ਸੋਨੇ ਦੀਆਂ ਕੀਮਤਾਂ ਪੁੱਜੀਆਂ ਨਵੀਂ ਉਚਾਈ ''ਤੇ, ਜਲਦ ਬਣ ਸਕਦੈ 55 ਹਜ਼ਾਰੀ

Friday, Jul 24, 2020 - 04:28 PM (IST)

ਨਵੀਂ ਦਿੱਲੀ (ਭਾਸ਼ਾ) : ਸ਼ੁੱਕਰਵਾਰ ਨੂੰ ਸਰਾਫਾ ਬਾਜ਼ਾਰਾਂ 'ਚ ਸੋਨੇ ਦੀ ਹਾਜ਼ਰ ਕੀਮਤ ਵਿਚ ਜਿੱਥੇ ਤੇਜ਼ੀ ਦਿਸ ਰਹੀ ਹੈ, ਉਥੇ ਹੀ ਚਾਂਦੀ ਵੀਰਵਾਰ ਦੀ ਤੁਲਣਾ ਵਿਚ ਨਰਮ ਹੋਈ ਹੈ। ਅੱਜ 336 ਰੁਪਏ ਪਤੀ 10 ਗ੍ਰਾਮ ਦੇ ਉਛਾਲ ਨਾਲ 24 ਕੈਰੇਟ ਸੋਨਾ 51,038 ਰੁਪਏ ਦੇ ਮੁੱਲ 'ਤੇ ਖੁੱਲ੍ਹਿਆ। ਉਥੇ ਹੀ ਚਾਂਦੀ 818 ਰੁਪਏ ਪ੍ਰਤੀ ਕਿਲੋ ਸਸਤੀ ਹੋ ਕੇ 59,967 ਰੁਪਏ 'ਤੇ ਖੁੱਲ੍ਹੀ। ਜਿੱਥੋਂ ਤੱਕ 23 ਕੈਰੇਟ ਸੋਨੇ ਦੀ ਗੱਲ ਹੈ ਤਾਂ ਅੱਜ ਇਹ 50,835 ਰੁਪਏ ਦੀ ਕੀਮਤ ਨਾਲ ਵਿੱਕ ਰਿਹਾ ਸੀ। ਉਥੇ ਹੀ 22 ਕੈਰੇਟ ਸੋਨੇ ਦੀ ਕੀਮਤ 46,752 ਰੁਪਏ ਅਤੇ 18 ਕੈਰੇਟ ਸੋਨੇ ਦੀ ਕੀਮਤ 38,279 ਰੁਪਏ ਸੀ।

ਵਾਇਦਾ ਬਾਜ਼ਾਰ ਵਿਚ ਸ਼ੁੱਕਰਵਾਰ ਨੂੰ ਸੋਨਾ 176 ਰੁਪਏ ਦੀ ਤੇਜ਼ੀ ਨਾਲ 50,876 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਜਦੋਂਕਿ ਸ਼ੁੱਕਰਵਾਰ ਨੂੰ ਚਾਂਦੀ ਦੀ ਕੀਮਤ 17 ਰੁਪਏ ਦੀ ਹਾਨੀ ਨਾਲ 61,173 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਮਲਟੀ ਕਮੋਡਿਟੀ ਐਕਸਚੇਂਜ ਵਿਚ ਅਗਸਤ ਮਹੀਨੇ ਵਿਚ ਡਿਲਿਵਰੀ ਕੰਟਰੈਕਟ ਦੀ ਕੀਮਤ 176 ਰੁਪਏ ਯਾਨੀ 0.35 ਫ਼ੀਸਦੀ ਦੀ ਤੇਜ਼ੀ ਨਾਲ 50, 876 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਇਸ ਵਿਚ 5,798 ਲਾਟ ਲਈ ਕਾਰੋਬਾਰ ਹੋਇਆ। ਉਥੇ ਹੀ ਚਾਂਦੀ ਦੇ ਸਤੰਬਰ ਮਹੀਨੇ ਵਿਚ ਡਿਲੀਵਰੀ ਵਾਲੇ ਕੰਟਰੈਕਟ ਦੀ ਕੀਮਤ 17 ਰੁਪਏ ਅਤੇ 0.03 ਫ਼ੀਸਦੀ ਦੀ ਹਾਨੀ ਨਾਲ 61,173 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ, ਜਿਸ ਵਿਚ 13,810 ਲਾਟ ਲਈ ਕਾਰੋਬਾਰ ਹੋਇਆ। ਬਾਜ਼ਾਰ ਵਿਸ਼ਲੇਕਲਾਂ ਨੇ ਕਿਹਾ ਕਿ ਕਾਰੋਬਾਰੀਆਂ ਵੱਲੋਂ ਤਾਜ਼ਾ ਸੌਦਿਆਂ ਦੀ ਖ਼ਰੀਦ ਨਾਲ ਸੋਨਾ ਵਾਇਦਾ ਕੀਮਤਾਂ ਵਿਚ ਤੇਜ਼ੀ ਆਈ ਹੈ। ਨਿਊਯਾਰਕ ਵਿਚ ਸੋਨਾ 0.13 ਫ਼ੀਸਦੀ ਦੀ ਤੇਜ਼ੀ ਨਾਲ 1,892.40 ਡਾਲਰ ਪ੍ਰਤੀ ਔਂਸ ਹੋ ਗਿਆ। ਉਥੇ ਹੀ ਚਾਂਦੀ ਦੀ ਕੀਮਤ 0.64 ਫ਼ੀਸਦੀ ਦੀ ਗਿਰਾਵਟ ਨਾਲ 22.84 ਡਾਲਰ ਪ੍ਰਤੀ ਔਂਸ ਰਹਿ ਗਈ।

