ਗੌਤਮ ਅਡਾਨੀ ਦੀ ਜਾਇਦਾਦ 'ਚ 12.3 ਅਰਬ ਡਾਲਰ ਦਾ ਵਾਧਾ, ਜਾਣੋ ਮੁਕੇਸ਼ ਅੰਬਾਨੀ ਤੋਂ ਕਿੰਨੇ ਦੂਰ

12/06/2023 7:02:02 PM

ਬਿਜ਼ਨੈੱਸ ਡੈਸਕ : ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਤੇਜ਼ੀ ਨਾਲ ਹੋਏ ਵਾਧੇ ਦੇ ਮੱਦੇਨਜ਼ਰ ਗੌਤਮ ਅਡਾਨੀ ਦੀ ਕੁੱਲ ਜਾਇਦਾਦ 'ਚ ਕਾਫ਼ੀ ਵਾਧਾ ਹੋਇਆ ਹੈ। ਉਹ ਦੁਨੀਆ ਦੇ ਅਰਬਪਤੀਆਂ ਦੀ ਇਕ ਦਿਨ ਦੀ ਕਮਾਈ 'ਚ ਪਹਿਲੇ ਨੰਬਰ 'ਤੇ ਹਨ। ਉਹਨਾਂ ਨੇ ਮੰਗਲਵਾਰ ਨੂੰ ਆਪਣੀ ਦੌਲਤ ਵਿੱਚ 12.3 ਅਰਬ ਡਾਲਰ ਜੋੜੇ ਹਨ। ਇਸ ਛਾਲ ਤੋਂ ਬਾਅਦ ਹੁਣ ਉਹ ਬਲੂਮਬਰਗ ਬਿਲੀਨੇਅਰਜ਼ ਇੰਡੈਕਸ 'ਚ 15ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਉਸ ਕੋਲ ਹੁਣ 82.5 ਅਰਬ ਡਾਲਰ ਦੀ ਕੁੱਲ ਜਾਇਦਾਦ ਹੈ। 

ਇਹ ਵੀ ਪੜ੍ਹੋ - 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ 'ਚ 4 ਭਾਰਤੀ, 5ਵੀਂ ਵਾਰ ਸੂਚੀ 'ਚ ਸ਼ਾਮਲ ਨਿਰਮਲਾ ਸੀਤਾਰਮਨ

PunjabKesari

ਜਾਇਦਾਦ 'ਚ ਵਾਧਾ
ਦੱਸ ਦੇਈਏ ਕਿ ਮੰਗਲਵਾਰ ਨੂੰ ਅਡਾਨੀ ਨੇ ਕਮਾਈ ਦੇ ਮਾਮਲੇ 'ਚ ਬਾਕੀ ਸਾਰੇ ਅਮੀਰ ਲੋਕਾਂ ਨੂੰ ਪਿੱਛੇ ਛੱਡ ਦਿੱਤਾ ਹੈ। ਉਹ ਹੁਣ ਅਮੀਰਾਂ ਦੀ ਸੂਚੀ ਵਿੱਚ ਮੁਕੇਸ਼ ਅੰਬਾਨੀ ਤੋਂ ਸਿਰਫ਼ ਦੋ ਸਥਾਨ ਪਿੱਛੇ ਰਹਿ ਗਏ ਹਨ। ਅੰਬਾਨੀ ਇਸ ਸੂਚੀ 'ਚ 91.4 ਅਰਬ ਡਾਲਰ ਦੀ ਜਾਇਦਾਦ ਨਾਲ ਇਸ ਸੂਚੀ ਵਿੱਚ 13ਵੇਂ ਨੰਬਰ 'ਤੇ ਹਨ। ਏਸ਼ੀਆ 'ਚ ਅੰਬਾਨੀ ਪਹਿਲੇ ਅਤੇ ਅਡਾਨੀ ਦੂਜੇ ਨੰਬਰ 'ਤੇ ਹੈ। ਹੁਣ ਦੋਹਾਂ ਦੀ ਕੁੱਲ ਜਾਇਦਾਦ 'ਚ ਸਿਰਫ਼ 8.9 ਅਰਬ ਡਾਲਰ ਦਾ ਫ਼ਰਕ ਰਹਿ ਗਿਆ ਹੈ।

