ਗੌਤਮ ਅਡਾਨੀ ਨੂੰ ਇਜ਼ਰਾਈਲ 'ਚ ਮਿਲੀ ਵੱਡੀ ਡੀਲ, ਗਰੁੱਪ ਦੇ ਸ਼ੇਅਰਾਂ ਨੂੰ ਲੱਗੇ ਖੰਭ

Friday, Jul 15, 2022 - 05:26 PM (IST)

ਮੁੰਬਈ - ਭਾਰਤ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਵਿਅਕਤੀ ਗੌਤਮ ਅਡਾਨੀ ਨੇ ਵਿਦੇਸ਼ਾਂ ਵਿੱਚ ਵੀ ਆਪਣਾ ਕਾਰੋਬਾਰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਅਡਾਨੀ ਸਮੂਹ ਨੇ ਇਜ਼ਰਾਈਲ ਦੀਆਂ ਸਭ ਤੋਂ ਵੱਡੀਆਂ ਬੰਦਰਗਾਹਾਂ ਵਿੱਚੋਂ ਇੱਕ ਹੈਫਾ ਬੰਦਰਗਾਹ ਨੂੰ ਖਰੀਦਣ ਦੀ ਬੋਲੀ ਜਿੱਤ ਲਈ ਹੈ। ਇਜ਼ਰਾਈਲ ਸਰਕਾਰ ਅਤੇ ਗੌਤਮ ਅਡਾਨੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਸੌਦਾ 1.18 ਬਿਲੀਅਨ ਡਾਲਰ ਵਿੱਚ ਕੀਤਾ ਗਿਆ ਸੀ। ਅਡਾਨੀ ਨੇ ਹਾਇਫਾ ਨੂੰ ਖਰੀਦਣ ਲਈ ਇਜ਼ਰਾਈਲ ਸਥਿਤ ਕੈਮੀਕਲ ਅਤੇ ਲੌਜਿਸਟਿਕਸ ਗਰੁੱਪ ਗੈਡੋਟ(Gadot) ਨਾਲ ਹੱਥ ਮਿਲਾਇਆ ਹੈ। ਇਸ ਖਬਰ ਦੇ ਆਉਣ ਤੋਂ ਬਾਅਦ ਅੱਜ ਅਡਾਨੀ ਗਰੁੱਪ ਦੀਆਂ ਜ਼ਿਆਦਾਤਰ ਕੰਪਨੀਆਂ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਏਅਰਪੋਰਟ ਤੋਂ ਟੋਰਾਂਟੋ-ਲੰਡਨ ਲਈ ਜਲਦ ਉਡਣਗੇ ਜਹਾਜ਼, ਘਰੇਲੂ ਫਲਾਈਟਾਂ ’ਚ ਵੀ ਹੋਵੇਗਾ ਵਾਧਾ

ਅਡਾਨੀ ਗਰੁੱਪ ਨੇ ਆਪਣੇ ਭਾਈਵਾਲ ਗੈਡੋਟ ਨਾਲ ਮਿਲ ਕੇ ਹਾਈਫਾ ਨੂੰ ਖਰੀਦਣ ਦਾ ਸੌਦਾ ਜਿੱਤ ਲਿਆ ਹੈ। ਹਾਇਫਾ ਭੂਮੱਧ ਸਾਗਰ ਦੇ ਕੰਢੇ ਹੈ ਅਤੇ ਇਜ਼ਰਾਈਲ ਦੀਆਂ ਸਭ ਤੋਂ ਵੱਡੀਆਂ ਬੰਦਰਗਾਹਾਂ ਵਿੱਚੋਂ ਇੱਕ ਹੈ। ਇਜ਼ਰਾਈਲ ਸਰਕਾਰ ਨੇ ਇਸ ਬੰਦਰਗਾਹ ਦੇ ਨਿੱਜੀਕਰਨ ਲਈ ਦੁਨੀਆ ਭਰ ਦੀਆਂ ਕੰਪਨੀਆਂ ਤੋਂ ਬੋਲੀ ਮੰਗਵਾਈ ਸੀ। ਸੌਦੇ ਅਨੁਸਾਰ, ਅਡਾਨੀ ਕੋਲ ਹਾਈਫਾ ਬੰਦਰਗਾਹ ਵਿੱਚ 70% ਹਿੱਸੇਦਾਰੀ ਹੋਵੇਗੀ ਅਤੇ ਬਾਕੀ 30% ਗੈਡੋਟ ਕੋਲ ਹੋਵੇਗੀ। ਅਡਾਨੀ ਅਤੇ ਉਸ ਦੇ ਭਾਈਵਾਲਾਂ ਨੂੰ 2054 ਤੱਕ ਹਾਈਫਾ ਬੰਦਰਗਾਹ ਦੀ ਜ਼ਿੰਮੇਵਾਰੀ ਮਿਲੀ ਹੈ। ਅਡਾਨੀ ਪੋਰਟਸ ਦੀ ਜ਼ਿੰਮੇਵਾਰੀ ਗੌਤਮ ਅਡਾਨੀ ਦੇ ਪੁੱਤਰ ਕਰਨ ਅਡਾਨੀ ਦੁਆਰਾ ਸੰਭਾਲੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀ ਸਮੱਗਲਿੰਗ ’ਤੇ ਕੱਸਿਆ ਜਾਵੇਗਾ ਸ਼ਿਕੰਜਾ! ਇਨ੍ਹਾਂ ਉਤਪਾਦਾਂ ਦੀ ਹੋਵੇਗੀ ਨਿਗਰਾਨੀ

ਸ਼ੇਅਰਾਂ ਨੂੰ ਲੱਗੇ ਖੰਭ

ਇਸ ਖਬਰ ਤੋਂ ਬਾਅਦ ਅਡਾਨੀ ਗਰੁੱਪ ਦੇ ਜ਼ਿਆਦਾਤਰ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਅਡਾਨੀ ਗਰੁੱਪ ਦੀਆਂ ਸੱਤ ਸੂਚੀਬੱਧ ਕੰਪਨੀਆਂ ਵਿੱਚੋਂ ਪੰਜ ਦੇ ਸ਼ੇਅਰ ਉੱਚੀ ਦਰ ਨਾਲ ਕਾਰੋਬਾਰ ਕਰ ਰਹੇ ਹਨ। ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰ ਦੋ ਫੀਸਦੀ ਤੋਂ ਵੱਧ ਵਧੇ ਹਨ, ਜਦੋਂ ਕਿ ਅਡਾਨੀ ਟ੍ਰਾਂਸ 0.57 ਫੀਸਦੀ, ਅਡਾਨੀ ਟੋਟਲ ਗੈਸ 0.36 ਫੀਸਦੀ, ਅਡਾਨੀ ਇੰਟਰਪ੍ਰਾਈਜਿਜ਼ 0.55 ਫੀਸਦੀ, ਅਡਾਨੀ ਪੋਰਟਸ (ਅਡਾਨੀ ਪੋਰਟ) 0.46 ਫੀਸਦੀ ਅਤੇ ਅਡਾਨੀ ਪਾਵਰ 0.94 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਅਡਾਨੀ ਵਿਲਮਰ 'ਚ ਇਕ ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : ਵਿਵਾਦਾਂ 'ਚ SpiceJet, 2 ਘੰਟੇ ਲੇਟ ਲੈਂਡ ਹੋਈ ਉਡਾਣ ਦੇ 50 ਯਾਤਰੀਆਂ ਦਾ ਸਾਮਾਨ ਗ਼ਾਇਬ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News