ਗੋਏਅਰ ਵੀ ਸੋਮਵਾਰ ਤੋਂ ਸ਼ੁਰੂ ਕਰਨ ਜਾ ਰਹੀ ਹੈ 50-60 ਉਡਾਣਾਂ

05/31/2020 6:46:50 PM

ਨਵੀਂ ਦਿੱਲੀ— ਗੋਏਅਰ ਵੀ ਸੋਮਵਾਰ ਤੋਂ ਲਗਭਗ 50-60 ਫਲਾਈਟਾਂ ਨਾਲ ਕੰਮ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ। ਸੀਮਤ ਫਲਾਈਟਾਂ ਦੀ ਵਜ੍ਹਾ ਨਾਲ ਨਿੱਜੀ ਜਹਾਜ਼ ਕੰਪਨੀ ਫਿਲਹਾਲ 6,700 ਕਰਮਚਾਰੀਆਂ ਨੂੰ ਬਿਨਾਂ ਤਨਖਾਹ ਦੇ ਛੁੱਟੀ 'ਤੇ ਰੱਖੇਗੀ।

ਕੋਰੋਨਾ ਵਾਇਰਸ ਮਹਾਮਾਰੀ ਤੋਂ ਪਹਿਲਾਂ ਗੋਏਅਰ ਰੋਜ਼ਾਨਾ 300 ਘਰੇਲੂ ਤੇ ਕੌਮਾਂਤਰੀ ਫਲਾਈਟਾਂ ਚਲਾ ਰਹੀ ਸੀ। 25 ਮਈ ਤੋਂ ਦੁਬਾਰਾ ਘਰੇਲੂ ਫਲਾਈਟਾਂ ਸ਼ੁਰੂ ਹੋਣ ਦੇ ਪਹਿਲੇ ਹਫਤੇ ਇੰਡੀਗੋ ਅਤੇ ਵਿਸਤਾਰਾ ਨੇ ਲਗਭਗ 225 ਅਤੇ 30 ਰੋਜ਼ਾਨਾ ਉਡਾਣਾਂ ਦਾ ਸੰਚਾਲਨ ਕੀਤਾ ਹੈ।
ਗੋਏਅਰ ਦੇ 600 ਤੋਂ ਵੱਧ ਪਾਇਲਟਾਂ 'ਚੋਂ ਸਿਰਫ 100-110 ਸਹਿ-ਪਾਇਲਟਾਂ ਅਤੇ ਕਈ ਕਪਤਾਨਾਂ ਨੂੰ ਤਨਖਾਹ 'ਚ ਕਟੌਤੀ ਦੇ ਨਾਲ ਪੱਤਰ ਮਿਲ ਗਏ ਹਨ। ਕੰਪਨੀ ਦੇ ਅਧਿਕਾਰੀ ਨੇ ਕਿਹਾ ਕਿ 400 ਤੋਂ ਵੱਧ ਪਾਇਲਟ ਫਿਲਹਾਲ ਬਿਨਾਂ ਤਨਖਾਹ ਦੇ ਛੁੱਟੀ 'ਤੇ ਰਹਿਣਗੇ। ਅਧਿਕਾਰੀ ਨੇ ਕਿਹਾ, ''ਲਾਕਡਾਊਨ ਤੋਂ ਪਹਿਲਾਂ ਅਸੀਂ 54 ਜਹਾਜ਼ਾਂ ਨਾਲ ਕੰਮ ਚਲਾ ਰਹੇ ਸੀ ਅਤੇ ਹੁਣ ਸੋਮਵਾਰ ਤੋਂ 20-24 ਏਅਰਬੱਸ-320ਐੱਸ ਦਾ ਇਸਤੇਮਾਲ ਕਰਾਂਗੇ।'' ਉਨ੍ਹਾਂ ਕਿਹਾ ਕਿ ਸਾਨੂੰ 100 ਉਡਾਣਾਂ (ਅਸਲ ਸ਼ਡਿਊਲ ਦਾ ਤੀਜਾ ਹਿੱਸਾ) ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਸਾਨੂੰ ਉਮੀਦ ਹੈ ਕਿ ਰੋਜ਼ਾਨਾ 50-60 ਉਡਾਣਾਂ ਸੰਭਵ ਹੋਣਗੀਆਂ।


Sanjeev

Content Editor

Related News