ਦੁਨੀਆ ਭਰ ’ਚ ਚੌਲਾਂ ਦੀ ਕੀਮਤ 15 ਸਾਲਾਂ ਦੇ ਉੱਚ ਪੱਧਰ ’ਤੇ, ਭਾਰਤ ਦੇ ਐਕਸ਼ਨ ਦਾ ਹੋਇਆ ਅਸਰ

Sunday, Sep 10, 2023 - 12:44 PM (IST)

ਦੁਨੀਆ ਭਰ ’ਚ ਚੌਲਾਂ ਦੀ ਕੀਮਤ 15 ਸਾਲਾਂ ਦੇ ਉੱਚ ਪੱਧਰ ’ਤੇ, ਭਾਰਤ ਦੇ ਐਕਸ਼ਨ ਦਾ ਹੋਇਆ ਅਸਰ

ਨਵੀਂ ਦਿੱਲੀ (ਇੰਟ.) – ਦੁਨੀਆ ਭਰ ਵਿਚ ਮਹਿੰਗਾਈ ਪਹਿਲਾਂ ਤੋਂ ਹੀ ਆਪਣਾ ਅਸਰ ਦਿਖਾ ਰਹੀ ਹੈ। ਤਾਜ਼ਾ ਮਾਮਲਾ ਹੁਣ ਚੌਲਾਂ ਦੀ ਮਹਿੰਗਾਈ ਨਾਲ ਜੁੜ ਗਿਆ ਹੈ। ਦੁਨੀਆ ਭਰ ’ਚ ਚੌਲਾਂ ਦੀ ਕੀਮਤ 15 ਸਾਲਾਂ ਦੇ ਉੱਚ ਪੱਧਰ ’ਤੇ ਪੁੱਜ ਗਈ ਹੈ। ਇਸ ਦਾ ਕਾਰਨ ਇਹ ਹੈ ਭਾਰਤ ਵਲੋਂ ਲਿਆ ਗਿਆ ਇਕ ਐਕਸ਼ਨ। ਭਾਰਤ ਨੇ ਇੰਡੀਕਾ ਵਾਈਟ ਰਾਈਸ ਦੀ ਵਿਦੇਸ਼ੀ ਅਨਾਜ ਵਿਕਰੀ ’ਤੇ ਰੋਕ ਲਾ ਦਿੱਤੀ ਸੀ, ਜਿਸ ਨਾਲ ਦੁਨੀਆ ਭਰ ਵਿਚ ਇਸ ਦਾ ਅਸਰ ਹੋਇਆ ਅਤੇ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਫੂਡ ਐਂਡ ਐਗਰੀਕਲਚਰਲ ਆਰਗਨਾਈਜੇਸ਼ਨ (ਐੱਫ. ਏ. ਓ.) ਨੇ ਕਿਹਾ ਕਿ ਭਾਰਤ ਚੌਲਾਂ ਦਾ ਟੌਪ ਐਕਸਪੋਰਟਰ ਹੈ, ਪਾਬੰਦੀ ਲਾਉਣ ਕਾਰਨ ਕੀਮਤਾਂ ’ਤੇ ਅਸਰ ਪਿਆ ਹੈ।

ਇਹ ਵੀ ਪੜ੍ਹੋ :  ਆਈਆਈਟੀ ਬੰਬਈ 'ਚ ਟੁੱਟਿਆ ਪਲੇਸਮੈਂਟ ਦਾ ਰਿਕਾਰਡ, ਵਿਦਿਆਰਥੀਆਂ ਨੂੰ ਮਿਲਿਆ 3.7 ਕਰੋੜ ਸੈਲਰੀ ਪੈਕੇਜ

