ਏਅਰਕ੍ਰਾਫਟ ਫਿਊਲ ਦੇ ਮੁਕਾਬਲੇ ਪੈਟਰੋਲ 33% ਮਹਿੰਗਾ , ਜਾਣੋ ATF ਦੀ ਕੀਮਤ

Monday, Oct 18, 2021 - 05:02 PM (IST)

ਏਅਰਕ੍ਰਾਫਟ ਫਿਊਲ ਦੇ ਮੁਕਾਬਲੇ ਪੈਟਰੋਲ 33% ਮਹਿੰਗਾ , ਜਾਣੋ ATF ਦੀ ਕੀਮਤ

ਨਵੀਂ ਦਿੱਲੀ - ਪਿਛਲੇ ਕੁਝ ਸਮੇਂ ਤੋਂ ਦੇਸ਼ ਭਰ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਵੇਖਣ ਨੂੰ ਮਿਲਿਆ ਹੈ। ਅਕਤੂਬਰ ਮਹੀਨੇ ਦੇ 18 ਦਿਨਾਂ ਵਿਚੋਂ 14 ਦਿਨ ਤੇਲ ਦੀਆਂ ਕੀਮਤਾਂ ਵਿਚ ਵਾਧਾ ਵੇਖਣ ਨੂੰ ਮਿਲਿਆ ਹੈ। ਇਸ ਮਹੀਨੇ ਹੁਣ ਤੱਕ ਪੈਟਰੋਲ 4.20 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 4.70 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਤੇਲ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਤਿਉਹਾਰਾਂ ਦੀ ਮਿਠਾਸ ਫਿੱਕੀ ਹੁੰਦੀ ਜਾ ਰਹੀ ਹੈ।

ਇਹ ਵੀ ਪੜ੍ਹੋ : 1000 ਰੁਪਏ ਹੋ ਸਕਦੀ ਹੈ ਗੈਸ ਸਿਲੰਡਰ ਦੀ ਕੀਮਤ, ਜਾਣੋ ਸਬਸਿਡੀ ਨੂੰ ਲੈ ਕੇ ਕੀ ਹੈ ਸਰਕਾਰ ਦਾ ਨਵਾਂ ਪਲਾਨ!

ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੀ ਕਾਰ ਜਾਂ ਮੋਟਰ-ਸਾਈਕਲ ਵਿੱਚ ਜੋ ਪੈਟਰੋਲ ਪਾਉਂਦੇ ਹੋ ਉਸ ਦੀ ਕੀਮਤ ਹੁਣ ਹਵਾਈ ਜਹਾਜ਼ ਦੇ ਬਾਲਣ ਵਜੋਂ ਵਰਤੇ ਜਾਣ ਵਾਲੇ ਇਂਧਣ ਏਵੀਏਸ਼ਨ ਟਰਬਾਈਨ ਫਿਊਲ(ਏਟੀਐਫ) ਨਾਲੋਂ ਵਧੇਰੇ ਮਹਿੰਗੀ ਹੈ। ਜੇਕਰ ਅੱਜ ਦੀ ਕੀਮਤ ਦੀ ਗੱਲ ਕਰੀਏ ਤਾਂ ਪੈਟਰੋਲ ਦੀ ਕੀਮਤ ਹੁਣ ਹਵਾਈ ਜਹਾਜ਼ ਦੇ ਬਾਲਣ ਦੇ ਮੁਕਾਬਲੇ 33 ਫੀਸਦੀ ਤੇਜ਼ ਹੈ। ਦਿੱਲੀ ਵਿੱਚ ਏਟੀਐਫ ਦੀ ਕੀਮਤ 79 ਰੁਪਏ ਪ੍ਰਤੀ ਲੀਟਰ (79,020 ਰੁਪਏ ਪ੍ਰਤੀ ਕਿਲੋਲੀਟਰ) ਹੈ ਜਦੋਂ ਕਿ ਦਿੱਲੀ ਵਿੱਚ ਪੈਟਰੋਲ ਦੀ ਕੀਮਤ 106 ਰੁਪਏ ਪ੍ਰਤੀ ਲੀਟਰ ਦੇ ਨੇੜੇ ਪਹੁੰਚ ਗਈ ਹੈ।

ਪੈਟਰੋਲ ਨਾਲੋਂ ਸਸਤਾ ਕਿਉਂ ਹੈ ਜੈੱਟ ਫਿਊਲ?

