ਗੌਤਮ ਅਡਾਨੀ ਨੇ ਕੌਸ਼ਲ ਯੂਨੀਵਰਸਿਟੀ ਲਈ ਦਿੱਤਾ 100 ਕਰੋੜ ਦਾ ਚੰਦਾ
Saturday, Oct 19, 2024 - 03:17 AM (IST)
ਹੈਦਰਾਬਾਦ - ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਨੇ ਸ਼ੁੱਕਰਵਾਰ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨਾਲ ਮੁਲਾਕਾਤ ਕੀਤੀ ਅਤੇ ਸਥਾਪਤ ਕੀਤੀ ਜਾ ਰਹੀ ‘ਯੰਗ ਇੰਡੀਆ ਸਕਿੱਲਜ਼ ਯੂਨੀਵਰਸਿਟੀ’ (ਕੌਸ਼ਲ) ਲਈ ਦਾਨ ਦੇ ਤੌਰ ’ਤੇ 100 ਕਰੋੜ ਰੁਪਏ ਦਾ ਚੈੱਕ ਸੌਂਪਿਆ। ਰੈੱਡੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਅਡਾਨੀ ਗਰੁੱਪ ਆਫ ਕੰਪਨੀਜ਼ ਦੇ ਚੇਅਰਮੈਨ ਗੌਤਮ ਅਡਾਨੀ ਨੇ ਸ਼ਿਸ਼ਟਾਚਾਰ ਮੁਲਾਕਾਤ ਕੀਤੀ।
ਅਡਾਨੀ ਫਾਊਂਡੇਸ਼ਨ ਵੱਲੋਂ ‘ਯੰਗ ਇੰਡੀਆ ਸਕਿੱਲਜ਼ ਯੂਨੀਵਰਸਿਟੀ’ ਲਈ 100 ਕਰੋੜ ਰੁਪਏ ਦਾ ਚੰਦਾ ਦਿੱਤਾ ਗਿਆ। ਰੈੱਡੀ ਨੇ ਪਿਛਲੇ ਮਹੀਨੇ ਉਦਯੋਗਪਤੀਆਂ ਅਤੇ ਪ੍ਰਮੁੱਖ ਕੰਪਨੀਆਂ ਨੂੰ ਸੂਬੇ ’ਚ ਸਥਾਪਤ ਕੀਤੀ ਜਾ ਰਹੀ ‘ਯੰਗ ਇੰਡੀਆ ਸਕਿੱਲਜ਼ ਯੂਨੀਵਰਸਿਟੀ’ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਸੀ।