ਦੇਸ਼ ਦੇ ਵਾਹਨ ਉਦਯੋਗ ਨੂੰ 5 ਸਾਲਾਂ ’ਚ ਦੁਨੀਆ ’ਚ ਅੱਵਲ ਬਣਾਉਣ ਦਾ ਟੀਚਾ: ਗਡਕਰੀ
Thursday, Sep 11, 2025 - 05:36 AM (IST)

ਨਵੀਂ ਦਿੱਲੀ - ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ 5 ਸਾਲਾਂ ਦੇ ਅੰਦਰ ਭਾਰਤ ਦੇ ਵਾਹਨ ਉਦਯੋਗ ਨੂੰ ਦੁਨੀਆ ’ਚ ਅੱਵਲ ਬਣਾਉਣਾ ਹੈ। ਗਡਕਰੀ ਨੇ ਇੱਥੇ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਦੇ ਵਾਹਨ ਉਦਯੋਗ ਦਾ ਭਵਿੱਖ ਬਹੁਤ ਉਜਵਲ ਹੈ ਕਿਉਂਕਿ ਦੇਸ਼ ਕੋਲ ਟਰੇਂਡ ਮੈਨਪਾਵਰ ਹੈ। ਦੇਸ਼ ’ਚ ਸਾਰੀਆਂ ਵੱਡੀਆਂ ਵਾਹਨ ਕੰਪਨੀਆਂ ਮੌਜੂਦ ਹਨ।
ਗਡਕਰੀ ਨੇ ਦੱਸਿਆ ਕਿ ਭਾਰਤ ’ਚ ਬਣੇ ਵਾਹਨਾਂ ਦੀ ਗੁਣਵੱਤਾ ਚੰਗੀ ਹੈ ਅਤੇ ਲਾਗਤ ਘੱਟ ਹੈ। ਉਨ੍ਹਾਂ ਕਿਹਾ,‘‘ਜਦੋਂ ਮੈਂ ਟਰਾਂਸਪੋਰਟ ਮੰਤਰੀ ਦਾ ਕਾਰਜਭਾਰ ਸੰਭਾਲਿਆ ਸੀ, ਉਦੋਂ ਭਾਰਤੀ ਵਾਹਨ ਉਦਯੋਗ ਦਾ ਸਾਈਜ਼ 14 ਲੱਖ ਕਰੋੜ ਰੁਪਏ ਸੀ। ਹੁਣ ਭਾਰਤੀ ਵਾਹਨ ਉਦਯੋਗ ਦਾ ਸਾਈਜ਼ 22 ਲੱਖ ਕਰੋਡ਼ ਰੁਪਏ ਹੈ। ਮੌਜੂਦਾ ਸਮੇਂ ’ਚ ਅਮਰੀਕੀ ਵਾਹਨ ਉਦਯੋਗ ਦਾ ਸਾਈਜ਼ 78 ਲੱਖ ਕਰੋਡ਼ ਰੁਪਏ ਹੈ। ਇਸ ਤੋਂ ਬਾਅਦ ਚੀਨ (47 ਲੱਖ ਕਰੋਡ਼ ਰੁਪਏ) ਅਤੇ ਭਾਰਤ (22 ਲੱਖ ਕਰੋਡ਼ ਰੁਪਏ) ਦਾ ਸਥਾਨ ਹੈ।