ ਵਾਲਾ ਹੈ।

ਸੋਨਾ 250 ਰੁਪਏ ਡਿੱਗਿਆ, ਚਾਂਦੀ ਚਮਕੀ
ਕੌਮਾਂਤਰੀ ਬਾਜ਼ਾਰਾਂ ਦੇ ਤੇਜ਼ ਸਮਾਚਾਰ ਆਉਣ ਅਤੇ ਗਾਹਕੀ ਨਿਕਲਣ ਨਾਲ ਸਰਾਫਾ ਬਾਜ਼ਾਰ 'ਚ ਚਾਂਦੀ ਦੇ ਭਾਅ 600 ਰੁਪਏ ਪ੍ਰਤੀ ਕਿਲੋ ਵੱਧ ਗਏ, ਜਦੋਂਕਿ ਮੰਗ ਕਮਜ਼ੋਰ ਹੋਣ ਨਾਲ ਸੋਨੇ 'ਚ ਨਰਮੀ ਦਾ ਰੁਖ ਰਿਹਾ।

ਕੌਮਾਂਤਰੀ ਬਾਜ਼ਾਰ 'ਚ ਚਾਂਦੀ ਦੇ ਭਾਅ 15 ਸੇਂਟ ਵਧ ਕੇ 1780 ਸੇਂਟ ਪ੍ਰਤੀ ਔਂਸ ਹੋ ਜਾਣ ਅਤੇ ਉਦਯੋਗਿਕ ਮੰਗ ਨਿਕਲਣ ਨਾਲ ਚਾਂਦੀ ਹਾਜ਼ਰ 600 ਰੁਪਏ ਵਧ ਕੇ 49600 ਰੁਪਏ ਪ੍ਰਤੀ ਕਿਲੋ ਹੋ ਗਏ। ਖਰੀਦਦਾਰੀ ਵਧਣ ਨਾਲ ਚਾਂਦੀ ਵਾਅਦਾ 47,800 ਤੋਂ ਵਧ ਕੇ 48200 ਰੁਪਏ ਪ੍ਰਤੀ ਕਿਲੋ ਹੋ ਗਈ। ਗਹਿਣਾ ਨਿਰਮਾਤਾਵਾਂ ਦੀ ਮੰਗ ਕਮਜ਼ੋਰ ਹੋਣ ਨਾਲ ਸੋਨਾ 250 ਰੁਪਏ ਘੱਟ ਕੇ 49,750 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਵਿਦੇਸ਼ਾਂ 'ਚ ਲਿਵਾਲੀ (ਖਰੀਦਦਾਰੀ) ਘਟਣ ਨਾਲ ਇਸ ਦੇ ਭਾਅ 3 ਡਾਲਰ ਘੱਟ ਕੇ 1765 ਡਾਲਰ ਪ੍ਰਤੀ ਔਂਸ ਰਹਿ ਜਾਣ ਦੀ ਚਰਚਾ ਸੀ।


cherry

Content Editor

Related News