ਘਟ ਰਹੀ GDP, ਘੱਟ ਹੋ ਰਹੀ ਤਨਖ਼ਾਹ ਅਤੇ ਵਧ ਰਿਹੈ ਕੰਪਨੀਆਂ ਦਾ ਮੁਨਾਫ਼ਾ

Saturday, Dec 12, 2020 - 05:02 PM (IST)

ਘਟ ਰਹੀ GDP, ਘੱਟ ਹੋ ਰਹੀ ਤਨਖ਼ਾਹ ਅਤੇ ਵਧ ਰਿਹੈ ਕੰਪਨੀਆਂ ਦਾ ਮੁਨਾਫ਼ਾ

ਮੁੰਬਈ : ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) 'ਚ ਕਮੀ ਆਉਣ ਦੇ ਬਾਵਜੂਦ ਸਤੰਬਰ ਤਿਮਾਹੀ 'ਚ ਕੰਪਨੀਆਂ ਦੇ ਮੁਨਾਫੇ 'ਚ 25 ਫ਼ੀਸਦੀ ਦੇ ਜ਼ੋਰਦਾਰ ਵਾਧੇ ਦੇ ਪਿੱਛੇ ਦਾ ਕਾਰਣ ਤਨਖ਼ਾਹ 'ਚ ਕਮੀ ਆਉਣਾ ਹੈ। ਇਸ ਨਾਲ ਭਾਰਤ 'ਚ ਅਸਮਾਨਤਾ ਵਧੇਗੀ। ਮਸ਼ਹੂਰ ਅਰਥਸ਼ਾਸਤਰੀ ਨੌਰੀਏਲ ਰੋਬਿਨੀ ਨੇ ਇਹ ਗੱਲ ਕਹੀ।

ਨਿਊਯਾਰਕ ਦੇ ਸਟਰਨ ਸਕੂਲ ਆਫ ਬਿਜਨੈੱਸ 'ਚ ਅਰਥਸ਼ਾਸਤਰ ਦੇ ਪ੍ਰੋਫੈਸਰ ਰੋਬਿਨੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਵਧਦੀ ਅਸਮਾਨਤਾ ਰਾਜਨੀਤਿਕ ਅਤੇ ਸਮਾਜਿਕ ਰੂਪ ਨਾਲ ਖਤਰਨਾਕ ਹੈ ਕਿਉਂਕਿ ਇਸ ਨਾਲ ਅਰਥਵਿਵਸਥਾ 'ਚ ਸਿਰਫ਼ ਕੁਝ ਹੀ ਲੋਕਾਂ ਨੂੰ ਫ਼ਾਇਦਾ ਹੋਵੇਗਾ। ਰੋਬਿਨੀ ਨੇ ਕਿਹਾ ਕਿ ਸਤੰਬਰ ਤਿਮਾਹੀ 'ਚ ਸੂਚੀਬੱਧ ਕੰਪਨੀਆਂ ਦੀ ਆਮਦਨ 'ਚ 25 ਫ਼ੀਸਦੀ ਵਾਧਾ ਹੋਇਆ ਹੈ। ਇਸ ਦਾ ਅਰਥ ਹੈ ਕਿ ਤਨਖ਼ਾਹ ਅਤੇ ਆਮਦਨ ਜੇ ਪੂਰੀ ਤਰ੍ਹਾਂ ਚੂਰ ਨਹੀਂ ਹੋਏ ਹਨ ਤਾਂ ਇਨ੍ਹਾਂ 'ਚ ਕਮੀ ਆਈ ਹੈ। ਇਸ ਨੂੰ ਦਬਾਇਆ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਹਿੰਗਾਈ ਨੇ ਰਿਜ਼ਰਵ ਬੈਂਕ ਦੇ ਹੱਥ ਬੰਨ੍ਹ ਦਿੱਤੇ ਹਨ। ਉਨ੍ਹਾਂ ਨੇ ਪ੍ਰਭਾਵਿਤਾਂ ਦੀ ਮਦਦ ਲਈ ਵਿੱਤੀ ਨੀਤੀ ਦੇ ਮੋਰਚੇ 'ਤੇ ਮਜ਼ਬੂਤ ਕਦਮ ਉਠਾਏ ਜਾਣ ਦੀ ਵਕਾਲਤ ਕੀਤੀ।