9.8 ਫੀਸਦੀ ਦਾ ਵਾਧਾ

ਖਬਰ ਮੁਤਾਬਕ ਐੱਫ. ਏ. ਓ. ਨੇ ਇਕ ਮੰਥਲੀ ਰਿਪੋਰਟ ’ਚ ਕਿਹਾ ਕਿ ਜਿੱਥੇ ਅਗਸਤ ’ਚ ਪੂਰੀ ਦੁਨੀਆ ’ਚ ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਚ ਕਮੀ ਆਈ, ਉੱਥੇ ਹੀ ਚੌਲਾਂ ਦੀਆਂ ਕੀਮਤਾਂ ’ਚ ਪਿਛਲੇ ਮਹੀਨੇ ਦੀ ਤੁਲਨਾ ’ਚ 9.8 ਫੀਸਦੀ ਦਾ ਵਾਧਾ ਹੋ ਗਿਆ। ਬੈਨ ਦੀ ਮਿਆਦ ਬਾਰੇ ਅਨਿਸ਼ਚਿਤਤਾ ਅਤੇ ਐਕਸਪੋਰਟ ਪਾਬੰਦੀ ’ਤੇ ਚਿੰਤਾਵਾਂ ਕਾਰਨ ਸਪਲਾਈ ਚੇਨ ਐਕਟਰਸ ਨੂੰ ਸਟਾਕ ਰੱਖਣ, ਸਮਝੌਤੇ ’ਤੇ ਮੁੜ ਗੱਲਬਾਤ ਕਰਨ ਜਾਂ ਮੁੱਲ ਦੀ ਪੇਸ਼ਕਸ਼ ਬੰਦ ਕਰਨ ’ਤੇ ਮਜਬੂਰ ਹੋਣਾ ਪਿਆ, ਜਿਸ ਨਾਲ ਜ਼ਿਆਦਾਤਰ ਵਪਾਰ ਦਾ ਵਾਲਿਊਮ ਘੱਟ ਹੋ ਗਿਆ ਅਤੇ ਵਿਕਰੀ ਸੀਮਤ ਹੋ ਗਈ।

ਇਹ ਵੀ ਪੜ੍ਹੋ :  ਭਾਰਤ-ਅਮਰੀਕਾ ਨੇ ਸੁਲਝਾ ਲਿਆ ਵਿਸ਼ਵ ਵਪਾਰ ਸੰਗਠਨ ਦਾ ਆਖ਼ਰੀ ਵਿਵਾਦ

ਘਰੇਲੂ ਬਾਜ਼ਾਰ ’ਚ ਕੀਮਤਾਂ ’ਤੇ ਕੰਟਰੋਲ ਲਈ ਭਾਰਤ ਨੇ ਲਿਆ ਸੀ ਐਕਸ਼ਨ

ਚੌਲ ਦੁਨੀਆ ਦਾ ਇਕ ਪ੍ਰਮੁੱਖ ਖੁਰਾਕ ਪਦਾਰਥ ਹੈ ਅਤੇ ਕੋਵਿਡ ਮਹਾਮਾਰੀ, ਯੂਕ੍ਰੇਨ ’ਚ ਜੰਗ ਅਤੇ ਉਤਪਾਦਨ ਪੱਧਰ ’ਤੇ ਅਲ ਨੀਨੋ ਮੌਸਮ ਦੀ ਘਟਨਾ ਦੇ ਪ੍ਰਭਾਵ ਕਾਰਨ ਕੌਮਾਂਤਰੀ ਬਾਜ਼ਾਰਾਂ ’ਚ ਕੀਮਤਾਂ ਵਧ ਗਈਆਂ ਹਨ। ਭਾਰਤ ਨੇ ਜੁਲਾਈ ’ਚ ਗੈਰ-ਬਾਸਮਤੀ ਸਫੈਦ ਚੌਲਾਂ ਦੀ ਬਰਾਮਦ ’ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਜੋ ਉਸ ਦੀ ਕੁੱਲ ਬਰਾਮਦ ਦਾ ਲਗਭਗ ਇਕ ਚੌਥਾਈ ਹੈ। ਖਪਤਕਾਰ ਮਾਮਲੇ ਅਤੇ ਖੁਰਾਕ ਮੰਤਰਾਲਾ ਨੇ ਉਸ ਸਮੇਂ ਕਿਹਾ ਸੀ ਕਿ ਇਹ ਕਦਮ ਲੋੜੀਂਦੀ ਉਪਲਬਧਤਾ ਯਕੀਨੀ ਕਰੇਗਾ ਅਤੇ ਘਰੇਲੂ ਬਾਜ਼ਾਰ ਵਿਚ ਕੀਮਤਾਂ ’ਚ ਵਾਧੇ ਨੂੰ ਘੱਟ ਕਰੇਗਾ।

ਇਹ ਵੀ ਪੜ੍ਹੋ :  ਚੀਨ ਦੀ ਅਰਥਵਿਵਸਥਾ ਦਾ ਬਰਬਾਦੀ ਵੱਲ ਇਕ ਹੋਰ ਕਦਮ, ਹੁਣ ਇੱਕੋ ਸਮੇਂ ਲੱਗੇ ਦੋ ਝਟਕਿਆਂ ਨਾਲ ਹਿੱਲਿਆ ਡ੍ਰੈਗਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News