ਦੀਵਾਲੀ ਤੱਕ 55 ਹਜ਼ਾਰੀ ਬਣ ਸਕਦੈ ਸੋਨਾ
ਮਾਹਰਾਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਸੋਨਾ 1 ਤੋਂ 2 ਮਹੀਨੇ ਵਿਚ ਹੀ 52 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਪਾਰ ਜਾ ਸਕਦਾ ਹੈ। ਨਾਲ ਹੀ ਗਲੋਬਲ ਹਾਲਾਤ ਇਸੇ ਤਰ੍ਹਾਂ ਰਹੇ ਅਤੇ ਕੋਰੋਨਾ ਵੈਕਸੀਨ ਬਣਨ ਵਿਚ ਦੇਰੀ ਹੋਈ ਤਾਂ ਦੀਵਾਲੀ ਤੱਕ ਇਸ ਦੇ 55 ਹਜ਼ਾਰ ਰੁਪਏ ਦੇ ਪੱਧਰ 'ਤੇ ਪਹੁੰਚਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

ਕਿਉਂ ਵੱਧ ਰਹੀ ਹੈ ਸੋਨੇ-ਚਾਂਦੀ ਕੀਮਤ
ਕੈਡੀਆ ਕਮੋਡਿਟੀਜ਼ ਦੇ ਡਾਇਰੈਕਟਰ ਅਜੇ ਕੇਡੀਆ ਕਹਿੰਦੇ ਹਨ ਕਿ ਕੋਰੋਨਾ ਵਾਇਰਸ ਦਾ ਕਹਿਰ ਘੱਟ ਹੋਣ ਦੀ ਬਜਾਏ ਵੱਧਦਾ ਜਾ ਰਿਹਾ ਹੈ। ਇਸ ਨਾਲ ਸ਼ੇਅਰ ਬਾਜ਼ਾਰਾਂ ਵਿਚ ਜਿੱਥੇ ਅਨਿਸ਼ਚਿਤਤਾ ਦਾ ਮਾਹੌਲ ਹੈ, ਉਥੇ ਹੀ ਰੀਅਲ ਅਸਟੇਟ ਵੀ ਪਸਤ ਪਿਆ ਹੈ। ਇਸ ਦੌਰ ਵਿਚ ਨਿਵੇਸ਼ਕਾਂ ਨੂੰ ਸਭ ਤੋਂ ਸੁਰੱਖਿਅਤ ਸੋਨਾ ਹੀ ਨਜ਼ਰ ਆ ਰਿਹਾ ਹੈ। ਨਿਵੇਸ਼ਕਾਂ ਦਾ ਰੂਝਾਨ ਗੋਲਡ, ਗੋਲਡ ਈ.ਟੀ.ਐਫ. ਅਤੇ ਬਾਂਡ ਵੱਲ ਵਧਿਆ ਹੈ। ਇਹੀ ਕਾਰਨ ਹੈ ਕਿ ਸੋਨੇ ਦੀਆਂ ਕੀਮਤਾਂ ਵੱਧ ਰਹੀਆਂ ਹਨ।


cherry

Content Editor

Related News