ਗੌਤਮ ਅਡਾਨੀ ਦੀ ਵੱਡੀ ਡੀਲ, 775 ਕਰੋੜ 'ਚ ਖਰੀਦੀ ਇਕ ਹੋਰ ਕੰਪਨੀ, ਸ਼ੇਅਰਾਂ 'ਤੇ ਪਿਆ ਅਸਰ
Monday, Jan 08, 2024 - 02:04 PM (IST)
ਬਿਜ਼ਨੈੱਸ ਡੈਸਕ : 8 ਜਨਵਰੀ ਨੂੰ ਅਡਾਨੀ ਗਰੁੱਪ ਦੀ ਮਲਕੀਅਤ ਵਾਲੀ ਸੀਮੈਂਟ ਕੰਪਨੀ ਏ.ਸੀ.ਸੀ. ਨੇ ਏਸ਼ੀਅਨ ਕੰਕਰੀਟਸ ਐਂਡ ਸੀਮੈਂਟਸ ਪ੍ਰਾਈਵੇਟ ਲਿਮਟਿਡ (ਏ.ਸੀ.ਸੀ.ਪੀ.ਐੱਲ.) ਦਾ ਐਕਵਾਇਰ ਪੂਰਾ ਕਰ ਲਿਆ ਹੈ। ਇਹ ਸੌਦਾ ਕੁੱਲ 775 ਕਰੋੜ ਰੁਪਏ ਦਾ ਹੈ। ਇਸ ਖ਼ਬਰ ਤੋਂ ਬਾਅਦ ਅੱਜ ਏ.ਸੀ.ਸੀ ਸ਼ੇਅਰ 'ਤੇ ਵੀ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ - ਮਾਲਦੀਵ ਨੂੰ ਭਾਰਤ ਨਾਲ ਪੰਗਾ ਪਿਆ ਮਹਿੰਗਾ, EaseMyTrip ਨੇ ਸਾਰੀਆਂ ਉਡਾਣਾਂ ਦੀ ਬੁਕਿੰਗ ਕੀਤੀ ਰੱਦ
ਦੱਸਣਯੋਗ ਹੈ ਕਿ ਅੰਬੂਜਾ ਸੀਮੈਂਟ ਦੀ ਸਹਾਇਕ ਕੰਪਨੀ ਏਸੀਸੀ ਦੀ ਪਹਿਲਾਂ ਏਸ਼ੀਅਨ ਕੰਕਰੀਟਸ ਅਤੇ ਸੀਮੈਂਟਸ ਵਿੱਚ 45 ਫ਼ੀਸਦੀ ਹਿੱਸੇਦਾਰੀ ਸੀ। ਆਪਣੇ ਪ੍ਰਮੋਟਰ ਤੋਂ ਬਾਕੀ ਬਚੀ 55 ਫ਼ੀਸਦੀ ਹਿੱਸੇਦਾਰੀ ਦੀ ਤਾਜ਼ਾ ਪ੍ਰਾਪਤੀ ਨਾਲ ACC ਹੁਣ ACCPL ਦਾ ਪੂਰਾ ਮਾਲਕ ਹੈ। ਬਾਕੀ ਹਿੱਸੇਦਾਰੀ ਦੀ ਕੀਮਤ 425.96 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ
ਦੂਜੇ ਪਾਸੇ 8 ਜਨਵਰੀ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ACC ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਬੀਐੱਸਈ 'ਤੇ ਸਵੇਰੇ ਕਰੀਬ 11.20 ਵਜੇ ਏਸੀਸੀ ਦੇ ਸ਼ੇਅਰ 1.30 ਫ਼ੀਸਦੀ ਦੀ ਗਿਰਾਵਟ ਨਾਲ 2346.40 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ। ਇਸ ਸਮੇਂ ਦੌਰਾਨ NSE 'ਤੇ ACC ਸਟਾਕ 1.34 ਫ਼ੀਸਦੀ ਦੀ ਗਿਰਾਵਟ ਨਾਲ 2345.50 ਰੁਪਏ 'ਤੇ ਰਿਹਾ। ਕੰਪਨੀ ਦੀ ਮਾਰਕੀਟ ਕੈਪ 44,062.40 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ - Petrol-Diesel Price: ਕੀ ਤੁਹਾਡੇ ਸ਼ਹਿਰ 'ਚ ਸਸਤਾ ਹੋਇਆ ਪੈਟਰੋਲ-ਡੀਜ਼ਲ! ਜਾਣੋ ਅੱਜ ਦਾ ਰੇਟ
ਵਰਣਨਯੋਗ ਹੈ ਕਿ ਏਸੀਸੀਪੀਐੱਲ ਕੋਲ ਨਾਲਾਗੜ੍ਹ (ਹਿਮਾਚਲ ਪ੍ਰਦੇਸ਼) ਵਿੱਚ 1.3 ਐੱਮਟੀਪੀਏ ਸੀਮਿੰਟ ਸਮਰੱਥਾ ਹੈ, ਜਦੋਂ ਕਿ ਇਸਦੀ ਸਹਾਇਕ ਕੰਪਨੀ ਏਸ਼ੀਅਨ ਫਾਈਨ ਸੀਮੈਂਟਸ ਪ੍ਰਾਈਵੇਟ ਲਿਮਟਿਡ (ਏਐੱਫਸੀਪੀਐੱਲ) ਕੋਲ ਰਾਜਪੁਰਾ (ਪੰਜਾਬ) ਵਿੱਚ 1.5 ਐੱਮਟੀਪੀਏ ਸੀਮੈਂਟ ਸਮਰੱਥਾ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਕਿ ਸਾਰੀ ਐਕਵਾਇਰਿੰਗ ਅੰਦਰੂਨੀ ਕਮਾਈ ਤੋਂ ਫੰਡ ਕੀਤੀ ਗਈ ਹੈ ਅਤੇ ਇਸ ਨਾਲ ACC ਅਤੇ ਉਸਦੀ ਮੂਲ ਕੰਪਨੀ ਅੰਬੂਜਾ ਨੂੰ ਉੱਤਰੀ ਭਾਰਤ ਦੇ ਬਾਜ਼ਾਰ ਵਿੱਚ ਆਪਣੀ ਲੀਡਰਸ਼ਿਪ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।
ਇਹ ਵੀ ਪੜ੍ਹੋ - ਅਸਮਾਨੀ ਪੁੱਜੇ Dry Fruits ਦੇ ਭਾਅ, ਬਦਾਮ 680 ਤੇ ਪਿਸਤਾ 3800 ਰੁਪਏ ਪ੍ਰਤੀ ਕਿਲੋ ਹੋਇਆ, ਜਾਣੋ ਕਿਉਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8