ਵਪਾਰ, ਬ੍ਰੇਕਜ਼ਿਟ ਨੂੰ ਲੈ ਕੇ ਅਨਿਸ਼ਚਿਤਤਾਵਾਂ ਦੂਰ ਹੋਣ ਨਾਲ ਗਲੋਬਲ ਆਰਥਿਕ ਵਾਧੇ ਨੂੰ ਮਿਲੇਗੀ ਮਦਦ : ਲੇਗਾਰਡ

01/25/2020 6:08:09 PM

ਦਾਵੋਸ — ਯੂਰਪੀਅਨ ਕੇਂਦਰੀ ਬੈਂਕ ਦੀ ਪ੍ਰਧਾਨ ਕ੍ਰਿਸਟੀਨ ਲੇਗਾਰਡ ਨੇ ਕਿਹਾ ਕਿ ਨਵੇਂ ਵਪਾਰ ਸਮਝੌਤਿਆਂ ਨਾਲ ਅਨਿਸ਼ਚਿਤਤਾਵਾਂ ਦੂਰ ਹੋ ਰਹੀਆਂ ਹਨ ਅਤੇ ਇਸ ਨਾਲ ਵਿਸ਼ਵਵਿਆਪੀ ਆਰਥਿਕ ਵਾਧੇ ਨੂੰ ਤੇਜ਼ੀ ਮਿਲ ਸਕਦੀ ਹੈ। ਉਨ੍ਹਾਂ ਨੇ ਇਥੇ ਵਿਸ਼ਵ ਆਰਥਿਕ ਫੋਰਮ (ਡਬਲਯੂ.ਈ.ਐੱਫ.) ਦੀ ਸਾਲਾਨਾ ਬੈਠਕ ਦੇ ਆਖ਼ਰੀ ਦਿਨ ਸ਼ੁੱਕਰਵਾਰ ਨੂੰ ਇਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਪਾਰ ਅਤੇ ਬ੍ਰੇਕਜ਼ਿਟ ਵਰਗੇ ਮੁੱਦਿਆਂ 'ਤੇ ਅਨਿਸ਼ਚਿਤਤਾਵਾਂ ਦੂਰ ਹੁੰਦੀ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮਦਨੀ 'ਚ ਵਾਧੇ ਅਤੇ ਘੱਟ ਬੇਰੁਜ਼ਗਾਰੀ ਦਾ ਅਸਰ ਕੀਮਤਾਂ 'ਚ ਦੇਖਣ ਨੂੰ ਮਿਲੇਗਾ। ਅੰਤਰਰਾਸ਼ਟਰੀ ਮੁਦਰਾ ਫੰਡ ਦੀ ਸਾਬਕਾ ਮੁਖੀ ਨੇ ਕਿਹਾ, 'ਮੌਜੂਦਾ ਸਮੇਂ 'ਚ ਵਪਾਰ ਨਾਟਕੀ ਢੰਗ ਨਾਲ ਹੇਠਾਂ ਰਿਹਾ ਹੈ ਅਤੇ ਆਰਥਿਕ ਵਾਧੇ 'ਚ ਇਸਦਾ ਜ਼ਿਆਦਾ ਯੋਗਦਾਨ ਨਹੀਂ ਰਿਹਾ ਹੈ। ਇਸ ਲਈ ਅਸੀਂ ਵਪਾਰਕ ਸਮਝੌਤਿਆਂ 'ਤੇ ਚੱਲ ਰਹੀ ਗੱਲਬਾਤ ਅਤੇ ਇਸ ਤੋਂ ਨਿਕਲ ਰਹੇ ਨਤੀਜਿਆਂ ਬਾਰੇ ਉਤਸ਼ਾਹਤ ਹਾਂ। ਮੇਰਾ ਮੰਨਣਾ ਹੈ ਕਿ ਇਹ ਦੁਨੀਆ ਭਰ ਦੀਆਂ ਅਨਿਸ਼ਚਿਤਤਾਵਾਂ ਨੂੰ ਦੂਰ ਕਰੇਗਾ।'


Related News