ਸਪੇਸ ਤੋਂ ਸੈਮੀਕੰਡਕਟਰ ਤੱਕ ਗਲੋਬਲ ਸਪਲਾਈ ਸ਼੍ਰੇਣੀ ’ਚ ਵਧੇਗੀ ਭਾਰਤ ਦੀ ਭੂਮਿਕਾ
Friday, Sep 11, 2026 - 03:11 PM (IST)
ਬਿਜ਼ਨੱਸ ਡੈਸਕ - ਭਾਰਤ ਉਦਯੋਗੀਕਰਨ ਦੇ ਨਵੇਂ ਦੌਰ ’ਚ ਪ੍ਰਵੇਸ਼ ਕਰ ਰਿਹਾ ਹੈ। ਵਧਦੀ ਘਰੇਲੂ ਮੰਗ ਅਤੇ ਸਰਕਾਰੀ ਸਮਰਥਨ ਨਾਲ ਸਪੇਸ, ਸੈਮੀਕੰਡਕਟਰ, ਡਾਟਾ ਸੈਂਟਰ, ਇਲੈਕਟ੍ਰਾਨਿਕਸ, ਸੋਲਰ ਨਿਰਮਾਣ ਅਤੇ ਏਅਰੋਨਾਟਿਕਸ ਖੇਤਰਾਂ ’ਚ ਨਿੱਜੀ ਨਿਵੇਸ਼ ਦੇ ਮੌਕੇ ਤੇਜ਼ੀ ਨਾਲ ਵਧ ਰਹੇ ਹਨ। ਬ੍ਰੋਕਰੇਜ ਫਰਮ ਜੈਫਰੀਜ਼ ਨੇ ਆਪਣੀ ਰਿਪੋਰਟ ’ਚ ਇਹ ਗੱਲ ਕਹੀ ਹੈ।
ਇਹ ਵੀ ਪੜ੍ਹੋ : Toll Plaza 'ਤੇ ਕਰੋੜਾਂ ਦੀ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਮਾਮਲਾ ਜਾਣ ਉੱਡਣਗੇ ਹੋਸ਼
ਰਿਪੋਰਟ ਅਨੁਸਾਰ ਸਪੇਸ ਖੇਤਰ ਨੂੰ ਨਿੱਜੀ ਕੰਪਨੀਆਂ ਲਈ ਖੋਲ੍ਹਣ, ਡਾਟਾ ਸੈਂਟਰ ਨੂੰ ਟੈਕਸ ਉਤਸ਼ਾਹ ਦੇਣ ਅਤੇ ਸੈਮੀਕੰਡਕਟਰ, ਇਲੈਕਟ੍ਰਾਨਿਕਸ ਤੇ ਸੋਲਰ ਖੇਤਰ ’ਚ ਉਤਪਾਦਨ ਆਧਾਰਿਤ ਉਤਸ਼ਾਹ ਵਰਗੀਆਂ ਯੋਜਨਾਵਾਂ ਨਾਲ ਇਨ੍ਹਾਂ ਖੇਤਰਾਂ ਨੂੰ ਮਜ਼ਬੂਤੀ ਮਿਲ ਰਹੀ ਹੈ। ਇਸ ਨਾਲ ਘਰੇਲੂ ਸਪਲਾਈ ਸ਼੍ਰੇਣੀ, ਕਲਪੁਰਜ਼ਾ ਉਤਪਾਦਨ ਅਤੇ ਬੁਨਿਆਦੀ ਢਾਂਚੇ ’ਚ ਵੀ ਨਵੇਂ ਮੌਕੇ ਬਣ ਰਹੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਸਪੇਸ ਅਰਥਵਿਵਸਥਾ ’ਚ ਵੱਡਾ ਟੀਚਾ
ਭਾਰਤ ਦੀ ਸਪੇਸ ਅਰਥਵਿਵਸਥਾ ਨੂੰ 2030 ਤੱਕ 40-45 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਹੈ। ਸਕਾਈਰੂਟ, ਪਿਕਸਲ, ਅਗਨੀਕੁਲ ਅਤੇ ਦਿਗੰਤਰਾ ਵਰਗੀਆਂ ਕੰਪਨੀਆਂ ਲਾਂਚ, ਉਪਗ੍ਰਹਿ (ਸੈਟੇਲਾਈਟ) ਅਤੇ ਸਪੇਸ ਨਿਗਰਾਨੀ ਦੇ ਖੇਤਰ ’ਚ ਅੱਗੇ ਵਧ ਰਹੀਆਂ ਹਨ।
ਸੈਮੀਕੰਡਕਟਰ ਖੇਤਰ ’ਚ ਲੱਗਭਗ 20 ਅਰਬ ਡਾਲਰ ਦੇ ਨਿਵੇਸ਼ ’ਤੇ ਕੰਮ ਚੱਲ ਰਿਹਾ ਹੈ। ਲੱਗਭਗ 13 ਅਰਬ ਡਾਲਰ ਦੀ ਨਵੀਂ ਉਤਸ਼ਾਹ ਯੋਜਨਾ ਨਾਲ ਚਿੱਪ ਨਿਰਮਾਣ ਅਤੇ ਡਿਜ਼ਾਈਨ ਨੂੰ ਉਤਸ਼ਾਹ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਡਾਟਾ ਸੈਂਟਰ ਸਮਰੱਥਾ 5 ਗੁਣਾ ਹੋਣ ਦੀ ਉਮੀਦ
ਜੈਫਰੀਜ਼ ਮੁਤਾਬਕ ਡਾਟਾ ਸੈਂਟਰ ਸਮਰੱਥਾ ਅਗਲੇ 5 ਸਾਲਾਂ ’ਚ ਲੱਗਭਗ 10 ਗੀਗਾਵਾਟ ਹੋ ਸਕਦੀ ਹੈ। ਇਸ ਨਾਲ ਲੱਗਭਗ 45 ਅਰਬ ਡਾਲਰ ਦੇ ਬੁਨਿਆਦੀ ਢਾਂਚਾ ਨਿਵੇਸ਼ ਦੇ ਮੌਕੇ ਬਣਨਗੇ।
ਭਾਰਤ 35 ਗੀਗਾਵਾਟ ਚਾਲੂ ਸਮਰੱਥਾ ਨਾਲ ਦੁਨੀਆ ਦਾ ਦੂਜਾ ਵੱਡਾ ਸੋਲਰ ਪੀ. ਵੀ. ਨਿਰਮਾਤਾ ਹੈ। ਉੱਥੇ ਹੀ ਬੋਇੰਗ ਅਤੇ ਏਅਰਬੱਸ ਭਾਰਤ ਤੋਂ ਸਾਲਾਨਾ 1.4-1.6 ਅਰਬ ਡਾਲਰ ਦੀ ਖਰੀਦਦਾਰੀ ਕਰ ਰਹੇ ਹਨ। ਇਸ ਨਾਲ ਗਲੋਬਲ ਸਪਲਾਈ ਸ਼੍ਰੇਣੀ ’ਚ ਭਾਰਤ ਦੀ ਭੂਮਿਕਾ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਇਲਾਇਚੀ ਦੀਆਂ ਕੀਮਤਾਂ 'ਚ ਭਾਰੀ ਉਛਾਲ; ਇਸ ਕਾਰਨ ਰੇਟ ਹੋਰ ਵਧਣ ਦੇ ਮਿਲ ਰਹੇ ਸੰਕੇਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