ਦਰਅਸਲ, ਦੇਸ਼ ਵਿੱਚ ਪੈਟਰੋਲੀਅਮ ਪਦਾਰਥਾਂ 'ਤੇ ਲਗਾਏ ਗਏ ਟੈਕਸ ਤੋਂ ਇਲਾਵਾ, ਉਨ੍ਹਾਂ ਨੂੰ ਸੋਧਣ ਦੀ ਲਾਗਤ ਵੀ ਖਪਤਕਾਰਾਂ ਤੋਂ ਵਸੂਲ ਕੀਤੀ ਜਾਂਦੀ ਹੈ। ਕੱਚਾ ਤੇਲ ਨੂੰ ਰਿਫਾਇਨ ਕਰਕੇ ਸਾਰੇ ਉਪ-ਉਤਪਾਦਾਂ ਜਿਵੇਂ ਕਿ ਪੈਟਰੋਲ, ਡੀਜ਼ਲ, ਜੈੱਟ ਫਿਊਲ, ਮਿੱਟੀ ਦਾ ਤੇਲ ਅਤੇ ਐਲਪੀਜੀ ਨੂੰ ਬਣਾਇਆ ਜਾਂਦਾ ਹੈ। ਸੁਧਾਈ(ਰਿਫਾਇਨਿੰਗ) ਦੀ ਇਸ ਪ੍ਰਕਿਰਿਆ ਵਿੱਚ, ਜੈੱਟ ਈਂਧਣ ਬਣਾਉਣ ਦੀ ਲਾਗਤ ਘੱਟ ਹੁੰਦੀ ਹੈ। ਜੈੱਟ ਫਿਊਲ ਰਿਫਾਈਂਡ ਬਾਲਣ ਨਹੀਂ ਹੈ ਜਦੋਂ ਕਿ ਪੈਟਰੋਲ ਇੱਕ ਬਹੁਤ ਹੀ ਸੋਧਿਆ ਹੋਇਆ ਬਾਲਣ ਹੈ।

ਇਹ ਵੀ ਪੜ੍ਹੋ : ਦਿਵਾਲੀ ਤੋਂ ਪਹਿਲਾਂ ਕੇਂਦਰੀ ਮੁਲਾਜ਼ਮਾਂ ਨੂੰ ਮਿਲ ਸਕਦੀ ਹੈ ਖ਼ੁਸ਼ਖ਼ਬਰੀ! 3 ਥਾਵਾਂ ਤੋਂ ਆਵੇਗਾ ਪੈਸਾ

ਪੈਟਰੋਲ, ਡੀਜ਼ਲ ਕੀਮਤਾਂ ਵਿਚ ਵਾਧੇ ਦਾ ਕਾਰਨ

ਪੈਟਰੋਲ ਅਤੇ ਡੀਜ਼ਲ ਦੀ ਮਹਿੰਗਾਈ ਦੇ ਪਿੱਛੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਟੈਕਸ ਸਭ ਤੋਂ ਵੱਡਾ ਕਾਰਨ ਹਨ। ਇਹ ਦੋਵੇਂ ਉਤਪਾਦ ਸਰਕਾਰ ਦੀ ਆਮਦਨ ਦਾ ਵੱਡਾ ਸਰੋਤ ਬਣ ਗਏ ਹਨ।

31 ਰਾਜਾਂ ਵਿੱਚ ਪੈਟਰੋਲ 100 ਦੇ ਪਾਰ 

ਦੇਸ਼ ਦੇ 29 ਸੂਬਿਆਂ ਵਿੱਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਦਮਨ ਅਤੇ ਦੀਵ, ਛੱਤੀਸਗੜ੍ਹ, ਦਿੱਲੀ, ਉੜੀਸਾ, ਕੇਰਲਾ, ਤਾਮਿਲਨਾਡੂ, ਪੱਛਮੀ ਬੰਗਾਲ, ਤ੍ਰਿਪੁਰਾ, ਮਿਜ਼ੋਰਮ, ਝਾਰਖੰਡ, ਜੰਮੂ ਅਤੇ ਕਸ਼ਮੀਰ, ਆਂਧਰਾ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਕਰਨਾਟਕ, ਮਣੀਪੁਰ, ਨਾਗਾਲੈਂਡ, ਪੁਡੂਚੇਰੀ, ਤੇਲੰਗਾਨਾ , ਪੰਜਾਬ, ਸਿੱਕਮ, ਗੋਆ, ਅਸਾਮ, ਗੁਜਰਾਤ, ਹਰਿਆਣਾ, ਹਿਮਾਚਲ, ਉੱਤਰਾਖੰਡ, ਮੇਘਾਲਿਆ ਅਤੇ ਰਾਜਸਥਾਨ ਵਿੱਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਹੈ।

ਇਹ ਵੀ ਪੜ੍ਹੋ : ਦੇਸ਼ ਦੇ ਹਵਾਈ ਖ਼ੇਤਰ 'ਚ ਆ ਸਕਦੈ ਵੱਡਾ ਬਦਲਾਅ, ਪਾਇਲਟ ਯੋਜਨਾ ਬਣਾ ਰਿਹੈ ਟਾਟਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News