ਟਾਟਾ ਮੋਟਰਸ ਦੀ ਗਲੋਬਲ ਵਿਕਰੀ 39 ਫੀਸਦੀ ਵਧੀ

Friday, May 11, 2018 - 06:52 PM (IST)

ਟਾਟਾ ਮੋਟਰਸ ਦੀ ਗਲੋਬਲ ਵਿਕਰੀ 39 ਫੀਸਦੀ ਵਧੀ

ਨਵੀਂ ਦਿੱਲੀ—ਟਾਟਾ ਮੋਟਰਸ ਦੀ ਅਪ੍ਰੈਲ 'ਚ ਵੈਸ਼ਵਿਕ ਵਿਕਰੀ 38.81 ਫੀਸਦੀ ਵਧ ਕੇ 1,02,297 ਵਾਹਨ ਰਹੀ। ਇਸ 'ਚ ਜਗੁਆਰ, ਲੈਂਡ ਰੋਵਰ ਦੀ ਵੀ ਵਿਕਰੀ ਸ਼ਾਮਲ ਹੈ। ਪਿਛਲੇ ਸਾਲ ਇਸ ਮਹੀਨੇ 'ਚ ਕੰਪਨੀ ਨੇ ਕੁੱਲ 73,691 ਵਾਹਨਾਂ ਦੀ ਵਿਕਰੀ ਕੀਤੀ ਸੀ। ਮੁੰਬਈ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕੰਪਨੀ ਨੇ ਦੱਸਿਆ ਕਿ ਟਾਟਾ ਮੋਟਰਸ ਦੇ ਵਪਾਰਕ ਵਾਹਨ ਅਤੇ ਟਾਟਾ ਦੇਵੂ ਦੀ ਵੈਸ਼ਵਿਕ ਥੋਕ ਵਿਕਰੀ ਅਪ੍ਰੈਲ 2018 'ਚ 39,789 ਵਾਹਨ ਰਹੀ ਜੋ ਪਿਛਲੇ ਸਾਲ ਇਸ ਮਿਆਦ  'ਚ 18,844 ਵਾਹਨ ਸੀ। ਇਸ ਤੋਂ ਇਲਾਵਾ ਕੰਪਨੀ ਦੇ ਸਾਰੇ ਯਾਤਰੀ ਵਾਹਨਾਂ ਦੀ ਕੁੱਲ ਵਿਕਰੀ 62,619 ਵਾਹਨ ਰਹੀ। ਇਹ ਪਿਛਲੇ ਸਾਲ ਦੇ 54,847 ਵਾਹਨਾਂ ਦੀ ਵਿਕਰੀ ਦੀ ਤੁਲਨਾ 'ਚ 14 ਫੀਸਦੀ ਜ਼ਿਆਦਾ ਹੈ। ਜਗੁਆਰ ਲੈਂਡ ਰੋਵਰ ਦੀ ਵੈਸ਼ਵਿਕ ਵਿਕਰੀ 45,284 ਵਾਹਨ ਰਹੀ। ਇਸ 'ਚ ਜਗੁਆਰ ਦੀ 14,874 ਅਤੇ ਲੈਂਡ ਰੋਵਰ ਦੀ 30,410 ਇਕਾਈਆਂ ਵਿਕੀਆਂ।


Related News