ਇਹ ਵੀ ਪੜ੍ਹੋ - ਗੰਢੇ ਅਤੇ ਟਮਾਟਰਾਂ ਕਾਰਨ ਵਧੀ ਮਾਸਾਹਾਰੀ ਤੇ ਸ਼ਾਕਾਹਾਰੀ ਥਾਲੀ ਦੀ ਕੀਮਤ, ਜਾਣੋ ਕਿੰਨਾ ਵਧਿਆ ਭਾਅ

ਗੌਤਮ ਅਡਾਨੀ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ
ਹਿੰਡਨਬਰਗ ਦੀ ਰਿਪੋਰਟ ਤੋਂ ਪਹਿਲਾਂ ਗੌਤਮ ਅਡਾਨੀ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਸਨ। ਰਿਪੋਰਟ ਤੋਂ ਬਾਅਦ ਉਸ ਦੀ ਸੰਪਤੀ ਵਿੱਚ 60 ਅਰਬ ਡਾਲਰ ਦੀ ਕਮੀ ਆਈ ਸੀ ਅਤੇ ਉਹ ਅਮੀਰਾਂ ਦੀ ਸੂਚੀ ਵਿੱਚ ਟਾਪ-30 ਵਿੱਚੋਂ ਬਾਹਰ ਹੋ ਗਿਆ ਸੀ। ਹਾਲਾਂਕਿ ਇਸ ਸਾਲ ਹੁਣ ਤੱਕ ਉਸ ਦੀ ਸੰਪਤੀ ਵਿੱਚ 38 ਬਿਲੀਅਨ ਡਾਲਰ ਦੀ ਕਮੀ ਆਈ ਹੈ।

ਇਹ ਵੀ ਪੜ੍ਹੋ - ਦੁਨੀਆ ਦੀ ਚੌਥੀ ਸਭ ਤੋਂ ਵੱਡੀ ਬੀਮਾ ਕੰਪਨੀ ਬਣੀ LIC, ਜਾਣੋ ਪਹਿਲੇ ਨੰਬਰ 'ਤੇ ਹੈ ਕੌਣ

ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਜਾਣੋ ਕਿੰਨਾ ਹੋਇਆ ਵਾਧਾ
ਮੰਗਲਵਾਰ ਨੂੰ ਅਡਾਨੀ ਐਨਰਜੀ 'ਚ 20 ਫ਼ੀਸਦੀ, ਅਡਾਨੀ ਐਨਰਜੀ ਸਲਿਊਸ਼ਨਜ਼ 'ਚ 16.38 ਫ਼ੀਸਦੀ, ਅਡਾਨੀ ਟੋਟਲ ਗੈਸ 'ਚ 15.81 ਫ਼ੀਸਦੀ ਅਤੇ ਅਡਾਨੀ ਐਂਟਰਪ੍ਰਾਈਜਿਜ਼ 'ਚ 10.90 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਦੂਜੇ ਪਾਸੇ ਅਡਾਨੀ ਪੋਰਟਸ 9.47 ਫ਼ੀਸਦੀ, ਐੱਨਡੀਟੀਵੀ 8.49 ਫ਼ੀਸਦੀ, ਅਡਾਨੀ ਵਿਲਮਾਰ 7.71 ਫ਼ੀਸਦੀ, ਅਡਾਨੀ ਪਾਵਰ 6.68 ਫ਼ੀਸਦੀ ਵਧੇ ਹਨ। ਜਦੋਂ ਕਿ, ਅੰਬੂਜਾ ਸੀਮੈਂਟ 'ਚ 6.17 ਫ਼ੀਸਦੀ ਅਤੇ ਏਸੀਸੀ 'ਚ 5.65 ਫ਼ੀਸਦੀ ਦਾ ਵਾਧਾ ਹੋਇਆ ਹੈ। 

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News