ਗੋਦਰੋਜ਼ ਪ੍ਰਾਪਰਟੀ ਦਾ ਮੁਨਾਫਾ ਘਟਿਆ ਅਤੇ ਆਮਦਨ ਵਧੀ
Thursday, Aug 02, 2018 - 03:31 PM (IST)
ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਗੋਦਰੇਜ਼ ਪ੍ਰਾਪਰਟੀ ਦਾ ਮੁਨਾਫਾ 65.4 ਫੀਸਦੀ ਘਟ ਕੇ 34.3 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਗੋਦਰੇਜ਼ ਪ੍ਰਾਪਰਟੀ ਦਾ ਮੁਨਾਫਾ 99.2 ਕਰੋੜ ਰੁਪਏ ਰਿਹਾ ਹੈ।
ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਗੋਦਰੇਜ਼ ਪ੍ਰਾਪਰਟੀ ਦੀ ਆਮਦਨ 24.5 ਫੀਸਦੀ ਵਧ ਕੇ 997 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਗੋਦਰੇਜ਼ ਪ੍ਰਾਪਰਟੀ ਦਾ ਆਮਦਨ 801 ਕਰੋੜ ਰੁਪਏ ਰਹੀ ਸੀ।
ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਗੋਦਰੇਜ਼ ਪ੍ਰਾਪਰਟੀ ਦਾ ਐਬਿਟਡਾ 103 ਕਰੋੜ ਰੁਪਏ ਤੋਂ ਘਟ ਕੇ 67 ਕਰੋੜ ਰੁਪਏ ਰਿਹਾ ਹੈ। ਸਾਲ ਦਰ ਸਾਲ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਐਕਸਾਈਡ ਦਾ ਐਬਿਟਡਾ ਮਾਰਜਨ 12.9 ਫੀਸਦੀ ਤੋਂ ਘਟ ਕੇ 6.7 ਫੀਸਦੀ ਰਿਹਾ ਹੈ। ਸਾਲ ਦਰ ਸਾਲ ਆਧਾਰ 'ਤੇ ਪਹਿਲੀ ਤਿਮਾਹੀ 'ਚ ਗੋਦਰੇਜ਼ ਪ੍ਰਾਪਰਟੀ ਦੀ ਵਿਆਜ ਲਾਗਤ 32 ਕਰੋੜ ਰੁਪਏ ਤੋਂ ਵਧ ਕੇ 59 ਕਰੋੜ ਰੁਪਏ ਰਹੀ ਹੈ।
