ਟ੍ਰੈਕ 'ਤੇ ਆਈ ਇਕੋਨਾਮੀ, ਦੂਜੀ ਤਿਮਾਹੀ 'ਚ 8.4% ਪਹੁੰਚੀ GDP ਗ੍ਰੋਥ ਰੇਟ

11/30/2021 7:45:37 PM

ਨਵੀਂ ਦਿੱਲੀ - ਕੋਰੋਨਾ ਕਾਰਨ ਲਾਕਡਾਊਨ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਅਰਥਵਿਵਸਥਾ ਹੁਣ ਪਟੜੀ 'ਤੇ ਪਰਤ ਆਈ ਹੈ ਕਿਉਂਕਿ ਚਾਲੂ ਵਿੱਤ ਸਾਲ ਦੀ ਦੂਜੀ ਤਿਮਾਹੀ ਵਿੱਚ ਦੇਸ਼ ਦਾ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) 8.4 ਫ਼ੀਸਦੀ ਦੀ ਰਫ਼ਤਾਰ ਨਾਲ ਵਧਿਆ ਹੈ, ਜਦੋਂ ਕਿ ਪਿਛਲੇ ਵਿੱਤ ਸਾਲ ਦੀ ਸਮਾਨ ਮਿਆਦ ਵਿੱਚ ਇਸ ਵਿੱਚ 7.4 ਫ਼ੀਸਦੀ ਦਾ ਸੰਕੁਚਨ ਆਇਆ ਸੀ। ਕੇਂਦਰੀ ਸਟੈਟਿਸਟਿਕਸ ਆਫਿਸ (ਸੀ.ਐੱਸ.ਓ.) ਦੁਆਰਾ ਅੱਜ ਜਾਰੀ ਅੰਕੜਿਆਂ ਅਨੁਸਾਰ ਚਾਲੂ ਵਿੱਤ ਸਾਲ ਵਿੱਚ ਸਤੰਬਰ ਵਿੱਚ ਖ਼ਤਮ ਤਿਮਾਹੀ ਵਿੱਚ ਸਾਲ 2011-12 ਦੇ ਮੁੱਲ 'ਤੇ ਆਧਾਰਿਤ ਜੀ.ਡੀ.ਪੀ. 35.73 ਲੱਖ ਕਰੋੜ ਰੁਪਏ ਰਿਹਾ ਹੈ ਜੋ ਪਿਛਲੇ ਵਿੱਤ ਸਾਲ ਦੀ ਸਮਾਨ ਮਿਆਦ ਦੇ 32.97 ਲੱਖ ਕਰੋੜ ਰੁਪਏ ਦੀ ਤੁਲਨਾ ਵਿੱਚ 8.4 ਫ਼ੀਸਦੀ ਜ਼ਿਆਦਾ ਹੈ। ਸਤੰਬਰ 2021 ਵਿੱਚ ਖ਼ਤਮ ਤਿਮਾਹੀ ਵਿੱਚ ਇਸ ਵਿੱਚ 7.4 ਫ਼ੀਸਦੀ ਦਾ ਸੰਕੁਚਨ ਆਇਆ ਸੀ। 

ਅੰਕੜਿਆਂ ਦੇ ਅਨੁਸਾਰ ਚਾਲੂ ਵਿੱਤ ਸਾਲ ਵਿੱਚ ਪਹਿਲੀ ਛਿਮਾਹੀ ਵਿੱਚ ਜੀ.ਡੀ.ਪੀ. 68.11 ਲੱਖ ਕਰੋੜ ਰੁਪਏ ਰਿਹਾ ਹੈ ਜੋ ਪਿਛਲੇ ਵਿੱਤ ਸਾਲ ਦੀ ਸਮਾਨ ਮਿਆਦ ਦੇ 59.92 ਲੱਖ ਕਰੋੜ ਰੁਪਏ ਦੀ ਤੁਲਨਾ ਵਿੱਚ 13.7 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਵਿੱਤ ਸਾਲ ਦੀ ਸਮਾਨ ਮਿਆਦ ਵਿੱਚ ਇਸ ਵਿੱਚ 15.9 ਫ਼ੀਸਦੀ ਦਾ ਸੰਕੁਚਨ ਆਇਆ ਸੀ। ਕੋਰੋਨਾ ਦੀ ਦੂਜੀ ਲਹਿਰ ਕਾਰਨ ਜ਼ਿਆਦਾਤਰ ਸੰਗਠਨਾਂ ਅਤੇ ਆਲੋਚਕਾਂ ਨੇ ਦੂਜੀ ਤਿਮਾਹੀ ਵਿੱਚ ਆਰਥਿਕ ਵਿਕਾਸ ਦਰ ਦੇ ਅੱਠ ਫੀਸਦੀ ਦੇ ਆਸਪਾਸ ਹੀ ਰਹਿਣ ਦਾ ਅਨੁਮਾਨ ਲਗਾਇਆ ਸੀ ਪਰ ਇਹ ਉਨ੍ਹਾਂ ਦੀ ਉਮੀਦ ਤੋਂ ਬਿਹਤਰ ਰਿਹਾ ਹੈ। ਸੀ.ਐੱਸ.ਓ. ਦੇ ਅਨੁਸਾਰ ਚਾਲੂ ਵਿੱਤ ਸਾਲ ਦੀ ਪਹਿਲੀ ਤਿਮਾਹੀ ਵਿੱਚ ਕੁੱਲ ਮੁੱਲ ਜੋੜ (ਜੀ.ਵੀ.ਏ.) 32.89 ਲੱਖ ਕਰੋੜ ਰੁਪਏ ਰਿਹਾ ਹੈ ਜੋ ਪਿਛਲੇ ਵਿੱਤ ਸਾਲ ਦੀ ਸਮਾਨ ਮਿਆਦ ਦੇ 30.32 ਲੱਖ ਕਰੋੜ ਰੁਪਏ ਦੀ ਤੁਲਨਾ ਵਿੱਚ 8.5 ਫ਼ੀਸਦੀ ਦਾ ਵਾਧੇ ਨੂੰ ਦਰਸ਼ਾਉਂਦਾ ਹੈ। ਮੌਜੂਦਾ ਮੁੱਲ 'ਤੇ ਜੀ.ਡੀ.ਪੀ. ਵਾਧਾ ਦਰ 17.5 ਫ਼ੀਸਦੀ ਹੈ ਅਤੇ ਮੌਜੂਦਾ ਮੁੱਲ 'ਤੇ ਜੀ.ਵੀ.ਏ. ਵਾਧਾ ਦਰ 16.8 ਫ਼ੀਸਦੀ ਹੈ। ਮੌਜੂਦਾ ਮੁੱਲ 'ਤੇ ਪਹਿਲੀ ਛਿਮਾਹੀ ਵਿੱਚ ਜੀ.ਡੀ.ਪੀ. ਵਾਧਾ ਦਰ 23.9 ਫ਼ੀਸਦੀ ਰਹੀ ਹੈ ਜਦੋਂ ਕਿ ਪਿਛਲੇ ਵਿੱਤ ਸਾਲ ਦੀ ਸਮਾਨ ਮਿਆਦ ਵਿੱਚ ਇਸ ਵਿੱਚ 13.4 ਫ਼ੀਸਦੀ ਦੀ ਗਿਰਾਵਟ ਆਈ ਸੀ। 


Inder Prajapati

Content Editor

Related News