ਬੀਤੇ ਵਿੱਤੀ ਸਾਲ ’ਚ ਚਾਲੂ ਖਾਤੇ ਦਾ ਘਾਟਾ GDP ਦਾ 1.2 ਫੀਸਦੀ ’ਤੇ
Thursday, Jun 23, 2022 - 11:27 AM (IST)
ਮੁੰਬਈ–ਦੇਸ਼ ਦਾ ਚਾਲੂ ਖਾਤੇ ਦਾ ਘਾਟਾ (ਕੈਡ) ਵਿੱਤੀ ਸਾਲ 2021-22 ’ਚ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 1.2 ਫੀਸਦੀ ਰਿਹਾ ਜਦ ਕਿ ਵਿੱਤੀ ਸਾਲ 2020-2 ’ਚ 0.9 ਫੀਸਦੀ ਸਰਪਲੱਸ ਦੀ ਸਥਿਤੀ ਸੀ। ਮੁੱਖ ਤੌਰ ’ਤੇ ਵਪਾਰ ਘਾਟਾ ਵਧਣ ਨਾਲ ਕੈਡ ਵਧਿਆ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਆਰ. ਬੀ. ਆਈ. ਮੁਤਾਬਕ ਚਾਲੂ ਖਾਤੇ ਦਾ ਘਾਟਾ ਵਿੱਤੀ ਸਾਲ 2021-22 ਦੀ ਮਾਰਚ ਤਿਮਾਹੀ ’ਚ 13.4 ਅਰਬ ਡਾਲਰ ਯਾਨੀ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 1.5 ਫੀਸਦੀ ਰਿਹਾ ਜੋ ਇਸ ਤੋਂ ਪਹਿਲਾਂ ਦਸੰਬਰ ਤਿਮਾਹੀ ’ਚ 22.2 ਅਰਬ ਡਾਲਰ ਯਾਨੀ ਜੀ. ਡੀ. ਪੀ. ਦਾ 2.6 ਫੀਸਦੀ ਸੀ।