ਸੋਨਾ ਤੇ ਡਾਇਮੰਡ ਹੋਵੇਗਾ ਸਸਤਾ, ਸਰਕਾਰ ਦੇ ਸਕਦੀ ਹੈ ਇਹ ਵੱਡਾ ਤੋਹਫ਼ਾ

11/26/2020 10:20:59 PM

ਨਵੀਂ ਦਿੱਲੀ— ਸਰਕਾਰ ਸੋਨੇ 'ਤੇ ਦਰਾਮਦ ਡਿਊਟੀ ਘਟਾ ਸਕਦੀ ਹੈ। ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਵੀਰਵਾਰ ਨੂੰ ਕਿਹਾ ਕਿ ਰਤਨ ਤੇ ਗਹਿਣਾ ਉਦਯੋਗ ਵੱਲੋਂ ਡਿਊਟੀਜ਼ ਤੇ ਟੈਕਸਾਂ ਨੂੰ ਲੈ ਕੇ ਦਿੱਤੇ ਸੁਝਾਵਾਂ 'ਤੇ ਵਿੱਤ ਮੰਤਰਾਲਾ ਵਿਚਾਰ ਕਰ ਰਿਹਾ ਹੈ।

 

ਰਤਨ ਤੇ ਗਹਿਣਿਆਂ ਦੀ ਬਰਾਮਦ ਪ੍ਰਮੋਸ਼ਨ ਕੌਂਸਲ ਨੇ ਸੋਨੇ 'ਤੇ ਦਰਾਮਦ ਡਿਊਟੀ 12.5 ਫ਼ੀਸਦੀ ਤੋਂ ਘਟਾ ਕੇ 4.5 ਫ਼ੀਸਦੀ ਕਰਨ ਅਤੇ ਹੀਰੇ 'ਤੇ 7.5 ਫ਼ੀਸਦੀ ਤੋਂ ਘਟਾ ਕੇ 2.5 ਫ਼ੀਸਦੀ ਕਰਨ ਦੀ ਮੰਗ ਕੀਤੀ ਹੈ।

 

ਇਹ ਵੀ ਪੜ੍ਹੋ- ਹੁਣ ਦਸੰਬਰ ਤੋਂ ਵਾਸ਼ਿੰਗ ਮਸ਼ੀਨ, ਫਰਿੱਜ, TV ਖ਼ਰੀਦਣਾ ਹੋ ਜਾਏਗਾ ਮਹਿੰਗਾ

ਸੀ. ਆਈ. ਆਈ. ਦੀ ਜੈਮਸ ਤੇ ਜਿਊਲਰ ਦੀ ਕਾਨਫਰੰਸ ਨੂੰ ਸੰਬਧੋਨ ਕਰਦੇ ਹੋਏ ਚੇਅਰਮੈਨ ਕੋਲਿਨ ਸ਼ਾਹ ਨੇ ਕਿਹਾ ਕਿ ਦੇਸ਼ 'ਚ ਦਰਾਮਦ ਡਿਊਟੀ ਦਾ ਢਾਂਚਾ ਬਹੁਤ ਉੱਚਾ ਹੈ। ਇਸ 'ਤੇ ਗੋਇਲ ਨੇ ਕਿਹਾ, ''ਡਿਊਟੀ ਨੂੰ ਲੈ ਕੇ ਤੁਹਾਡੇ ਸੁਝਾਵਾਂ 'ਤੇ ਵਿੱਤ ਮੰਤਰਾਲਾ ਵਿਚਾਰ ਕਰ ਰਿਹਾ ਹੈ।''

ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ 350 ਰੁਪਏ ਕਿਲੋ ਹੋਈ ਲਾਲ ਮਿਰਚ, ਮਸਾਲੇ ਹੋਣਗੇ ਮਹਿੰਗੇ!

ਮੰਤਰੀ ਨੇ ਕਿਹਾ ਕਿ ਖ਼ਾਸ ਤੌਰ 'ਤੇ ਬਰਾਮਦ ਨੂੰ ਲੈ ਕੇ, ਜਦੋਂ ਮਾਲ ਬਰਾਮਦ ਕੀਤਾ ਜਾਂਦਾ ਹੈ ਤਾਂ ਕਸਟਮਸ ਸਟੇਸ਼ਨ 'ਤੇ ਟੈਕਸਾਂ ਦੀ ਵਾਪਸੀ ਬਾਰੇ ਵਿਚਾਰ ਕੀਤਾ ਜਾਵੇਗਾ। ਗੋਇਲ ਨੇ ਕਿਹਾ ਕਿ ਇਹ ਖੇਤਰ ਅਮਰੀਕਾ, ਯੂ. ਏ. ਈ., ਰੂਸ, ਸਿੰਗਾਪੁਰ ਅਤੇ ਹਾਂਗਕਾਂਗ ਦੇ ਬਾਜ਼ਾਰਾਂ 'ਚ ਦਾਖ਼ਲ ਹੋਣ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ 'ਚ ਬਹੁਤ ਸਾਰੇ ਐੱਮ. ਐੱਸ. ਐੱਮ. ਈ. ਹਨ। ਸਾਨੂੰ ਸਭ ਨੂੰ ਇਸ ਖੇਤਰ ਦੀ ਬਿਹਤਰੀ ਲਈ ਮਿਲ ਕੇ ਚੱਲਣ ਦੀ ਜ਼ਰੂਰਤ ਹੈ। ਮੰਤਰੀ ਨੇ ਕਿਹਾ ਕਿ ਦੇਸ਼ ਦੀ ਜੀ. ਡੀ. ਪੀ. 'ਚ ਇਸ ਖੇਤਰ ਦਾ ਯੋਗਦਾਨ 7.5 ਫ਼ੀਸਦੀ ਹੈ ਅਤੇ ਦੇਸ਼ ਦੀ ਬਰਾਮਦ 14 ਫ਼ੀਸਦੀ ਹੈ ਅਤੇ 50 ਲੱਖ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ।


Sanjeev

Content Editor

Related News