ਟਾਟਾ ਮੋਟਰਸ ਦੀ ਵੈਸ਼ਵਿਕ ਵਿਕਰੀ ਨਵੰਬਰ ''ਚ 22 ਫੀਸਦੀ ਵਧ ਕੇ 1,12,743 ਪਹੁੰਚੀ
Saturday, Dec 09, 2017 - 07:24 PM (IST)

ਨਵੀਂ ਦਿੱਲੀ—ਵਾਹਨ ਨਿਰਮਾਤਾ ਟਾਟਾ ਮੋਟਰਸ ਦੀ ਵੈਸ਼ਵਿਕ ਵਿਕਰੀ ਨਵੰਬਰ ਮਹੀਨੇ 'ਚ 22 ਫੀਸਦੀ ਦਰਜ ਕੀਤੀ ਗਈ ਹੈ। ਇਸ ਮਹੀਨੇ 'ਚ ਟਾਟਾ ਨੇ ਕੁਲ 1,12,473 ਵਾਹਨਾਂ ਦੀ ਵਿਕਰੀ ਕੀਤੀ। ਯਾਤਰੀ ਵਾਹਨ ਸ਼੍ਰੇਣੀ 'ਚ ਕੰਪਨੀ ਦੀ ਕੁਲ ਵਿਕਰੀ 10 ਫੀਸਦੀ ਵਧ ਕੇ 71,628 ਇਕਾਈ ਪਹੁੰਚ ਗਈ ਹੈ। ਕੰਪਨੀ ਨੇ ਕਿਹਾ ਕਿ ਉਸ ਦੀ ਬ੍ਰਿਟਿਸ਼ ਵਾਹਨ ਕੰਪਨੀ ਜਾਗੁਆਰ ਲੈਂਡ ਰੋਵਰ ਦੀ ਵੈਸ਼ਵਿਕ ਵਿਕਰੀ ਨਵੰਬਰ ਦੌਰਾਨ 54,244 ਇਕਾਈ ਰਹੀ। ਇਸ ਦੌਰਾਨ ਕੰਪਨੀ ਨੇ ਜਾਗੁਆਰ ਦੀ 12,287 ਇਕਾਈਆਂ ਅਤੇ ਲੈਂਡ ਰੋਵਰ ਦੀ 41,957 ਇਕਾਈਆਂ ਦੀ ਵਿਕਰੀ ਕੀਤੀ।