ਗਲੇਨਮਾਰਕ ਅਮਰੀਕੀ ਬਾਜ਼ਾਰ ਤੋਂ ਵਾਪਸ ਮੰਗਵਾਏਗੀ ਦਾਦ, ਖਾਜ ਦੇ ਇਲਾਜ ਦੀ ਕਰੀਮ

Monday, Aug 26, 2019 - 10:53 AM (IST)

ਗਲੇਨਮਾਰਕ ਅਮਰੀਕੀ ਬਾਜ਼ਾਰ ਤੋਂ ਵਾਪਸ ਮੰਗਵਾਏਗੀ ਦਾਦ, ਖਾਜ ਦੇ ਇਲਾਜ ਦੀ ਕਰੀਮ

ਨਵੀਂ ਦਿੱਲੀ — ਦਵਾਈ ਬਣਾਉਣ ਵਾਲੀ ਕੰਪਨੀ ਗਲੇਨਮਾਰਕ ਨੇ ਦਾਦ, ਖਾਜ, ਖਾਰਿਸ਼ ਆਦਿ ਦੇ ਇਲਾਜ ’ਚ ਵਰਤੋਂ ਹੋਣ ਵਾਲੀ ਕਰੀਮ ਦੀਆਂ 31,000 ਤੋਂ ਜ਼ਿਆਦਾ ਟਿਊਬਾਂ ਅਮਰੀਕੀ ਬਾਜ਼ਾਰ ਤੋਂ ਵਾਪਸ ਮੰਗਵਾਉਣ ਦਾ ਐਲਾਨ ਕੀਤਾ ਹੈ। ਅਮਰੀਕਾ ਦੇ ਸਿਹਤ ਅਤੇ ਇਲਾਜ ਰੈਗੂਲੇਟਰ ਯੂ. ਐੱਸ. ਐੱਫ. ਡੀ. ਏ. ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਦੀ ਅਮਰੀਕੀ ਇਕਾਈ ਦਵਾਈਆਂ ਦੀ ਇਸ ਖੇਪ ਨੂੰ ਵਾਪਸ ਮੰਗਵਾ ਰਹੀ ਹੈ।

ਯੂ. ਐੱਸ. ਐੱਫ. ਡੀ. ਏ. ਦੀ ਤਾਜ਼ਾ ਰਿਪੋਰਟ ਅਨੁਸਾਰ, ਗਲੇਨਮਾਰਕ ਫਾਰਮਾਸਿਊਟੀਕਲਸ ਇੰਕ ਯੂ. ਐੱਸ. ਏ. ਕਲੋਟਰੀਮੇਜ਼ੋਲ ਅਤੇ ਬੀਟਾਮੀਥੇਸੋਨ ਡਾਈਪ੍ਰਾਪਿਓਨੇਟ ਕਰੀਮ ਦੀਆਂ 15 ਗ੍ਰਾਮ ਵਾਲੀਆਂ ਟਿਊਬਾਂ ਵਾਪਸ ਮੰਗਵਾ ਰਹੀ ਹੈ। ਕੰਪਨੀ ਕੁਲ 31,224 ਟਿਊਬਾਂ ਵਾਪਸ ਮੰਗਵਾ ਰਹੀ ਹੈ। ਇਹ ਦਵਾਈ ਹਿਮਾਚਲ ਪ੍ਰਦੇਸ਼ ਦੇ ਬੱਦੀ ਸਥਿਤ ਪਲਾਂਟ ’ਚ ਬਣਾਈ ਗਈ ਹੈ। ਕੰਪਨੀ ਇਸ ਤੋਂ ਇਲਾਵਾ ਲਿਸਿਨੋਪ੍ਰਿਲ ਦੀਆਂ 39,216 ਬੋਤਲਾਂ ਅਤੇ ਹਾਇਡ੍ਰੋਕਲੋਰੋਥਿਆਜ਼ਾਈਡ ਟੈਬਲੇਟ ਦੀਆਂ 100 ਸ਼ੀਸ਼ੀਆਂ ਵੀ ਅਮਰੀਕੀ ਬਾਜ਼ਾਰ ਤੋਂ ਵਾਪਸ ਮੰਗਵਾ ਰਹੀ ਹੈ।


Related News