ਇਹ ਵੀ ਪੜ੍ਹੋ: ਸਾਵਧਾਨ, ਇਸ ਤਾਰੀਖ਼ ਤੋਂ ਪਹਿਲਾਂ ਕਰ ਲਓ PAN ਨੂੰ Aadhaar ਨਾਲ ਲਿੰਕ, ਨਹੀਂ ਤਾਂ ਲੱਗੇਗਾ ਭਾਰੀ ਜੁਰਮਾਨਾ

ਜ਼ਿਕਰਯੋਗ ਹੈ ਕਿ ਮਹਿੰਗਾਈ ਨੂੰ 2 ਫ਼ੀਸਦੀ ਘੱਟ-ਵੱਧ ਦੇ ਨਾਲ 4 ਫ਼ੀਸਦੀ 'ਤੇ ਕੰਟਰੋਲ ਕਰਨ ਦਾ ਟੀਚਾ ਦਿੱਤਾ ਗਿਆ ਹੈ। ਮੌਜੂਦਾ ਸਮੇਂ 'ਚ ਮਹਿੰਗਾਈ ਦਰ 6 ਫ਼ੀਸਦੀ ਤੋਂ ਵੱਧ ਹੈ। ਅਜਿਹੀ ਸਥਿਤੀ 'ਚ ਰਿਜ਼ਰਵ ਬੈਂਕ ਪਿਛਲੀਆਂ ਤਿੰਨ ਮੁਦਰਾ ਸਮੀਖਿਆ ਨਾਲ ਨੀਤੀਗਤ ਦਰਾਂ ਨੂੰ ਸਥਿਰ ਰੱਖਣ 'ਤੇ ਮਜ਼ਬੂਰ ਹੈ। ਮਹਿੰਗਾਈ ਨਰਮ ਹੋਣ 'ਤੇ ਰਿਜ਼ਰਵ ਬੈਂਕ ਦਰਾਂ ਘਟਾ ਸਕਦਾ ਸੀ, ਜਿਸ ਨਾਲ ਕਰਜ਼ਾ ਸਸਤਾ ਹੁੰਦਾ ਅਤੇ ਮੰਗ ਵਧਦੀ।

ਚੀਨ 'ਤੇ ਨਿਰਭਰਤਾ ਘਟਾਉਣ ਦਾ ਦਿੱਤਾ ਸੁਝਾਅ
ਰੋਬਿਨੀ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਮੌਜੂਦਾ ਸਥਿਤੀ 'ਚ ਆਰਥਿਕ ਵਾਧੇ ਨੂੰ ਬੜ੍ਹਾਵਾ ਦੇਣ ਲਈ ਭਾਰਤ ਨੂੰ ਢਾਂਚਾਗਤ ਖੇਤਰ 'ਚ ਖਰਚ ਵਧਾਉਣਾ ਚਾਹੀਦਾ ਹੈ ਪਰ ਉਸ ਨੂੰ ਬੈਂਕਾਂ ਤੋਂ ਇਸ ਦੀ ਫੰਡਿੰਗ 'ਤੇ ਨਿਰਭਰਤਾ ਨੂੰ ਘੱਟ ਕਰਨਾ ਚਾਹੀਦਾ ਹੈ, ਜਿਵੇਂ ਕਿ ਉਸ ਨੇ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਸਾਮਾਨ ਮੰਗਣ ਲਈ ਨਵੇਂ ਹਿੱਸੇਦਾਰਾਂ ਦੀ ਭਾਲ ਕਰਨੀ ਚਾਹੀਦੀ ਹੈ। ਅਜਿਹਾ ਚੀਨ 'ਤੇ ਉਸ ਦੀ ਨਿਰਭਰਤਾ ਨੂੰ ਘੱਟ ਕਰਨ ਲਈ ਜ਼ਰੂਰੀ ਹੈ।

ਇਹ ਵੀ ਪੜ੍ਹੋ: ਕ੍ਰਿਕਟਰ ਯੁਵਰਾਜ ਸਿੰਘ ਨਹੀਂ ਮਨਾਉਣਗੇ ਆਪਣਾ ਜਨਮਦਿਨ, ਕਿਸਾਨਾਂ ਦੇ ਸਮਰਥਨ 'ਚ ਆਖ਼ੀ ਇਹ ਗੱਲ


author

cherry

Content Editor

Related News