ਅਕਤੂਬਰ ’ਚ ਰਤਨ ਅਤੇ ਗਹਿਣਾ ਬਰਾਮਦ 9.18 ਫੀਸਦੀ ਵਧੀ : GJEPC

Saturday, Nov 16, 2024 - 02:50 PM (IST)

ਮੁੰਬਈ (ਭਾਸ਼ਾ) - ਅਕਤੂਬਰ ’ਚ ਭਾਰਤ ਦੀ ਰਤਨ ਅਤੇ ਗਹਿਣਾ ਬਰਾਮਦ 9.18 ਫੀਸਦੀ ਵਧ ਕੇ 299.80 ਕਰੋੜ ਡਾਲਰ (ਲੱਗਭਗ 25,194.41 ਕਰੋੜ ਰੁਪਏ) ਰਹੀ। ਪਿਛਲੇ ਸਾਲ ਅਕਤੂਬਰ ’ਚ ਇਹ 274.61 ਕਰੋੜ ਡਾਲਰ (22,857.16 ਕਰੋੜ ਰੁਪਏ) ਸੀ।

ਇਹ ਵੀ ਪੜ੍ਹੋ :      50 ਰੁਪਏ ਦਾ ਨੋਟ ਤੁਹਾਨੂੰ ਬਣਾ ਸਕਦਾ ਹੈ ਕਰੋੜਪਤੀ, ਜਾਣੋ ਕਿਵੇਂ

ਤਰਾਸ਼ੇ ਅਤੇ ਪਾਲਿਸ਼ ਕੀਤੇ ਹੀਰੇ ਦੀ ਵਧੀ ਹੋਈ ਮੰਗ ਕਾਰਨ ਬਰਾਮਦ ’ਚ ਇਹ ਵਾਧਾ ਹੋਇਆ। ਇਸ ਮਿਆਦ ’ਚ ਤਰਾਸ਼ੇ ਹੀਰਿਆਂ ਦੀ ਬਰਾਮਦ 11.32 ਫੀਸਦੀ ਵਧ ਕੇ 140.36 ਕਰੋੜ ਡਾਲਰ (11,795.83 ਕਰੋੜ ਰੁਪਏ) ਰਹੀ। ਸੋਨੇ ਦੇ ਗਹਿਣੇ ਦੀ ਬਰਾਮਦ 8.8 ਫੀਸਦੀ ਵਧ ਕੇ 112.45 ਕਰੋੜ ਡਾਲਰ (9,449.37 ਕਰੋੜ ਰੁਪਏ) ਹੋ ਗਈ, ਜਦੋਂਕਿ ਪ੍ਰਯੋਗਸ਼ਾਲਾ ’ਚ ਵਿਕਸਿਤ ਹੀਰਿਆਂ ਦੀ ਬਰਾਮਦ 1.27 ਫੀਸਦੀ ਵਧ ਕੇ 13.81 ਕਰੋੜ ਡਾਲਰ (1,160.70 ਕਰੋੜ ਰੁਪਏ) ਹੋਈ।

ਇਹ ਵੀ ਪੜ੍ਹੋ :      BSNL ਦਾ ਸਸਤਾ ਰੀਚਾਰਜ Jio ਅਤੇ Airtel ਨੂੰ ਦੇਵੇਗਾ ਟੱਕਰ, 52 ਦਿਨਾਂ ਦੀ ਅਨਲਿਮਟਿਡ ਕਾਲਿੰਗ ਤੇ 1GB ਰੋਜ਼ਾਨਾ ਡਾਟਾ

ਰਤਨ ਅਤੇ ਗਹਿਣਾ ਬਰਾਮਦ ਸੰਵਰਧਨ ਪ੍ਰੀਸ਼ਦ (ਜੀ. ਜੇ. ਈ. ਪੀ. ਸੀ.) ਨੇ ਉਕਤ ਜਾਣਕਾਰੀ ਦਿੰਦੇ ਹੋਏ ਉਮੀਦ ਜਤਾਈ ਕਿ ਪੱਛਮੀ ਦੇਸ਼ਾਂ ’ਚ ਛੁੱਟੀਆਂ ਦੇ ਮੌਸਮ ਕਾਰਨ ਰਤਨ ਅਤੇ ਗਹਿਣਿਆਂ ਦੀ ਮੰਗ ਹੋਰ ਵਧੇਗੀ।

ਇਹ ਵੀ ਪੜ੍ਹੋ :     ਕੌਚਿੰਗ ਸੰਸਥਾਵਾਂ ਨਹੀਂ ਕਰ ਪਾਉਣਗੀਆਂ ਵੱਡੇ ਦਾਅਵੇ, ਸਰਕਾਰ ਨੇ ਜਾਰੀ ਕੀਤੇ ਸਖ਼ਤ ਨਿਰਦੇਸ਼
ਇਹ ਵੀ ਪੜ੍ਹੋ :      7 ਦਿਨਾਂ 'ਚ 4700 ਰੁਪਏ ਸਸਤਾ ਹੋ ਗਿਆ ਸੋਨਾ, ਜਾਣੋ ਸੋਨੇ-ਚਾਂਦੀ ਦੀਆਂ ਕੀਮਤਾਂ ਬਾਰੇ ਕੀ ਹੈ ਮਾਹਰਾਂ ਦੀ ਰਾਏ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News