ਗਲੋਬਲ ਹਾਲਾਤਾਂ ਕਾਰਣ GDP ਵਿਕਾਸ ਦੀ ਰਫ਼ਤਾਰ ’ਚ ਆਏਗੀ ਸੁਸਤੀ, ਭਾਰਤ ਵਧੇਰੇ ਜੁਝਾਰੂ : ਦੀਪਕ ਪਾਰੇਖ
Sunday, Apr 09, 2023 - 10:37 AM (IST)
ਮੁੰਬਈ- ਨਿੱਜੀ ਖੇਤਰ ਦੇ ਰਿਹਾਇਸ਼ੀ ਕਰਜ਼ਦਾਤਾ ਐੱਚ. ਡੀ. ਐੱਫ. ਸੀ. ਦੇ ਚੇਅਰਮੈਨ ਦੀਪਕ ਪਾਰੇਖ ਨੇ ਕਿਹਾ ਕਿ ਗਲੋਬਲ ਹਾਲਾਤਾਂ ਕਾਰਣ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਸੁਸਤ ਪੈਣ ਦਾ ਖਦਸ਼ਾ ਹੋਣ ਦੇ ਬਾਵਜੂਦ ਦੇਸ਼ ਦੂਜੀਆਂ ਵੱਡੀਆਂ ਅਰਥਵਿਵਸਥਾਵਾਂ ਦੀ ਤੁਲਣਾ ’ਚ ਕਿਤੇ ਵੱਧ ਜੁਝਾਰੂ ਹੈ। ਪਾਰੇਖ ਨੇ ਐੱਸ. ਪੀ. ਜੇ. ਆਈ. ਐੱਮ. ਆਰ. ਦੇ ‘ਸੈਂਟਰ ਫਾਰ ਫੈਮਿਲੀ ਬਿਜ਼ਨੈੱਸ ਐਂਡ ਉੱਦਮਤਾ’ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਗਲੋਬਲ ਝਟਕਿਆਂ ਦੇ ਅਸਰ ਤੋਂ ਮੁਕਤ ਨਹੀਂ ਹੈ ਪਰ ਦੂਜੀਆਂ ਵੱਡੀਆਂ ਅਰਥਵਿਵਸਥਾਵਾਂ ਦੀ ਤੁਲਣਾ ’ਚ ਇਸ ਨੇ ਕਿਤੇ ਵੱਧ ਜੁਝਾਰੂਪਨ ਦਿਖਾਇਆ ਹੈ।
ਇਹ ਵੀ ਪੜ੍ਹੋ- ਚੰਗੀ ਖ਼ਬਰ : ਦੇਸ਼ 'ਚ ਪਹਿਲੀ ਵਾਰ ਪਾਣੀ ਅੰਦਰ ਚੱਲੇਗੀ ਟਰੇਨ, ਕੋਲਕਾਤਾ 'ਚ 9 ਅਪ੍ਰੈਲ ਨੂੰ ਹੋਵੇਗਾ ਟਰਾਇਲ
ਉਨ੍ਹਾਂ ਨੇ ਕਿਹਾ ਕਿ ਗਲੋਬਲ ਮੁਸੀਬਤਾਂ ਕਾਰਣ ਨਿਸ਼ਚਿਤ ਤੌਰ ’ਤੇ ਭਾਰਤ ਦੇ ਕੁੱਲ ਆਰਥਿਕ ਉਤਪਾਦ (ਜੀ. ਡੀ. ਪੀ.) ਦੀ ਵਾਧਾ ਦਰ ਸੁਸਤ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਿਆਸੀ ਸਥਿਰਤਾ, ਟੀਕਾ ਸੁਰੱਖਿਆ, ਖੁਰਾਕ ਸੁਰੱਖਿਆ, ਘਰੇਲੂ ਖਪਤ ’ਤੇ ਆਧਾਰਿਤ ਮਜ਼ਬੂਤ ਅਰਥਵਿਵਸਥਾ, ਡਿਜੀਟਲੀਕਰਣ ਲਈ ਉਠਾਏ ਗਏ ਕਦਮ ਅਤੇ ਵਿੱਤੀ ਖੇਤਰ ਲਈ ਇਕ ਮਜ਼ਬੂਤ ਰੈਗੂਲੇਟਰੀ ਪ੍ਰਣਾਲੀ ਦੇ ਰੂਪ ’ਚ ਭਾਰਤ ਕੋਲ ਲੋੜੀਂਦੀਆਂ ਅਨੁਕੂਲਤਾਵਾਂ ਹਨ।
ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 32.9 ਕਰੋੜ ਡਾਲਰ ਘਟਿਆ
ਪਾਰੇਖ ਨੇ ਕਿਹਾ ਕਿ ਦੇਸ਼ ’ਚ ਸਟਾਰਟਅਪ ਲਈ ਮਦਦਗਾਰ ਵਾਤਾਵਰਣ ਹੋਣ ਨਾਲ ਭਾਰਤ ’ਚ ਉੱਦਮਿਤਾ ’ਚ ਜ਼ਬਰਦਸਤ ਵਾਧਾ ਹੋਇਆ ਹੈ ਅਤੇ ਅੱਜ ਦੇ ਸਮੇਂ ’ਚ ਭਾਰਤ ਸਟਾਰਟਅਪ ਦੀ ਗਿਣਤੀ ਦੇ ਮਾਮਲੇ ’ਚ ਅਮਰੀਕਾ ਅਤੇ ਚੀਨ ਤੋਂ ਬਾਅਦ ਤੀਜੇ ਸਥਾਨ ’ਤੇ ਪੁੱਜ ਗਿਆ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।