ਕੌਮਾਂਤਰੀ ਪੱਧਰ ’ਤੇ ਪੈਦਾ ਹੋਈ ਡੀਜ਼ਲ ਦੀ ਕਮੀ, ਸਟਾਕ ਦੀ ਘਾਟ ਦਾ ਸਾਹਮਣਾ ਕਰ ਰਹੇ ਕਈ ਦੇਸ਼

Saturday, Feb 12, 2022 - 10:19 AM (IST)

ਕੌਮਾਂਤਰੀ ਪੱਧਰ ’ਤੇ ਪੈਦਾ ਹੋਈ ਡੀਜ਼ਲ ਦੀ ਕਮੀ, ਸਟਾਕ ਦੀ ਘਾਟ ਦਾ ਸਾਹਮਣਾ ਕਰ ਰਹੇ ਕਈ ਦੇਸ਼

ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਯੂਰਪ ’ਚ ਅਮਰੀਕਾ ਅਤੇ ਏਸ਼ੀਆਈ ਡੀਜ਼ਲ ਦਰਾਮਦ ਹਾਲ ਹੀ ਦੇ ਹਫਤਿਆਂ ’ਚ ਵਿਨਿਰਮਾਣ ਅਤੇ ਸੜਕੀ ਈਂਧਨ ਟੀਚਿਆਂ ਲਈ ਉੱਚ ਘਰੇਲੂ ਖਪਤ ਕਾਰਨ ਸੀਮਤ ਹੋ ਗਈ ਹੈ, ਜਿਸ ਨਾਲ ਤੇਲ, ਗੈਸ ਅਤੇ ਕੋਲੇ ਤੋਂ ਬਾਅਦ ਹੁਣ ਦੁਨੀਆ ਦੇ ਦੇਸ਼ਾਂ ਨੂੰ ਕੌਮਾਂਤਰੀ ਈਂਧਨ ਡੀਜ਼ਲ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਅਨੁਮਾਨ ਹੈ ਕਿ ਡੀਜ਼ਲ ਦੀ ਕਮੀ ਈਂਧਨ ਅਤੇ ਟ੍ਰਾਂਸਪੋਰਟ ਲਾਗਤ ਨੂੰ ਹੋਰ ਵਧਾਏਗੀ ਅਤੇ ਪ੍ਰਚੂਨ ਕੀਮਤਾਂ ’ਤੇ ਹੋਰ ਵੱਧ ਦਬਾਅ ਪਾਏਗੀ। ਡੱਚ ਕੰਸਲਟੈਂਸੀ ਇਨਸਾਈਟਸ ਗਲੋਬਲ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਯੂਰਪ ਦੇ ਐਮਸਟਰਡਮ-ਰਾਟਰਡੈਮ-ਐਂਟਵਰਪ (ਏ. ਆਰ. ਏ.) ਰਿਫਾਈਨਿੰਗ ਅਤੇ ਭੰਡਾਰਨ ਖੇਤਰ ’ਚ ਰੱਖੇ ਗਏ ਡੀਜ਼ਲ ਅਤੇ ਹੀਟਿੰਗ ਆਇਲ ਦਾ ਸਟਾਕ ਪਿਛਲੇ ਹਫਤੇ 2.5 ਫੀਸਦੀ ਡਿੱਗ ਗਿਆ ਹੈ।

ਇਹ ਵੀ ਪੜ੍ਹੋ : ਸੂਰਜੀ ਤੂਫਾਨ ਨੇ ਏਲਨ ਮਸਕ ਦੇ 40 ਸੈਟੇਲਾਇਟਾਂ ਨੂੰ ਬਣਾਇਆ ਅੱਗ ਦਾ ਗੋਲਾ

ਡੀਜ਼ਲ ਕਾਰਗੋ ਦੀਆਂ ਕੀਮਤਾਂ 114 ਡਾਲਰ ਪ੍ਰਤੀ ਬੈਰਲ

ਅੰਕੜਿਆਂ ਮੁਤਾਬਕ 2008 ਤੋਂ ਬਾਅਦ ਸਾਲ ਦੇ ਇਸ ਸਮੇਂ ਲਈ ਖੇਤਰੀ ਸਟਾਕ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਸਨ ਜਦ ਕਿ ਸਿੰਗਾਪੁਰ ਦੇ ਮਿਡਲ ਡਿਸਟੀਲੇਟ ਦੇ ਆਨਸ਼ੋਰ ਇਨਵੈਂਟਰੀ ਵੀ 8.21 ਮਿਲੀਅਨ ਬੈਰਲ ਦੇ ਬਹੁ-ਸਟਾਕ ਦੇ ਹੇਠਲੇ ਪੱਧਰ ’ਤੇ ਡਿੱਗ ਗਏ।

