ਆਮ ਬਜਟ ਭਾਰਤ ਨੂੰ 5,000 ਅਰਬ ਡਾਲਰ ਦੀ ਆਰਥਿਕਤਾ ਬਣਾਉਣ ''ਚ ਹੋਵੇਗਾ ਮਦਦਗਾਰ : USISPF

Tuesday, Feb 02, 2021 - 02:40 PM (IST)

ਆਮ ਬਜਟ ਭਾਰਤ ਨੂੰ 5,000 ਅਰਬ ਡਾਲਰ ਦੀ ਆਰਥਿਕਤਾ ਬਣਾਉਣ ''ਚ ਹੋਵੇਗਾ ਮਦਦਗਾਰ : USISPF

ਵਾਸ਼ਿੰਗਟਨ(ਸ.ਬ.) - ਯੂ.ਐੱਸ.-ਭਾਰਤ ਰਣਨੀਤਕ ਅਤੇ ਭਾਈਵਾਲੀ ਫੋਰਮ (ਯੂ.ਐੱਸ.ਆਈ.ਐੱਸ.ਐੱਫ.ਐੱਫ.) ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਸੋਮਵਾਰ ਨੂੰ ਪੇਸ਼ ਕੀਤੇ ਗਏ ਆਮ ਬਜਟ 2021-22 ਦੀ ਪ੍ਰਸ਼ੰਸਾ ਕਰਦਿਆਂ ਇਸ ਨੂੰ ਸਾਹਸੀ ਅਤੇ ਦੂਰਦਰਸ਼ੀ ਦੱਸਿਆ ਹੈ, ਜਿਹੜਾ ਕਿ ਅਰਥ ਵਿਵਸਥਾ ਨੂੰ ਵਿਕਾਸ ਦੇ ਰਸਤੇ 'ਤੇ ਤੇਜ਼ੀ ਨਾਲ ਅੱਗੇ ਵਧਾਏਗਾ। ਯੂਐਸਆਈਐਸਪੀਐਫ ਦੇ ਪ੍ਰਧਾਨ ਮੁਕੇਸ਼ ਅਘੀ ਨੇ ਕਿਹਾ, 'ਅਸੀਂ ਭਾਰਤ ਦੇ ਬਜਟ ਦੀ ਸ਼ਲਾਘਾ ਕਰਦੇ ਹਾਂ। ਆਰਥਿਕਤਾ ਨੂੰ ਵਿਕਾਸ ਦੇ ਰਾਹ 'ਤੇ ਲਿਜਾਣਾ ਲਈ ਇਹ ਇਕ ਸਾਹਸੀ ਕਦਮ ਹੈ। ਭਾਰਤ ਨੂੰ 5,000 ਅਰਬ ਡਾਲਰ ਦੀ ਆਰਥਿਕਤਾ ਬਣਾਉਣ ਵਿਚ ਇਹ ਬਜਟ ਮਹੱਤਵਪੂਰਣ ਹੈ।' ਉਨ੍ਹਾਂ ਕਿਹਾ ਕਿ ਬਜਟ ਵਿਚ ਅਰਥਚਾਰੇ ਦੇ ਸਾਰੇ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਿਆ ਗਿਆ ਹੈ ਅਤੇ ਅਰਥਚਾਰੇ ਦੇ ਮਹੱਤਵਪੂਰਨ ਖੇਤਰਾਂ ਜਿਵੇਂ ਕਿ ਖੇਤੀਬਾੜੀ, ਬੁਨਿਆਦੀ , ਢਾਂਚਾ, ਸਿਹਤ ਸੰਭਾਲ, ਸਿੱਖਿਆ ਅਤੇ ਰੱਖਿਆ ਦੇ ਖੇਤਰਾਂ ਵਿਚ ਸਰਕਾਰੀ ਖਰਚਾ ਵਧਿਆ ਹੈ। ਉਨ੍ਹਾਂ ਨੇ ਅੱਗੇ ਕਿਹਾ, 'ਸਾਡਾ ਮੰਨਣਾ ਹੈ ਕਿ ਜਨਤਕ ਖੇਤਰ ਦੇ ਕੰਮਾਂ ਦੀ ਵਿਨਿਵੇਸ਼ ਦੇ ਨਾਲ ਨਾਲ ਬੀਮੇ ਵਰਗੇ ਸੈਕਟਰ ਖੋਲ੍ਹਣੇ ਅਤੇ ਕਾਰਪੋਰੇਟ ਬਾਂਡ ਮਾਰਕੀਟ ਲਈ ਸੰਸਥਾਗਤ ਢਾਂਚਾ ਸਥਾਪਤ ਕਰਨ ਨਾਲ ਅਰਥਚਾਰੇ ਨੂੰ ਬਹੁਤ ਫਾਇਦਾ ਹੋਏਗਾ।'

ਉਨ੍ਹਾਂ ਨੇ ਕਿਹਾ ਕਿ USISPF ਨੂੰ ਵਿਸ਼ਵਾਸ ਹੈ ਕਿ ਗਲੋਬਲ ਨਿਵੇਸ਼ਕ ਭਾਈਚਾਰਾ ਅਗਲੇ 12-24 ਮਹੀਨਿਆਂ ਵਿਚ ਭਾਰਤ ਦੀ ਵਿਕਾਸ ਦਰ ਦਾ ਭਾਈਵਾਲ ਬਣੇਗਾ। ਬੋਸਟਨ ਸਥਿਤ ਇੰਡੀਆ-ਕੇਂਦ੍ਰਿਤ ਚੈਂਬਰ ਆਫ ਕਾਮਰਸ ਨੇ ਕਿਹਾ ਕਿ ਆਮ ਬਜਟ ਵਿਚ ਸਿਹਤ ਸੰਭਾਲ 'ਤੇ ਵੱਧ ਰਹੇ ਖਰਚੇ ਨਾਲ ਭਾਰਤ ਇਕ ਸਿਹਤਮੰਦ ਦੇਸ਼ ਵੱਲ ਵਧੇਗਾ ਅਤੇ ਬੁਨਿਆਦੀ ਢਾਂਚੇ 'ਤੇ ਜ਼ੋਰ ਦੇਣ ਨਾਲ ਵਿਕਾਸ ਅਤੇ ਰੁਜ਼ਗਾਰ ਪੈਦਾ ਕਰੇਗਾ। ਯੂ.ਐਸ.ਡੀ. ਇੰਡੀਆ ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਕਰੁਣ ਰਿਸ਼ੀ ਨੇ ਕਿਹਾ ਕਿ ਵਿੱਤ ਮੰਤਰੀ ਨੇ ਕੋਵਿਡ -19 ਮਹਾਂਮਾਰੀ ਦੇ ਪ੍ਰਕੋਪ ਦੇ ਦੌਰਾਨ ਵਿਕਾਸ ਦਰ ਕੇਂਦਰਤ ਬਜਟ ਪੇਸ਼ ਕਰਨ ਵਿਚ ਕਮਾਲ ਦਾ ਕੰਮ ਕੀਤਾ ਅਤੇ ਇਹ ਇੱਕ ਪਾਰਦਰਸ਼ੀ ਬਜਟ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News