GoFirst ਦੀਆਂ ਵਧੀਆਂ ਮੁਸ਼ਕਿਲਾਂ, DGCA ਨੇ ਨੋਟਿਸ ਜਾਰੀ ਕਰ ਟਿਕਟ ਦੀ ਬੁਕਿੰਗ ਬੰਦ ਕਰਨ ਦੇ ਦਿੱਤੇ ਹੁਕਮ
Tuesday, May 09, 2023 - 01:54 PM (IST)
ਮੁੰਬਈ - ਪਿਛਲੇ ਕੁਝ ਦਿਨਾਂ ਤੋਂ ਭਾਰਤ ਦਾ ਹਵਾਬਾਜ਼ੀ ਖੇਤਰ ਮੁਸ਼ਕਲ ਦੌਰ 'ਚੋਂ ਗੁਜ਼ਰ ਰਿਹਾ ਹੈ। GoFirst ਏਅਰਲਾਈਨਜ਼ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੁਣ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ GoFirst ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਦੱਸ ਦੇਈਏ ਕਿ ਡੀਜੀਸੀਏ ਨੇ ਸਿੱਧੇ ਜਾਂ ਅਸਿੱਧੇ ਤਰੀਕਿਆਂ ਨਾਲ ਹਵਾਈ ਟਿਕਟਾਂ ਦੀ ਬੁਕਿੰਗ ਤੁਰੰਤ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਨਾਲ ਹੀ, ਡੀਜੀਸੀਏ ਨੇ ਸੁਰੱਖਿਅਤ, ਨਿਯਮਤ ਅਤੇ ਭਰੋਸੇਮੰਦ ਤਰੀਕੇ ਨਾਲ ਉਡਾਣ ਭਰਨ ਵਿੱਚ ਅਸਫਲ ਰਹਿਣ ਲਈ ਏਅਰਕ੍ਰਾਫਟ ਨਿਯਮ 1937 ਦੇ ਤਹਿਤ ਇੱਕ ਨੋਟਿਸ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ - ਅਮੀਰਾਂ ਦੀ ਸੂਚੀ 'ਚ ਮੁਕੇਸ਼ ਅੰਬਾਨੀ ਦੀ ਵੱਡੀ ਛਾਲ, ਮਾਰਕ ਜ਼ੁਕਰਬਰਗ ਨੂੰ ਪਛਾੜਿਆ
ਡੀਜੀਸੀਏ ਨੇ ਗੋ ਫਸਟ ਨੂੰ 15 ਦਿਨਾਂ ਦੇ ਅੰਦਰ ਇਸ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਹੈ। ਡੀਜੀਸੀਏ ਨੇ GoFirst ਦੁਆਰਾ ਉਡਾਣਾਂ ਨੂੰ ਰੱਦ ਕਰਨ ਅਤੇ NCLT ਨੂੰ IBC ਦੇ ਤਹਿਤ ਦਿਵਾਲੀਆ ਘੋਸ਼ਿਤ ਕਰਨ ਲਈ ਅਰਜ਼ੀ ਦੇਣ ਦੇ ਅਚਾਨਕ ਫ਼ੈਸਲੇ ਤੋਂ ਬਾਅਦ ਏਅਰਪ੍ਰੌਫਟ ਰੂਲਸ 1937 ਦੇ ਤਹਿਤ GoFirst ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਦੱਸ ਦੇਈਏ ਕਿ ਗੋ ਫਸਟ ਨੇ ਪਹਿਲਾਂ ਹੀ 15 ਮਈ ਤੱਕ ਟਿਕਟਾਂ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਏਅਰਲਾਈਨ ਨੇ ਆਪਣੀਆਂ ਉਡਾਣਾਂ 12 ਮਈ ਤੱਕ ਰੱਦ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ - ਫੈਸ਼ਨ ਬ੍ਰਾਂਡ ਨੂੰ ਖਰੀਦਣ ਲਈ ਆਦਿਤਿਆ ਬਿਰਲਾ ਗਰੁੱਪ ਚੁੱਕੇਗਾ 800 ਕਰੋੜ ਰੁਪਏ ਦਾ ਕਰਜ਼ਾ
ਪਿਛਲੇ ਹਫ਼ਤੇ, ਏਅਰਲਾਈਨ ਨੇ ਸਮੇਂ ਸਿਰ ਇੰਜਣ ਡਿਲੀਵਰੀ ਦੇ ਕਾਰਨ ਪੈਦਾ ਹੋਏ ਵਿੱਤੀ ਸੰਕਟ ਦਾ ਹਵਾਲਾ ਦਿੰਦੇ ਹੋਏ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਦੇ ਸਾਹਮਣੇ ਸਵੈ-ਇੱਛਤ ਦੀਵਾਲੀਆਪਨ ਰੈਜ਼ੋਲੂਸ਼ਨ ਅਰਜ਼ੀ ਦਾਇਰ ਕੀਤੀ ਸੀ। ਪਟੀਸ਼ਨ 'ਤੇ ਸੁਣਵਾਈ ਹੋਈ ਅਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ GoFirst ਤੋਂ ਮਿਲਣ ਵਾਲੇ ਜਵਾਬ ਦੇ ਆਧਾਰ 'ਤੇ ਏਅਰ ਆਪਰੇਟਰ ਸਰਟੀਫਿਕੇਟ ਜਾਰੀ ਕਰਨ ਦਾ ਫ਼ੈਸਲਾ ਲਿਆ ਜਾਵੇਗਾ।