ਇਨਸਾਈਟਸ ਗਲੋਬਲ ਦੇ ਲਾਰਸ ਵੈਨ ਵੈਗਨਿੰਗਮ ਨੇ ਕਿਹਾ ਕਿ ਡੀਜ਼ਲ ਦੀ ਮੰਗ (ਉੱਤਰ-ਪੱਛਮੀ ਯੂਰਪ) ਵਿਚ ਸੁਧਾਰ ਹੋ ਰਿਹਾ ਹੈ ਪਰ ਪ੍ਰੀ-ਕੋਵਿਡ ਅਤੇ ਘੱਟ ਦਰਾਮਦ ਪੱਧਰਾਂ ਦੀ ਤੁਲਨਾ ’ਚ ਰਿਫਾਈਨਿੰਗ ਸਮਰੱਥਾ ਬਾਜ਼ਾਰ ਨੂੰ ਗੰਭੀਰ ਦਬਾਅ ’ਚ ਰੱਖ ਰਹੀ ਹੈ। ਉੱਤਰ ਪੱਛਮੀ ਯੂਰਪੀ ਡੀਜ਼ਲ ਕਾਰਗੋ ਦੀਆਂ ਕੀਮਤਾਂ 114 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਹਨ ਜੋ ਸਤੰਬਰ 2014 ਤੋਂ ਬਾਅਦ ਸਭ ਤੋਂ ਵੱਧ ਹੈ, ਜਦ ਕਿ ਕੱਚੇ ਤੇਲ ਦਾ ਮਾਰਜ਼ਨ ਪਿਛਲੇ ਹਫਤੇ 2 ਸਾਲਾਂ ਦੇ ਉੱਚ ਪੱਧਰ ’ਤੇ ਪਹੁੰਚ ਗਿਆ।

ਇਹ ਵੀ ਪੜ੍ਹੋ : CCPA ਦੀ ਵੱਡੀ ਕਾਰਵਾਈ, Naaptol ਅਤੇ Sensodyne ਦੇ ਵਿਗਿਆਪਨਾਂ 'ਤੇ ਲਗਾਈ ਰੋਕ, ਠੋਕਿਆ ਜੁਰਮਾਨਾ

ਦੂਜੀ ਛਿਮਾਹੀ ’ਚ ਕੀਮਤਾਂ ’ਚ ਆਵੇਗਾ ਉਛਾਲ

ਮਾਰਗਨ ਸਟੇਨਲੀ ਦੇ ਵਿਸ਼ਲੇਸ਼ਕਾਂ ਨੇ ਧਿਆਨ ਦਿੱਤਾ ਕਿ 2008 ’ਚ ਡੀਜ਼ਲ ਦੀਆਂ ਕੀਮਤਾਂ 180 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਸਨ ਜੋ ਬੇਹੱਦ ਤੰਗ ਦਰਮਿਆਨੇ ਬਾਜ਼ਾਰ ਵਲੋਂ ਸੰਚਾਲਿਤ ਸਨ ਕਿਉਂਕਿ ਬ੍ਰੇਂਟ ਕਰੂਡ 150 ਡਾਲਰ ਪ੍ਰਤੀ ਬੈਰਲ ਦੇ ਕਰੀਬ ਪਹੁੰਚ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਉਸ ਦੀ ਆਵਰਤੀ ਸਾਡਾ ਆਧਾਰ ਮਾਮਲਾ ਨਹੀਂ ਹੈ ਪਰ ਇਹ ਜ਼ਿਕਰਯੋਗ ਹੈ ਕਿ ਡੀਜ਼ਲ ਦੀਆਂ ਕੀਮਤਾਂ ਹਾਲ ਹੀ ਦੇ ਮਹੀਨਿਆਂ ’ਚ 2007-08 ਦੀ ਮਿਆਦ ਨੂੰ ਬਰੀਕੀ ਨਾਲ ਟ੍ਰੈਕ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੂਜੀ ਛਿਮਾਹੀ ’ਚ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਜਾਣਗੀਆਂ।

ਇਹ ਵੀ ਪੜ੍ਹੋ : ਸੈਮੀਕੰਡਕਟਰ ਨਿਰਮਾਣ ਦੇ ਖੇਤਰ ’ਚ ਚੀਨ ਨੂੰ ਪਛਾੜਨ ਨੂੰ ਤਿਆਰ ਭਾਰਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News